ਵਿਰਾਟ, ਅਈਅਰ, ਦੇ ਸੈਂਕੜੇ, ਭਾਰਤ ਨੇ ਨਿਊਜੀਲੈਂਡ ਨੂੰ ਦਿੱਤਾ ਪਹਾੜ ਵਰਗਾ ਟੀਚਾ

IND Vs NZ Semifinal

ਸ਼ੁਭਮਨ ਗਿੱਲ ਦੀ ਵੀ ਅਰਧਸੈਂਕੜੇ ਵਾਲੀ ਪਾਰੀ | IND Vs NZ Semifinal

  • ਰੋਹਿਤ ਦੀ ਵੀ ਜਬਰਦਸਤ ਪਾਰੀ | IND Vs NZ Semifinal

ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲ ਅੱਜ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਜਿੱਥੇ ਟੀਮ ਨੇ 50 ਓਵਰਾਂ ਦੀ ਸਮਾਪਤੀ ਤੱਕ 397 ਦੌੜਾਂ ਬਣਾਈਆਂ। ਹੁਣ ਨਿਊਜੀਲੈਂਡ ਨੂੰ ਜਿੱਤ ਲਈ ਇਹ ਮੈਚ ’ਚ 398 ਦੌੜਾਂ ਦਾ ਟੀਚਾ ਮਿਲਿਆ ਹੈ। ਜਿਸ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੇ ਸੈਂਕੜ ਵੀ ਸ਼ਾਮਲ ਰਹੇ। (IND Vs NZ Semifinal)

ਵਿਰਾਟ ਨੇ 117 ਦੌੜਾਂ ਜਦਕਿ ਅਈਅਰ ਨੇ 105 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਨੇ 80 ਜਦਕਿ ਲੋਕੇਸ਼ ਰਾਹੁਲ ਨੇ ਨਾਬਾਦ 39 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ ਵੀ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਨਿਊਜੀਲੈਂਡ ਵੱਲੋਂ ਸਭ ਤੋਂ ਜ਼ਿਆਦਾ ਟਿਮ ਸਾਊਦੀ ਨੇ 3 ਵਿਕਟਾਂ ਲਈਆਂ, ਉਨ੍ਹਾਂ ਤੋਂ ਇਲਾਵਾ ਟ੍ਰੇਂਟ ਬੋਲਟ ਨੂੰ ਇੱਕ ਵਿਕਟ ਮਿਲੀ। ਅੱਜ ਨਿਊਜੀਲੈਂਡ ਦੇ ਗੇਂਦਬਾਜ਼ਾਂ ਦੀ ਭਾਰਤੀ ਬੱਲੇਬਾਜ਼ਾਂ ਨੇ ਹਵਾ ਕੱਢ ਦਿੱਤੀ। ਸ਼ੁਰੂਆਤ ’ਚ ਹੀ ਕਪਤਾਨ ਰੋਹਿਤ ਸ਼ਰਮਾ ਨੇ ਜਬਰਦਸਤ ਬੱਲੇਬਾਜ਼ੀ ਕੀਤੀ। ਰੋਹਿਤ ਨੇ ਚਾਹੇ ਦੌੜਾਂ ਘੱਟ ਬਣਾਇਆਂ ਹੋਣ ਪਰ ਉਨ੍ਹਾਂ ਨੇ 27 ਗੇਂਦਾਂ ਦਾ ਸਾਹਮਣਾ ਕਰਕੇ ਜਬਰਦਸਤ 47 ਦੌੜਾਂ ਦੀ ਪਾਰੀ ਖੇਡੀ। (IND Vs NZ Semifinal)

ਇਹ ਵੀ ਪੜ੍ਹੋ : ਕੋਹਲੀ ਨੇ ਤੋੜਿਆ ਸਚਿਨ ਦਾ ‘ਵਿਰਾਟ’ ਰਿਕਾਰਡ, ਜੜਿਆ 50ਵਾਂ ਸੈਂਕੜਾ

ਉਨ੍ਹਾਂ ਤੋਂ ਬਾਅਦ ਵਿਰਾਟ, ਸ਼ੁਭਮਨ ਅਤੇ ਅਈਅਰ ਨੇ ਵੀ ਗੇਂਦਬਾਜ਼ਾਂ ਦੀ ਹਵਾ ਕੱਢ ਦਿੱਤੀ। ਭਾਰਤੀ ਬੱਲੇਬਾਜ਼ਾਂ ਵਿੱਚੋਂ ਸਿਰਫ ਇੱਕ ਸੂਰਿਆਕੁਮਾਰ ਨੇ ਹੀ ਦੌੜਾਂ ਨਹੀਂ ਬਣਾਇਆਂ, ਬਾਕੀ ਸ਼ੁਰੂਆਤੀ ਸਾਰੇ ਬੱਲੇਬਾਜ਼ਾਂ ਨੇ ਜਬਰਦਸਤ ਦੌੜਾਂ ਬਣਾਈਆਂ। ਹੁਣ ਭਾਰਤ ਨੂੰ ਫਾਈਨਲ ’ਚ ਪਹੁੰਚਣ ਲਈ 10 ਵਿਕਟਾਂ ਦੀ ਜ਼ਰੂਰਤ ਹੈ ਬਲਕਿ ਨਿਊਜੀਲੈਂਡ ਨੂੰ ਫਾਈਨਲ ’ਚ ਪਹੁੰਚਣ ਲਈ 398 ਦੌੜਾਂ ਦੀ ਜ਼ਰੂਰਤ ਹੈ। (IND Vs NZ Semifinal)