ਕੁਲਦੀਪ ਨੂੂੰ ਮਿਲੀਆਂ 2 ਵਿਕਟਾਂ, 1 ਜਡੇਜਾ ਤੇ 1 ਵਿਕਟ ਵਰੁਣ ਦੇ ਖਾਤੇ ’ਚ
ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਮੁਕਾਬਲਾ ਭਾਰਤ ਤੇ ਨਿਊਜੀਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ। ਫਾਈਨਲ ਮੁਕਾਬਲੇ ’ਚ ਫਿਰ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਟਾਸ ਹਾਰ ਗਏ ਹਨ। ਨਿਊਜੀਲੈਂਡ ਨੇ ਕਪਤਾਨ ਸੈਂਟਨਰ ਨੇ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਵਾਬ ’ਚ ਨਿਊਜੀਲੈਂਡ ਦੀ ਟੀਮ ਨੇ 4 ਵਿਕਟਾਂ ਗੁਆ ਕੇ 27 ਓਵਰਾਂ ‘ਚ 123 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਡੈਰਿਲ ਮਿਚੇਲ ਤੇ ਗਲੇਨ ਫਿਲਿਪਸ ਕ੍ਰੀਜ ’ਤੇ ਮੌਜ਼ੂਦ ਹਨ। ਭਾਰਤ ਵੱਲੋਂ 2 ਵਿਕਟਾਂ ਕੁਲਦੀਪ ਯਾਦਵ ਨੇ ਲਈਆਂ ਹਨ, ਜਦਕਿ 1-1 ਵਿਕਟ ਜਡੇਜ਼ਾ ਤੇ ਵਰੁਣ ਚੱਕਰਵਰਤੀ ਨੇ ਹਾਸਲ ਕੀਤੀ ਹੈ। ਫਾਈਨਲ ਮੁਕਾਬਲੇ ’ਚ ਨਿਊਜੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈੱਨਰੀ ਸੱਟ ਕਾਰਨ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਨਾਥਨ ਸਮਿਥ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।