ਚਾਂਦਪੁਰਾ ਬੰਨ੍ਹ ਦਾ ਪਾੜ ਪੂਰਨ ਦਾ ਕੰਮ ਜਾਰੀ 

Chandpura News
ਬਰੇਟਾ: ਚਾਂਦਪੁਰਾ ਬੰਨ੍ਹ ਦੇ ਪਾੜ ਨੂੰ ਪੂਰਦੇ ਹੋਏ ਇਲਾਕੇ ਦੇ ਲੋਕ।

ਮੌਸਮ ਠੀਕ ਰਿਹਾ ਤਾਂ ਚਾਂਦਪੁਰਾ ਬੰਨ੍ਹ ਦੇ ਪਾੜ ਨੂੰ ਬੰਦ ਕਰਨ ’ਚ ਪੰਜ ਛੇ ਦਿਨ ਦਾ ਸਮਾਂ ਲੱਗ ਸਕਦੈ

(ਕ੍ਰਿਸ਼ਨ ਭੋਲਾ) ਬਰੇਟਾ। ਚਾਂਦਪਰਾ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਲਗਾਤਾਰ ਜਾਰੀ ਹੈ। ਪਾੜ ਵਾਲੀ ਜਗ੍ਹਾ 230 ਫੁੱਟ ਦੇ ਕਰੀਬ ਚੌੜੀ ਸੀ ਅਤੇ 47 ਫੁੱਟ ਦੇ ਕਰੀਬ ਡੂੰਘੀ ਸੀ। ਇਲਾਕੇ ਦੇ ਲੋਕਾਂ ਵੱਲੋਂ ਆਸੇ ਪਾਸੇ ਤੋਂ ਪਾਣੀ ਬੰਦ ਕਰਕੇ ਇਸ ਪਾੜ ਵਾਲੀ ਥਾਂ ਰੁਕੇ ਪਾਣੀ ਨੂੰ ਪੰਪਾਂ ਅਤੇ ਬਰਮਿਆਂ ਰਾਹੀਂ ਬਾਹਰ ਕੱਢ ਕੇ ਘੱਗਰ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ ਤਾਂ ਕਿ ਪਾਣੀ ਨਾ ਹੋਣ ਕਾਰਨ ਬੰਨ੍ਹ ਨੂੰ ਬੰਦ ਕਰਨ ਦੇ ਕੰਮ ਵਿੱਚ ਸੌਖ ਹੋ ਜਾਵੇ।

ਇਹ ਵੀ ਪੜ੍ਹੋ :  ਰਿਮਾਂਡ ਦੌਰਾਨ ਹੋਇਆ ਖੁਲਾਸਾ, ਪੁੱਤਰ ਪ੍ਰਾਪਤੀ ਲਈ ਬਣਾਈ ਸੀ ਬੱਚਾ ਅਗਵਾ ਕਰਨ ਦੀ ਯੋਜਨਾ

ਹੜ੍ਹ ਆਉਣ ਦੇ ਸ਼ੁਰੂ ਤੋਂ ਲੈ ਕੇ ਲਗਾਤਾਰ ਚਾਂਦਪੁਰਾ ਬੰਨ੍ਹ ’ਤੇ ਡਟੇ ਕਿਸਾਨ ਆਗੂ ਸਿਮਰਨਜੀਤ ਕੁਲਰੀਆਂ ਨੇ ਦੱਸਿਆ ਕਿ ਜੇਕਰ ਮੌਸਮ ਠੀਕ ਰਿਹਾ ਤਾਂ ਵੀ ਇਸ ਬੰਨ੍ਹ ਦੇ ਪਾੜ ਨੂੰ ਬੰਦ ਕਰਨ ’ਚ ਪੰਜ ਛੇ ਦਿਨ ਦਾ ਸਮਾਂ ਲੱਗ ਸਕਦਾ ਹੈ।

LEAVE A REPLY

Please enter your comment!
Please enter your name here