ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਜਿਲਾ ਪੱਧਰ ’ਤੇ...

    ਜਿਲਾ ਪੱਧਰ ’ਤੇ ਆਯੋਜਿਤ ਟੀਚਰ ਫੈਸਟ ਪ੍ਰਤੀਯੋਗਤਾ ’ਚ ਚੱਕ ਸੈਦੋਕੇ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ

    ਜਿਲਾ ਪੱਧਰ ’ਤੇ ਆਯੋਜਿਤ ਟੀਚਰ ਫੈਸਟ ਪ੍ਰਤੀਯੋਗਤਾ ’ਚ ਚੱਕ ਸੈਦੋਕੇ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ

    ਜਲਾਲਾਬਾਦ, (ਰਜਨੀਸ਼ ਰਵੀ) | ਟੀਚਰ ਫੈਸਟ -2021 ਦੇ ਜਿਲਾ ਪੱਧਰ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਕ ਸੈਦੋਕੇ ਦੇ ਅਧਿਆਪਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਅਨੀਤਾ ਰਾਨੀ ਨੇ ਦੱਸਿਆ ਕਿ ਜਿਲਾ ਪੱਧਰ ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਸ ਤਹਿਤ ਜਿਲਾ ਪੱਧਰ ਤੇ ਸ੍ਰੀਮਤੀ ਵੈਸ਼ਾਲੀ ਲੈਕਚਰਰ ਪੋਲ ਸਾਇੰਸ ਨੇ ਦੂਜਾ ਸਥਾਨ ਅਤੇ ਸ਼੍ਰੀਮਤੀ ਗਿਰਜਾ ਹਿੰਦੀ ਮਿਸਟ੍ਰੈਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਧਿਆਪਕਾਂ ਸ਼੍ਰੀਮਤੀ ਹਰਜਿੰਦਰ ਕੌਰ ਨੂੰ ਵੀ ਜਿਲ੍ਹਾ ਪੱਧਰ ਤੇ ਸਨਮਾਨਿਤ ਕੀਤਾ ਗਿਆ। ਸ਼੍ਰੀਮਤੀ ਸੁਨੀਤਾ ਅਤੇ ਸ਼੍ਰੀਮਤੀ ਸੋਨੀਆਂ ਨੇ ਵੀ ਇਸ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਸਾਰੇ ਅਧਿਆਪਕ ਮਿਹਨਤ ਅਤੇ ਤਨਦੇਹੀ ਨਾਲ ਸਕੂਲ ਵਿਚ ਆਪਣਾ ਯੋਗਦਾਨ ਦੇ ਨਾਲ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਉਪਰਾਲਾ ਕਰ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ