Tirath Yatra Punjab: ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸਾਂ ਨੂੰ ਕੀਤਾ ਰਵਾਨਾ

Tirath Yatra Punjab
ਭਾਦਸੋਂ : ਪਿੰਡ ਫਰੀਦਪੁਰ ਤੇ ਦਗਰਾਪੁਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸਾਂ ਨੂੰ ਰਵਾਨਾ ਕਰਦੇ ਹੋਏ ਚੇਅਰਮੈਨ ਜੱਸੀ ਸੋਹੀਆਂ ਵਾਲਾ ਨਾਲ ਹੋਰ ਸਾਥੀ। ਤਸਵੀਰ : ਸੁਸ਼ੀਲ ਕੁਮਾਰ

Tirath Yatra Punjab: (ਸੁਸ਼ੀਲ ਕੁਮਾਰ) ਭਾਦਸੋਂ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਹਲਕੇ ਦੇ ਪਿੰਡ ਫਰੀਦਪੁਰ ਤੋਂ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਦੇ ਦਰਸ਼ਨਾਂ ਲਈ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਦੁਰਗਾਪੁਰ ਤੋਂ ਵੀ ਮੁੱਖ ਮੰਤਰੀ ਯਾਤਰਾ ਬੱਸ ਨੂੰ ਰਵਾਨਾ ਕੀਤਾ ਸੀ।

ਇਹ ਵੀ ਪੜ੍ਹੋ: Ayurvedic Datun: ਆਯੁਰਵੈਦਿਕ ਦਾਤਣ, ਮੌਸਮ ਅਨੁਸਾਰ ਕਰੋ ਸਹੀ ਚੋਣ

ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਰਾਹੀਂ ਗੁਰੂਧਾਮਾਂ ਦੇ ਦਰਸ਼ਨ ਕਰਵਾਉਣ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਉਹ ਬਜ਼ੁਰਗ ਇਸ ਯਾਤਰਾ ਦਾ ਲਾਹਾ ਲੈ ਰਹੇ ਹਨ ਜੋ ਅੱਜ ਤੱਕ ਕਦੇ ਵੀ ਕਿਸੇ ਨਾ ਕਿਸੇ ਮਜ਼ਬੂਰੀ ਕਾਰਨ ਆਪਣੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਨਹੀਂ ਜਾ ਸਕੇ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਯਾਤਰਾ ਕਰਨ ਵਾਲੇ ਬਜ਼ੁਰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸੀਸਾਂ ਦੇ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ, ਵਿਰਾਸਤ ਸੇਵਾ ਸੰਗਠਨ ਦੇ ਹਲਕਾ ਕੋਆਰਡੀਨੇਟਰ ਦਵਿੰਦਰ ਸਿੰਘ ਨਰਮਾਣਾ, ਸੋਹਣ ਸਿੰਘ ਨੰਬਰਦਾਰ ਫਰੀਦਪੁਰ, ਗੁਰਜੀਤ ਸਿੰਘ ਦੁਰਗਾਪੁਰ, ਜਸਬੀਰ ਕੌਰ ਦੁਰਗਾਪੁਰ, ਜਸਕਰਨਵੀਰ ਸਿੰਘ ਤੇਜੇ, ਜਤਿੰਦਰ ਸਿੰਘ ਕਕਰਾਲਾ ਆਦਿ ਵੀ ਮੌਜ਼ੂਦ ਸਨ।