ਫੁੱਟਬਾਲ ਕੱਪ ਦੇ ਦੂਜੇ ਦਿਨ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ ਨੇ ਕੀਤਾ ਉਦਘਾਟਨ 

ਅਮਲੋਹ : ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਠੇਕੇਦਾਰ ਮਨਜੀਤ ਸੇਖੋਂ ਅਤੇ ਹੋਰ ਖਿਡਾਰੀਆਂ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ। ਤਸਵੀਰ: ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਯੂਥ ਵੈਲਫੇਅਰ ਫੁੱਟਬਾਲ ਕਲੱਬ ਅਮਲੋਹ ਵੱਲੋਂ ਸਰਕਾਰੀ ਸਕੂਲ (ਲੜਕੇ) ਅਮਲੋਹ ਦੇ ਗਰਾਉਂਡ ’ਚ ਅੰਡਰ 14 ਅਤੇ 17 ਆਲ ਓਪਨ ਦਾ ਪਹਿਲਾ ਫੁੱਟਬਾਲ ਕੱਪ ਦੇ ਦੂਜੇ ਦਿਨ ਦਾ ਉਦਘਾਟਨ ਮਾਰਕੀਟ ਕਮੇਟੀ ਅਮਲੋਹ ਦੇ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ। Football Cup

ਚੇਅਰਪਰਸਨ ਗਹਿਲੋਤ ਨੇ ਕਲੱਬ ਦੀ ਕਾਰਗੁਜਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿਚ ਪਣਪ ਰਹੀਆਂ ਨਸ਼ੇ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਕਲੱਬ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਕਲੱਬ ਦੇ ਪ੍ਰਧਾਨ ਗੁਰਦਰਸ਼ਨ ਸਿੰਘ, ਜਨਰਲ ਸਕੱਤਰ ਐਡ.ਵਿਕਰਮ ਸਾਬਰੀ, ਖਜ਼ਾਨਚੀ ਕਰਮਜੀਤ ਸਿੰਘ ਕੰਮਾ ਅਤੇ ਗੌਤਮ ਸ਼ਰਮਾ ਨੇ ਦੱਸਿਆ ਕਿ ਅੰਡਰ 17 ਦੀ ਜੇਤੂ ਟੀਮ ਨੂੰ 21 ਹਜ਼ਾਰ ਅਤੇ ਉਪ ਜੇਤੂ ਨੂੰ 11 ਹਜ਼ਾਰ ਅਤੇ ਅੰਡਰ 14 ਦੀ ਜੇਤੂ ਟੀਮ ਨੂੰ 7100 ਅਤੇ ਉਪ ਜੇਤੂ ਨੂੰ 5100 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। Football Cup

Football Cup
ਅਮਲੋਹ : ਚੱਲ ਰਹੇ ਮੈਚ ਦਾ ਇੱਕ ਦਿ੍ਸ਼। ਤਸਵੀਰ: ਅਨਿਲ ਲੁਟਾਵਾ

ਇਹ ਵੀ ਪੜ੍ਹੋ: ਨਿਤੀਸ਼ ਕੁਮਾਰ ਨੇ ਦਿਖਾਏ ਆਪਣੇ ਰੰਗ! ਮੋਦੀ ਸਰਕਾਰ ਤੋਂ ਮੰਗਿਆ ਬਿਹਾਰ ਲਈ ‘ਵਿਸ਼ੇਸ਼ ਸ਼੍ਰੇਣੀ’ ਦਾ ਦਰਜਾ …

ਉਨ੍ਹਾਂ ਦਸਿਆ ਕਿ 4 ਦਰਜ਼ਨ ਤੋਂ ਵੱਧ ਟੀਮਾਂ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਰਹੀਆਂ ਹਨ, ਸਟੇਜ ਸਕੱਤਰ ਦਾ ਫਰਜ਼ ਗੱਗੀ ਕਲਾਲਮਾਜਰਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ,ਦਰਸ਼ਨ ਸਿੰਘ ਚੀਮਾ, ਠੇਕੇਦਾਰ ਮਨਜੀਤ ਸੇਖੋਂ ਹਾਜ਼ਰ ਸਨ। ਇਸ ਮੌਕੇ 17 ਸਾਲ ਦੀ ਉਮਰ ਦੇ ਮੁਕਾਬਲਿਆਂ ਵਿਚ ਸੁਨਾਮ ਨੇ ਮਛਰਾਏ ਦੀ ਟੀਮ ਨੂੰ 1-0 ਨਾਲ, ਪਾਇਲ ਨੇ ਗੋਹਾਣਾ ਨੂੰ 2-0 ਨਾਲ, ਅਮਲੋਹ ਨੇ ਜੰਡਾਲੀ ਨੂੰ 3-0 ਨਾਲ ਦੇ ਨਾਲ ਹਰਾਇਆ ਅੰਡਰ 14 ਦੇ ਮੁਕਾਬਲਿਆਂ ‘ਚ ਸੁਹਾਣਾ ਨੇ ਘੁੰਗਰਾਲੀ ਨੂੰ 2-0 ਨਾਲ ਹਰਾਇਆ।