ਦਿੱਲੀ ਦੇ ਸਿਹਤ ਮੰਤਰੀ ਪਹੁੰਚੇ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਸੰਗਰੂਰ ਦੇ ਦਫਤਰ
- ਪੰਜਾਬ ਵਿੱਚ ਪਾਰਟੀ ਜਲਦ ਐਲਾਨਗੀ ਮੁੱਖ ਮੰਤਰੀ ਦਾ ਚਿਹਰਾ
(ਨਰੇਸ਼ ਕੁਮਾਰ) ਸੰਗਰੂਰ। ਉੱਤਰ ਭਾਰਤ ਵਿੱਚ ਬਿਜਲੀ ਸੰਕਟ ਦੀ ਜ਼ਿੰਮੇਵਾਰ ਕੇਂਦਰ ਦੀ ਬੀਜੇਪੀ ਸਰਕਾਰ ਹੈ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਅੱਜ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਅੱਜ ਸੰਗਰੂਰ ਵਿਖੇ ਧੂਰੀ ਰੋਡ ਸਥਿਤ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਸੰਗਰੂਰ ਦੇ ਦਫਤਰ ਪਹੁੰਚੇ ਹੋਏ ਸਨ। ਉਨ੍ਹਾਂ ਦੇ ਨਾਲ ਪੰਜਾਬ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਸੰਗਰੂਰ ਦੇ ਸੀਨੀਅਰ ਆਪ ਆਗੂ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵੀ ਮੌਜੂਦ ਸਨ।
ਪਾਵਰ ਪਲਾਟਾਂ ਕੋਲ 20-25 ਦਿਨ ਦਾ ਸਟਾਕ ਹੋਣਾ ਜ਼ਰੂਰੀ
ਦਿੱਲੀ ਸਮੇਤ ਉੱਤਰ ਭਾਰਤ ਵਿੱਚ ਬਿਜਲੀ ਸੰਕਟ ਗਹਿਰਾਇਆ
ਧੂਰੀ ਰੋਡ ਸਥਿਤ ਮਹਿਲ ਮੁਬਾਰਕ ਗੁਰਦੁਆਰਾ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਦਫਤਰ ਪਹੁੰਚਣ ’ਤੇ ਗੁਨਿੰਦਰਜੀਤ ਜਵੰਧਾ ਨੇ ਆਪਣੇ ਵਰਕਰ ਸਮੇਤ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਸਮੇਤ ਉੱਤਰ ਭਾਰਤ ਵਿਖੇ ਜੋ ਬਿਜਲੀ ਸੰਕਟ ਗਹਿਰਾਇਆ ਹੈ। ਇਸ ਦੀ ਜ਼ਿੰਮੇਵਾਰ ਕੇਂਦਰ ਦੀ ਸਰਕਾਰ ਕਿਉਕਿ ਦੇਸ਼ ਅੰਦਰ ਰੋਜਾਨਾ 3 ਲੱਖ 40 ਹਜਾਰ ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਤਾ ਹੈ ਜਦਕਿ ਡਿਮਾਂਡ ਸਿਰਫ ਇੱਕ ਲੱਖ ਮੈਗਾਵਾਟ ਦੀ ਹੈ।
ਅੱਜ ਕਈ ਪਾਵਰ ਪਲਾਂਟ ਬੰਦ ਹੋ ਚੁੱਕੇ ਹਨ ਅਤੇ ਕਈ ਅੱਧੀ ਕਪੈਸਟੀ ਨਾਲ ਕੰਮ ਕਰ ਰਹੇ ਹਨ ਪਾਵਰ ਪਲਾਟਾਂ ਕੋਲ ਇੱਕ ਦਿਨ ਦਾ ਕੋਲਾ ਬਚਿਆ ਹੈ ਜਦ ਕਿ 20-25 ਦਿਨ ਦਾ ਸਟਾਕ ਹੋਣਾ ਜ਼ਰੂਰੀ ਹੈ ਮੈਨੂੰ ਲਗਦਾ ਹੈ ਕਿ ਇਹ ਬੀਜੇਪੀ ਦੀ ਵੱਡੀ ਸਾਜ਼ਿਸ ਹੈ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਛੇਤੀ ਹੀ ਕੋਲਾ ਦਾ ਇੰਤਜ਼ਾਮ ਕਰੇ ਅਤੇ ਬਿਜਲੀ ਸੰਕਟ ਤੋਂ ਨਿਜ਼ਾਤ ਦਿਵਾਏ।
ਛੇਤੀ ਹੀ ਮੁੱਖ ਮੰਤਰੀ ਚੇਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ
ਪੰਜਾਬ ਅੰਦਰ ਮੁੱਖ ਮੰਤਰੀ ਚੇਹਰੇ ਦੇ ਸਵਾਲ ਨੂੰ ਲੈ ਕੇ ਬੋਲਦਿਆ ਸਤਿੰਦਰ ਜੈਨ ਨੇ ਕਿਹਾ ਕਿ ਛੇਤੀ ਹੀ ਮੁੱਖ ਮੰਤਰੀ ਚੇਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ। ਭਗਵੰਤ ਮਾਨ ਬਾਰੇ ਪੁੱਛੇ ਗਏ ਸਵਾਲਾਂ ਬਾਰੇ ਜੈਨ ਪਾਸਾ ਪਲਟਦੇ ਰਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਚੇਹਰਾ ਆਮ ਆਦਮੀ ਪਾਰਟੀ ਤੋਂ ਹੀ ਹੋਵੇਗਾ ’ਤੇ ਆਮ ਆਦਮੀ ਹੋਵੇਗਾ। ਇਸ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ’ਤੇ ਪੁੰਨੂ ਕਾਤਰੋ, ਗੁਲਜਾਰ ਬੋਬੀ, ਗੁਰਚਰਨ ਈਲਵਾਲ, ਸਕਤੀ, ਜਗਦੀਸ ਸਿੰਘ, ਵਰਿੰਦਰ ਜੋਸੀ, ਪਵਨ ਪੁਰੀ, ਗੁਰਪਿਆਰ ਸਿੰਘ, ਬੰਟੀ ਸੈਣੀ, ਨਰਿੰਜਣ ਕੌਰ, ਰਜਿੰਦਰ ਸਿੰਘ ਅਤੇ ਹੋਰ ਆਪ ਵਰਕਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ