Punjab Weather Today: ਪੰਜਾਬ ਦੇ ਇਨ੍ਹਾਂ 4 ਸ਼ਹਿਰਾਂ ’ਚ ਤੂਫਾਨੀ ਬਾਰਿਸ਼ ਦੀ ਸੰਭਾਵਨਾ, ਜਾਣੋ ਕਿਵੇਂ ਰਹੇਗਾ ਮੌਸਮ

Punjab Weather Today
Punjab Weather Today: ਪੰਜਾਬ ਦੇ ਇਨ੍ਹਾਂ 4 ਸ਼ਹਿਰਾਂ ’ਚ ਤੂਫਾਨੀ ਬਾਰਿਸ਼ ਦੀ ਸੰਭਾਵਨਾ, ਜਾਣੋ ਕਿਵੇਂ ਰਹੇਗਾ ਮੌਸਮ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather Today: ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਹਨ। ਮੌਸਮ ਵਿਭਾਗ ਨੇ ਸੂਬੇ ਦੇ 4 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ’ਚ ਹਿਮਾਚਲ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਮੋਹਾਲੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਦੁਪਹਿਰ ਤੋਂ ਮੌਸਮ ’ਚ ਤਬਦੀਲੀ ਆਵੇਗੀ। Punjab Weather Today

Read This : Punjab News: ਗੈਂਗਸਟਰ ਗੋਲਡੀ ਬਰਾੜ ਨੇ ਮੈਡੀਕਲ ਕਾਰੋਬਾਰੀ ਤੋਂ ਮੰਗੀ ਕਾਰੋਬਾਰ ’ਚ ਹਿੱਸੇਦਾਰੀ, ਜਾਣੋ ਕੀ ਹੈ ਮਾਮਲਾ

1 ਤੋਂ 15 ਸਤੰਬਰ ਤੱਕ 34.1 ਮਿਲੀਮੀਟਰ ਹੋਈ ਬਾਰਿਸ਼ | Punjab Weather Today

ਤੁਹਾਨੂੰ ਦੱਸ ਦੇਈਏ ਕਿ ਹੁਣ ਪੰਜਾਬ ਤੇ ਚੰਡੀਗੜ੍ਹ ’ਚ ਸ਼ਾਇਦ ਹੀ ਬਾਰਿਸ਼ ਹੋਈ ਹੈ। ਇਸ ਦੇ ਨਾਲ ਹੀ ਸਤੰਬਰ ਮਹੀਨੇ ’ਚ ਦੋਵਾਂ ਥਾਵਾਂ ’ਤੇ ਔਸਤ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ’ਚ 1 ਤੋਂ 15 ਸਤੰਬਰ ਤੱਕ ਕੁੱਲ 34.1 ਮਿਲੀਮੀਟਰ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਸਮੇਂ ਸਭ ਤੋਂ ਜ਼ਿਆਦਾ ਮੀਂਹ ਦੱਖਣੀ ਹਰਿਆਣਾ ’ਚ ਪੈ ਰਿਹਾ ਹੈ। ਪੰਜਾਬ ’ਚ ਬੁੱਧਵਾਰ ਨੂੰ ਸਿਰਫ ਪਠਾਨਕੋਟ ’ਚ 1.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਕਿਸੇ ਹੋਰ ਥਾਂ ’ਤੇ ਮੀਂਹ ਨਹੀਂ ਪਿਆ ਹੈ।

Read This : Punjab Jobs: ਪੰਜਾਬ ’ਚ ਨੌਕਰੀਆਂ ਦੀ ਮੰਗ ਕਰਨ ਵਾਲੇ ਨੌਜਵਾਨਾਂ ਲਈ ਆਈ ਖੁਸ਼ਖਬਰੀ, ਪੜ੍ਹੋ ਪੂਰੀ ਖ਼ਬਰ

ਮੀਂਹ ਕਾਰਨ ਯੂਪੀ ’ਚ 5 ਨਦੀਆਂ ਉਫਾਨ ’ਤੇ | Punjab Weather Today

ਮੀਂਹ ਕਾਰਨ ਯੂਪੀ ’ਚ ਗੰਗਾ, ਯੁਮਨਾ ਘਾਘਰਾ, ਸ਼ਾਰਦਾ, ਸਰਯੂ ਵਰਗੀਆਂ ਨਦੀਆਂ ’ਚ ਉਛਾਲ ਹੈ। ਇਸ ਦੇ ਨਾਲ ਹੀ 21 ਜ਼ਿਲ੍ਹਿਆਂ ਦੇ ਕਰੀਬ 450 ਪਿੰਡ ਹੜ੍ਹ ਦੀ ਲਪੇਟ ’ਚ ਆ ਗਏ ਹਨ। ਆਗਰਾ ’ਚ ਬੁੱਧਵਾਰ ਨੂੰ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈ ਕਿ ਸੜਕਾਂ 2 ਫੁੱਟ ਪਾਣੀ ਨਾਲ ਭਰ ਗਈਆਂ। ਝਾਂਸੀ ’ਚ ਮੀਂਹ ਕਾਰਨ ਇੱਕ ਘਰ ਢਹਿ ਗਿਆ। ਇਸ ਦੌਰਾਨ ਇੱਕ ਕਿਸਾਨ ਦੀ ਵੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ। ਮੌਸਮ ਵਿਭਾਗ ਨੇ ਅੱਜ 28 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੈਨਪੁਰੀ, ਹਾਥਰਸ, ਆਗਰਾ, ਅਲੀਗੜ੍ਹ ਤੇ ਫਿਰੋਜ਼ਾਬਾਦ ’ਚ ਅੱਜ 12ਵੀਂ ਜਮਾਤ ਤੱਕ ਦੇ ਸਕੂਲ ਤੇ ਕਾਲਜ਼ ਬੰਦ ਹਨ।