ਚੇਨੱਈ। ਭਾਰਤੀ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਤੀਜੇ ਚੰਦਰ ਮਿਸ਼ਨ ‘ਚੰਦਰਯਾਨ-3’ (Chandrayaan-3 Updates) ਨੂੰ ਲਾਂਚ ਕਰ ਦਿੱਤਾ ਹੈ। ਭਾਰਤ ਦੇ ਤੀਜੇ ਚੰਦਰ ਮਿਸ਼ਨ ਚੰਦਰਯਾਨ 3 ਦਾ ਸ਼ੁੱਕਰਵਾਰ ਦੁਪਹਿਰ 2 ਵੱਜ ਕੇ 35 ਮਿੰਟਾਂ ’ਤੇ ਆਂਧਾਰਾ ਪ੍ਰਦੇਸ਼ ਦੇ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀਹਰਿਕੋਟਾ ਦੇ ਸ਼ਾਰ ਰੇਂਜ ਤੋਂ ਪ੍ਰੀਖਣ ਕੀਤਾ ਗਿਆ। ਇਸਰੋ ਪ੍ਰਧਾਨ ਨੇ ਪ੍ਰੀਖਣ ਨੂੰ ਸਫ਼ਲ ਦੱਸਦੇ ਹੋਏ ਇਸਰੋ ਪਰਿਵਾਰ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਕਰੀਬ 3900 ਕਿਲੋਗ੍ਰਾਮ ਦੇ ਇਸ ਦੰਦਰਯਾਨ 3 ਦੇ ਪ੍ਰੀਖਣ ਦੇ ਮੌਕੇ ’ਤੇ ਇਸਰੋ ਦੇ ਵਿਗਿਆਨੀਆਂ ਤੋਂ ਇਂਲਾਵਾ ਕੇਂਦਰੀ ਵਿਗਿਆਨ ਤੇ ਤਕਨੀਕੀ ਮੰਤਰੀ ਡਾ. ਜਤਿੰਦਰ ਸਿੰਘ ਮੌਜ਼ੂਦ ਸਨ। Chandrayaan-3 Updates
ਮਿਸ਼ਨ ਤਿਆਰੀ ਸਮੀਖਿਆ ਤੋਂ ਬਾਅਦ ਪ੍ਰੀਖਣ ਅਥਾਰਟੀ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਜਿਸ ਤੋਂ ਬਾਅਦ ਸਤੀਸ਼ ਧਵਨ ਪੁਲਾੜ ਕੇਂਦਰ ’ਚ ਉਲਟੀ ਗਿਣਤੀ ਸ਼ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ ਦੋ ਵੱਜ ਕੇ 35 ਮਿੰਟ 17 ਸਕਿੰਟਾਂ ’ਤੇ ਸ਼ੁਰੂ ਹੋਈ।
ਇਹ ਵੀ ਪੜ੍ਹੋ : ਪਾਣੀ ’ਚ ਘਿਰੇ ਲੋਕਾਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਨੇ ਸੰਭਾਲੇ ਮੋਰਚੇ
‘ਚੰਦਰ ਮਿਸ਼ਨ’ ਸਾਲ 2019 ਦੇ ‘ਚੰਦਰਯਾਨ 2’ ਦਾ ਫਲੋਅੱਪ ਮਿਸ਼ਨ ਹੈ। ਭਾਰਤ ਦੇ ਇਸ ਤੀਜੇ ਚੰਦਰ ਮਿਸ਼ਨ ’ਚ ਵੀ ਪੁਲਾੜ ਵਿਗਿਆਨੀਆਂ ਦਾ ਟੀਚਾ ਚੰਦਰਮਾ ਸਤਿਹ ’ਤੇ ਲੈਂਡਰ ਦੀ ਸਾਫ਼ਟ ਲੈਂਡਿੰਗ ਦਾ ਹੈ। ਚੰਦਰਯਾਨ 2 ਮਿਸ਼ਨ ਦੌਰਾਨ ਆਖਰੀ ਪਲਾਂ ’ਚ ਸਾਫ਼ ਲੈਂਡਿੰਗ ਕਰਨ ’ਚ ਸਫ਼ਲ ਨਹੀਂ ਹੋਇਆ ਸੀ। ਇਸ ਮਿਸ਼ਨ ’ਚ ਸਫ਼ਲਤਾ ਮਿਲਣ ਦੇ ਨਾਲ ਹੀ ਭਾਰਤ ਅਜਿਹੀ ਉਪਲੱਬਧੀ ਹਾਸਲ ਕਰ ਚੁੱਕੇ ਅਮਰੀਕਾ, ਚੀਨ ਅਤੇ ਪੁਰਾਣੇ ਸੋਵੀਅਤ ਸੰਘ ਵਰਗੇ ਦੇਸ਼ਾਂ ਦੇ ਕਲੱਬ ’ਚ ਸ਼ਾਮਲ ਹੋ ਗਿਆ ਹੈ।