ਸੈਂਟਰਲ ਵਾਲਮੀਕਿ ਸਭਾ ਇੰਡੀਆ ਨੇ ਕੀਤਾ ਸੂਬਾ ਪੱਧਰੀ ਸਮਾਗਮ
(ਅਨਿਲ ਲੁਟਾਵਾ) ਅਮਲੋਹ। ਸੈਂਟਰਲ ਵਾਲਮੀਕਿ ਸਭਾ ਇੰਡੀਆ ਨੇ ਦੇਸ਼ ਦੇ ਅਜ਼ਾਦੀ ਦੇ 75ਵੇਂ ਵਰ੍ਹੇਗੰਢ ਸਮਾਗਮ ਮੌਕੇ ਡਾ. ਭੀਮ ਰਾਓ ਅੰਬੇਦਕਰ ਪਾਰਕ ਵਿਚ ਸੂਬਾ ਮੀਤ ਪ੍ਰਧਾਨ ਅਤੇ ਕੌਂਸਲਰ ਹਰਵਿੰਦਰ ਵਾਲੀਆ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿਚ ਸਭਾ ਦੇ ਕੌਮੀ ਪ੍ਰਧਾਨ ਅਤੇ ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜਦੋਂਕਿ ਇੰਡੀਅਨ ਬੈਂਕ ਇੰਪਲਾਇਜ਼ ਯੂਨੀਅਨ ਨੌਰਥ ਜ਼ੋਨ ਦੇ ਜਨਰਲ ਸਕੱਤਰ ਅਤੇ ਇੰਡੀਅਨ ਬੈਂਕ ਦੇ ਪ੍ਰੋਵੀਡੈਂਟ ਫ਼ੰਡ ਦੇ ਟਰੱਸਟੀ ਨਰੇਸ਼ ਵੈਦ, ਭਾਜਪਾ ਦੇ ਹਲਕਾ ਅਮਲੋਹ ਦੇ ਸੀਨੀਅਰ ਆਗੂ ਇੰਜ: ਕੰਵਰਵੀਰ ਸਿੰਘ ਟੌਹੜਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਗੇਜਾ ਰਾਮ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਉਨ੍ਹਾਂ ਇਸ ਦਿਹਾੜੇ ਦੀ ਵਧਾਈ ਦਿੰਦਿਆਂ ਦੇਸ਼ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿੰਦੇ ਹੋਏ ਦੇਸ਼ ਦੀ ਅਜ਼ਾਦੀ ਦੇ ਪ੍ਰਵਾਨਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਡਾ. ਭੀਮ ਰਾਓ ਅੰਬੇਦਕਰ ਤਿਰੰਗਾ ਯਾਤਰਾ ਸ਼ਹਿਰ ਵਿਚ ਕੱਢੀ ਗਈ, ਜਿਸ ਨੂੰ ਸ੍ਰੀ ਨਰੇਸ਼ ਵੈਦ ਨੇ ਝੰਡੀ ਦੇ ਕੇ ਰਵਾਨਾ ਕੀਤਾ। ਸਮਾਗਮ ਦੌਰਾਨ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਅਤੇ ਜੈ ਦੇਵ ਟ੍ਰੀ ਐਂਡ ਪਲਾਂਟਸ ਲਿਮਟਿਡ ਦੇ ਚੀਫ਼ ਐਗਜੈਕਟਿਵ ਅਫ਼ਸਰ ਜੈ ਦੇਵ ਲਖਵਿੰਦਰ ਖਨੌੜਾ, ਵਾਤਾਵਰਣ ਸੇਵਾ ਡਾਇਰੈਕਟਰ ਕਾਜਲ ਸਮੇਤ ਇੱਕ ਦਰਜਨ ਤੋਂ ਵੱਧ ਸਮਾਜ ਸੇਵੀ ਅਤੇ ਵੱਖ-ਵੱਖ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੀਆਂ ਸਖ਼ਸ਼ੀਅਤਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਡਾ. ਰਘਵੀਰ ਸ਼ੁਕਲਾ, ਰਾਕੇਸ਼ ਗਰਗ, ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਮਿੱਤਲ, ਮਯੰਕ ਸ਼ਰਮਾ, ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਸਮਾਜ ਸੇਵੀ ਪ੍ਰੇਮ ਚੰਦ ਸ਼ਰਮਾ, ਸਾਬਕਾ ਕੌਂਸਲਰ ਕੁਲਦੀਪ ਦੀਪਾ, ਰਾਜਾ ਰਾਮ, ਪੰਮੀ ਜਿੰਦਲ, ਰਾਕੇਸ਼ ਸ਼ਾਹੀ, ਰਾਕੇਸ਼ ਬਬਲੀ, ਵਾਲਮੀਕਿ ਸਭਾ ਦੇ ਕੌਮੀ ਸਲਾਹਕਾਰ ਅਮਰਜੀਤ ਸਿੰਘ ਗਿੱਲ, ਕੌਮੀ ਸਕੱਤਰ ਰਣਧੀਰ ਸਿੰਘ ਫੈਜ਼ੂਲਾਪੁਰ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਸਮਸ਼ਪੁਰ, ਮੀਤ ਪ੍ਰਧਾਨ ਗੁਲਜ਼ਾਰ ਸਿੰਘ ਰਾਮਗੜ੍ਹ, ਜ਼ਿਲ੍ਹਾ ਯੂਥ ਪ੍ਰਧਾਨ ਸੁਖਦੇਵ ਸੇਬੀ, ਜ਼ਿਲ੍ਹਾ ਜਰਨਲ ਸਕੱਤਰ ਅਵਤਾਰ ਸਿੰਘ ਹਿੰਮਤਗੜ੍ਹ, ਮੰਡੀ ਗੋਬਿੰਦਗੜ੍ਹ ਬਲਾਕ ਦੇ ਪ੍ਰਧਾਨ ਰਾਜੂ ਜੱਸੜਾ, ਰਵੀ ਚਤਰਪੁਰਾ, ਬੇਅੰਤ ਸਲਾਣੀ, ਉਮੇਸ਼ ਰੌਂਕੀ ਆਦਿ ਨੇ ਸ਼ਿਰਕਤ ਕੀਤੀ। ਸਟੇਜ ਸਕੱਤਰ ਦਾ ਫਰਜ਼ ਕੌਂਸਲਰ ਹਰਵਿੰਦਰ ਵਾਲੀਆ ਨੇ ਨਿਭਾਇਆ। ਇਸ ਮੌਕੇ ਲਕਸ਼ਮੀ ਫਾਇਨਾਂਸ ਦੇ ਮਾਲਕ ਪ੍ਰੇਮ ਚੰਦ ਸ਼ਰਮਾ ਅਤੇ ਗੌਤਮ ਸ਼ਰਮਾ ਨੇ ਤਿਰੰਗਾ ਯਾਤਰਾ ’ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਭਰਵਾ ਸਵਾਗਤ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ