ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Environment P...

    Environment Park Punjab: ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਰਣਜੀਤਗੜ੍ਹ ਵਿਖੇ ਬਣ ਰਹੇ ਵਾਤਾਵਰਨ ਪਾਰਕ ਦਾ ਲਿਆ ਜਾਇਜ਼ਾ

    Environment Park Punjab
    ਭਾਦਸੋ: ਚੇਅਰਮੈਨ ਜੱਸੀ ਸੋਹੀਆਂ ਵਾਲਾ ਪਿੰਡ ਰਣਜੀਤਗੜ੍ਹ ਵਿਖੇ ਬਣ ਰਹੇ ਵਾਤਾਵਰਨ ਪਾਰਕ ਦਾ ਨਿਰਮਾਣ ਕਰਦੇ ਹੋਏ। ਤਸਵੀਰ : ਸੁਸ਼ੀਲ ਕੁਮਾਰ

    Environment Park Punjab: (ਸੁਸ਼ੀਲ ਕੁਮਾਰ) ਭਾਦਸੋ। ਜ਼ਿਲ੍ਹਾ ਪਲੈਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅੱਜ ਪਿੰਡ ਰਣਜੀਤਗੜ੍ਹ (ਸੋਹੀਆਂ ਵਾਲਾ) ਵਿਖੇ ਲੋਕਾਂ ਦੀ ਸਹੂਲਤ ਲਈ ਬਣ ਰਹੇ ਵਾਤਾਵਰਨ ਪਾਰਕ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਲਾਲ ਸਿੰਘ ਰਣਜੀਤਗੜ੍ਹ, ਪਿੰਡ ਦੇ ਸਰਪੰਚ ਸਤਵੰਤ ਸਿੰਘ ਸੋਹੀ ਅਤੇ ਆਪ ਆਗੂ ਗੁਰਮੁੱਖ ਸਿੰਘ ਮੋਹਲਗੁਆਰਾ ਵੀ ਮੌਜੂਦ ਸਨ।‌

    ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਦੇ ਜੰਗਲਾਤ ਮੰਤਰੀ ਲਾਲ ਸਿੰਘ ਕਟਾਰੂਚੱਕ ਦੇ ਯਤਨਾਂ ਸਦਕਾ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਬਣਾਏ ਜਾ ਰਹੇ ਇਸ ਪਾਰਕ ਦਾ ਕੰਮ‌ ਲੱਗਭਗ ਪੂਰਾ ਹੋਣ ਵਾਲਾ ਹੈ ਜੋ ਜਲਦ ਹੀ ਇੱਕ ਵਧੀਆ ਪਾਰਕ ਦੇ ਰੂਪ ਵਿੱਚ ਤਿਆਰ ਕਰਕੇ ਸੈਰ ਕਰਨ ਲਈ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ। Environment Park Punjab

    Environment Park Punjab
    Environment Park Punjab

    ਇਹ ਵੀ ਪੜ੍ਹੋ: Punjab AAP News: ’ਆਪ’ ਦੀ ਬਾਗ਼ੀ ਪ੍ਰਧਾਨ ਪ੍ਰੀਤੀ ਮਲਹੋਤਰਾ ‘ਤੇ ਵੱਡਾ ਐਕਸ਼ਨ !

    ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਜਥੇਦਾਰ ਲਾਲ ਸਿੰਘ ਰਣਜੀਤਗੜ੍ਹ, ਪਿੰਡ ਦੇ ਸਰਪੰਚ ਸਤਵੰਤ ਸਿੰਘ ਸੋਹੀ ਅਤੇ ਆਪ ਆਗੂ ਗੁਰਮੁੱਖ ਸਿੰਘ ਮੋਹਲਗੁਆਰਾ ਨੇ ਕਿਹਾ ਕਿ ਜ਼ਿਲ੍ਹਾ ਪਲੈਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਉੱਦਮ ਨਾਲ ਪਾਸ ਕਰਵਾਇਆ ਇਹ ਪਾਰਕ ਲੱਖਾਂ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ ਹੋਇਆ ਹੈ ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਗੁਰਮੁੱਖ ਸਿੰਘ ਸੋਹੀ, ਗੁਰਪ੍ਰੀਤ ਸਿੰਘ ਸੋਹੀ, ਅਮਰੀਕ ਸਿੰਘ ਸੋਹੀ ਆਦਿ ਵੀ ਮੌਜੂਦ ਸਨ।