ਨਾਭਾ ਦੇ ਬੌੜਾਂ ਗੇਟ ਚੌਕ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਚੱਕਾ ਜਾਮ

Chakka Jam
ਨਾਭਾ :ਨਾਭਾ ਬੋੜਾ ਗੇਟ ਚੌਕ ਵਿਖੇ ਚੱਕਾ ਜਾਮ ਦੌਰਾਨ ਨਾਅਰੇਬਾਜ਼ੀ ਕਰਦੇ ਮਜ਼ਦੂਰ ਅਤੇ ਪਿੰਡ ਵਾਸੀ।

ਤਿੰਨਾਂ ਰਸਤਿਆਂ ’ਤੇ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ (Chakka Jam)

(ਤਰੁਣ ਕੁਮਾਰ ਸ਼ਰਮਾ) ਨਾਭਾ। ਸਥਾਨਕ ਬੋੜਾ ਗੇਟ ਚੌਕ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਚੱਕਾ ਜਾਮ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮਾਮਲਾ ਪਿੰਡ ਨਰਮਾਣਾ ਨਾਲ ਜੁੜਿਆ ਹੋਇਆ ਹੈ ਜਿੱਥੋਂ ਦੇ ਸਕੂਲ ਦੇ ਮੈਦਾਨ ਦੀ ਮਿਣਤੀ ਨਾ ਹੋਣ ਕਾਰਨ ਜੱਥੇਬੰਦੀ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ। ਇਸ ਮਸਲੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੋਨਲ ਆਗੂ ਧਰਮਵੀਰ ਹਰੀਗੜ੍ਹ ਇਕਾਈ ਆਗੂ ਨਿਰਮਲ ਸਿੰਘ ਨਰਮਾਣਾ ਨੇ ਕਿਹਾ ਕਿ ਪਿੰਡ ਨਰਮਾਣਾ ਦੀ ਕਥਿਤ ਨਜਾਇਜ਼ ਕਬਜ਼ੇ ਵਿੱਚ ਪਈ 600 ਵਿੱਘੇ ਜ਼ਮੀਨ ਪੰਚਾਇਤੀ ਜ਼ਮੀਨ ਦਾ ਕੇਸ ਡੀਡੀਪੀਓ ਪਟਿਆਲਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ ਜਿਸ ਦੀ ਪੈਰਵਾਈ ਪਿੰਡ ਦਾ ਮਜ਼ਦੂਰਾਂ ਭਾਈਚਾਰਾ ਕਰ ਰਿਹਾ ਹੈ। Chakka Jam

ਇਹ ਵੀ ਪੜ੍ਹੋ: ਤਹਿਸੀਲਦਾਰ ਦੇ ਰੀਡਰ ਨੂੰ ਰਿਸ਼ਵਤ ਮੰਗਣ ਦੇ ਦੋਸ਼ ’ਚ ਕੀਤਾ ਗ੍ਰਿਫਤਾਰ

ਉਸ ਵਿੱਚੋਂ ਕੁਝ ਹਿੱਸੇ ਦਾ ਕਬਜ਼ਾ ਵਰੰਟ ਵੀ ਜਾਰੀ ਹੋ ਚੁੱਕਿਆ ਹੈ ਅਤੇ ਨਿਸ਼ਾਨਦੇਹੀ ਹੋਣੀ ਹੈ। ਇਕ ਸਾਲ ਦੀ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਸੰਬੰਧਤ ਕਾਨੂੰਗੋ ਨੇ ਨਿਸ਼ਾਨਦੇਹੀ ਕਰਨ ਦੀ ਤਾਰੀਖ 27 ਮਈ ਦਿੱਤੀ ਤਾਂ ਮਜ਼ਦੂਰਾਂ ਨੂੰ ਆਪਣੀ ਮਿਹਨਤ ਨੂੰ ਬੂਰ ਪੈਂਦਾ ਦਿਖਾਈ ਦਿੱਤਾ। ਪਰ ਜਦੋਂ ਮੌਕੇ ’ਤੇ ਆ ਕੇ ਕਾਨੂੰਗੋ ਵੱਲੋਂ ਕਥਿਤ ਰੂਪ ਵਿੱਚ ਗੈਰ ਕਾਬਜ਼ਕਾਰਾਂ ਦੇ ਦਬਾਅ ਹੇਠ ਆ ਕੇ ਪਹਿਲਾਂ ਇਲੈਕਸ਼ਨ ਡਿਊਟੀ ਅਤੇ ਫਿਰ ਪੁਲਿਸ ਪ੍ਰਸ਼ਾਸਨ ਨਾ ਹੋਣ ਦਾ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਦੋਂ ਕਾਨੂੰਗੋ ਨੇ ਕਿਹਾ ਕਿ ਨਿਸ਼ਾਨਦੇਹੀ ਨਹੀਂ ਹੋ ਸਕਦੀ ਤਾਂ ਰੋਸ ਨਾਲ ਭਰੇ ਮਜ਼ਦੂਰ ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਬੌੜਾਂ ਗੇਟ ਨਾਭਾ ਦੇ ਚੋਰਾਹੇ ’ਤੇ ਜਾਮ ਲਗਾ ਦਿੱਤਾ ਅਤੇ ਮਾਲ ਮਹਿਕਮੇ ਅਤੇ ਹੋਰ ਸਬੰਧਤ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨਿਸ਼ਾਨਦੇਹੀ ਕਰਾਕੇ ਨਜਾਇਜ਼ ਕਬਜਾ ਛੁਡਾਉਣ ਦੀ ਮੰਗ ਕੀਤੀ। Chakka Jam

ਲਗਭਗ ਡੇਢ ਘੰਟਾ ਰੋਡ ਜਾਮ ਰੱਖਣ ਤੋਂ ਬਾਅਦ ਨਾਇਬ ਤਹਿਸੀਲਦਾਰ ਗੁਰਮਨ ਗੋਲਡੀ ਨੇ ਚੋਣਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਲੈ ਕੇ ਨਿਸ਼ਾਨਦੇਹੀ ਕਰਵਾਉਣ ਅਤੇ ਨਜਾਇਜ਼ ਕਬਜ਼ਾ ਛੁਡਾਉਣ ਦਾ ਭਰੋਸਾ ਦੇਣ ’ਤੇ ਜਾਮ ਖੋਲ੍ਹਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਜੇਕਰ ਮੁੜ ਵਾਅਦਾ ਖਿਲਾਫੀ ਕੀਤੀ ਤਾਂ ਸਿੱਟੇ ਭੁਗਤਣ ਲਈ ਤਿਆਰ ਰਹੇ।