Chandigarh Blast: ਚੰਡੀਗੜ੍ਹ ਦੇ ਨਾਈਟ ਕਲੱਬ ’ਚ ਮੰਗਲਵਾਰ ਤੜਕੇ-ਤੜਕੇ ਧਮਾਕਾ, ਦਹਿਸ਼ਤ ਦਾ ਮਾਹੌਲ

Chandigarh Blast
Chandigarh Blast: ਚੰਡੀਗੜ੍ਹ ਦੇ ਨਾਈਟ ਕਲੱਬ ’ਚ ਮੰਗਲਵਾਰ ਤੜਕੇ-ਤੜਕੇ ਧਮਾਕਾ, ਦਹਿਸ਼ਤ ਦਾ ਮਾਹੌਲ

Chandigarh Blast: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੰਗਲਵਾਰ ਤੜਕੇ ਚੰਡੀਗੜ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੰਡੀਗੜ੍ਹ ਦੇ ਇੱਕ ਨਾਈਟ ਕਲੱਬ ਵਿੱਚ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ੱਕੀ ਹਮਲਾਵਰਾਂ ਨੇ ਸੈਕਟਰ-26 ਸਥਿਤ ਨਾਈਟ ਕਲੱਬ ਵੱਲ ਧਮਾਕਾਖੇਜ਼ ਸਮੱਗਰੀ ਸੁੱਟੀ। ਰਿਪੋਰਟਾਂ ਮੁਤਾਬਕ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸੈਕਟਰ 26 ਸਥਿਤ ਨਾਈਟ ਕਲੱਬ ’ਤੇ ਸ਼ੱਕੀ ਵਿਸਫੋਟਕ ਸੁੱਟੇ। ਸ਼ੱਕੀਆਂ ਨੇ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਇਹ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਬਹੁਤ ਘੱਟ ਸਮਰੱਥਾ ਵਾਲਾ ਧਮਾਕਾ ਸੀ। ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ ਹੈ।

ਪੁਲਿਸ ਨੇ ਇਲਾਕੇ ਨੂੰ ਘੇਰਿਆ | Chandigarh Blast

ਪੁਲਿਸ ਮੁਤਾਬਕ ਜਿਸ ਕਲੱਬ ਦੇ ਨੇੜੇ ਇਹ ਧਮਾਕਾ ਹੋਇਆ ਹੈ, ਉਸ ਦਾ ਸਬੰਧ ਰੈਪਰ ਬਾਦਸ਼ਾਹ ਨਾਲ ਦੱਸਿਆ ਜਾਂਦਾ ਹੈ। ਘਟਨਾ ਵਾਲੀ ਥਾਂ ਤੋਂ ਵੀਡੀਓ ਵਿੱਚ ਕਲੱਬ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਦੇਖੇ ਜਾ ਸਕਦੇ ਹਨ। ਇਸ ਧਮਾਕੇ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਤੇ ਬੰਬ ਨਿਰੋਧਕ ਦਸਤਾ ਮੌਕੇ ’ਤੇ ਪਹੁੰਚ ਗਿਆ। ਸੈਂਟਰਲ ਫੋਰੈਂਸਿਕ ਸਾਇੰਸ ਲੈਬ ਦੀਆਂ ਟੀਮਾਂ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਵਿਸਫੋਟਕ ਸਮੱਗਰੀ ਦੇ ਨਮੂਨੇ ਲਏ ਜਾ ਰਹੇ ਹਨ। Chandigarh Blast

Read Also : Agriculture News: ਕਿਸਾਨਾਂ ਲਈ ਖੁਸ਼ਖਬਰੀ, ਹੁਣ ਇਨ੍ਹੇਂ ਰੁਪਏ ਵੇਚ ਸਕੋਂਗੇ ਗੰਨਾ, ਜਾਣੋ