ਕਿਸਾਨ ਆਗੂ ਦੀ ਗ੍ਰਿਫ਼ਤਾਰੀ ਖਿਲਾਫ਼ ਚੱਕਾ ਜਾਮ

Chakka jam, Arrest, Peasant, Leaders

ਸਾਦਿਕ (ਅਰਸ਼ਦੀਪ ਸੋਨੀ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਾਦਿਕ ਵੱਲੋਂ ਅੱਜ ਅਚਾਨਕ ਪੰਜਾਬ ਕਮਟੀ ਦੇ ਸੱਦੇ ‘ਤੇ ਸਾਦਿਕ-ਫਰੀਦਕੋਟ ਸੜਕ ‘ਤੇ ਚੱਕਾ ਜਾਮ ਕਰ ਦਿੱਤਾ ਤੇ ਜਥੇਬੰਦੀ ਕੇ ਕਾਰਕੁੰਨ ਸੜਕ ਵਿਚਕਾਰ ਧਰਨੇ ‘ਤੇ ਬੈਠ ਗਏ। ਇਸ ਮਾਮਲੇ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਜਗਨਦੀਪ ਕੌਰ ਮੌਕੇ ਤੇ ਪੁੱਜੀ ਤੇ ਕਿਸਾਨ ਆਗੂ ਨਾਲ ਗੱਲਬਾਤ ਕਰਕੇ ਜਾਮ ਖੁਲਵਾਉਣ ਦੀ ਕੋਸ਼ਿਸ਼ ਪਰ ਅਸਫਲ ਰਹੇ।

ਇਸ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਗੂ ਬਖਤੌਰ ਸਿੰਘ ਢਿੱਲੋਂ ਤੇ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਵੇਰੇ ਅਚਾਨਕ ਸਾਡੀ ਜਥੇਬੰਦੀ ਦੇ ਆਗੂ ਨੂੰ ਜੈਤੋ ਪੁਲਿਸ ਨੇ ਘਰੋਂ ਚੁੱਕ ਕੇ ਗ੍ਰਿਫਤਾਰ ਕਰ ਲਿਆ। ਜਿਸ ਨੂੰ ਲੈ ਕੇ ਇਹ ਰਸਤਾ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਦ ਤੱਕ ਕਿਸਾਨ ਆਗੂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਧਰਨਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਥੇਬੰਦੀ ਨੇ ਜੈਤੋ ਵਿਖੇ ਪਰਾਲੀ ਸਾੜਨ ਨੂੰ ਲੈ ਕੇ ਪੁਲਿਸ ਵੱਲੋਂ ਕਿਸਾਨਾਂ ‘ਤੇ ਕੀਤੇ ਪਰਚੇ ਰੱਦ ਕਰਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਇਸ ਦੌਰਾਨ ਇੰਦਰਜੀਤ ਸਿੰਘ ਘਣੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਮਾੜੀ ਸ਼ਬਦਾਵਲੀ ਬੋਲੀ ਸੀ। ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। Leaders

ਇਸ ਬੋਲਚਾਲ ਨੂੰ ਲੈ ਕੇ ਜਥੇਬੰਦੀ ਦੇ ਸੀਨੀਅਰ ਆਗੂਆਂ ਨੇ ਵੀ ਮਹਿਸੂਸ ਕੀਤਾ ਸੀ ਤੇ ਘਣੀਆਂ ਨੂੰ ਇਸ ਤਰਾਂ ਦੀ ਸ਼ਬਦਾਵਲੀ ਵਰਤਣ ਤੋਂ ਸਖਤੀ ਨਾਲ ਮਨਾ ਕੀਤਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਉਪਰੰਤ ਥਾਣਾ ਜੈਤੋ ਵਿਖੇ ਇੰਦਰਜੀਤ ਸਿੰਘ ਘਣੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਤੇ ਸਵੇਰੇ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਜਿਸ ਨੂੰ ਲੈ ਕੇ ਇਹ ਧਰਨਾ ਲਗਾਇਆ ਗਿਆ ਸੀ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਤੇ ਸਾਦਿਕ ਪੁਲਸ ਨੇ ਟ੍ਰੈਫਿਕ ਦੇ ਬਲਦਵੇਂ ਪ੍ਰਬੰਧ ਕਰ ਦਿੱਤੇ।

ਇਸ ਮੌਕੇ ਅਮਰਜੀਤ ਸਿੰਘ ਬਰਾੜ, ਗੁਰਮੀਤ ਸਿੰਘ ਵੀਰੇਵਾਲਾ, ਰਜਿੰਦਰ ਸਿੰਘ ਸਾਦਿਕ, ਤੋਤਾ ਸਿੰਘ ਜੰਡਵਾਲਾ, ਸੰਧੂਰਾ ਸਿੰਘ ਸਾਧੂਵਾਲਾ, ਲਖਵਿੰਦਰ ਸਿੰਘ ਖੀਵਾ, ਸੁਖਮੰਦਰ ਸਿੰਘ ਬਰਾੜ ਮਾਨੀ ਵਾਲਾ, ਸ਼ੇਰਬਾਜ ਸਿੰਘ ਬਰਾੜ ਵੀ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here