ਮੁਹਾਲੀ ਪੰਜਾਬ ਪੁਲਿਸ ਇੰਟੈਲੀਜੈਂਸ ਦਫ਼ਤਰ ’ਤੇ ਹੋਏ ਹਮਲੇ ਦਾ ਸੀਸੀਟੀਵੀ ਫੋਟੋਜ਼ ਆਇਆ ਸਾਹਮਣੇ

camer, Mohali Police Intelligence Office

ਚੱਲਦੀ ਕਾਰ ਰਹੀਂ ਛੱਡਿਆ ਗਿਆ ਰਾਕੇਟ

(ਸੱਚ ਕਹੂੰ ਨਿਊਜ਼) ਮੁਹਾਲੀ। ਪੰਜਾਬ ਪੁਲਿਸ ਦੇ ਮੁਹਾਲੀ ਇੰਟੈਲੀਜੈਂਸ ਦਫ਼ਤਰ ’ਤੇ ਹੋਏ ਹਮਲੇ ਦੀਆਂ ਸੀਸੀਟੀਵੀ ਫੋਟੇਜ਼ ਸਾਹਮਣੇ ਆਈਆਂ ਹਨ। ਇਨ੍ਹਾਂ ਫੋਟੋਆਂ ’ਚ ਵਿਖਾਈ ਦੇ ਰਿਹਾ ਹੈ ਕਿ ਹਮਲਾਵਰਾਂ ਨੇ ਚੱਲਦੀ ਕਾਰ ਰਾਹੀਂ ਰਾਕੇਟ ਛੱਡਿਆ ਹੈ। ਜਿਸ ਸਮੇਂ ਕਾਰ ਉੱਥੋਂ ਲੰਘ ਰਹੀ ਸੀ ਉਸ ਸਮੇਂ ਹੀ ਧਮਾਕਾ ਹੋਇਆ ਹੈ। ਜਿਸ ’ਚ ਹਮਲਾਵਰਾਂ ਦੀ ਕਾਰ ਵੀ ਨਜ਼ਰ ਆ ਰਹੀ ਹੈ। ਇਸ ਮਾਮਲੇ ’ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ’ਚੋਂ ਨਿਸ਼ਾਨ ਸਿੰਘ, ਤਰਨਤਾਰਨ ਭਿਖੀਵਿੰਡ ਦੇ ਪਿੰਡ ਕੁਲਾਂ ਦਾ ਰਹਿਣ ਵਾਲਾ ਹੈ। ਉਸ ’ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਕਰੀਬ ਡੇਢ ਮਹੀਨਾ ਪਹਿਲਾਂ ਹੀ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਮੁਹਾਲੀ ਪੁਲਿਸ ਤੇ ਫਰੀਦਕੋਟ ਦੀ ਪੁਲਿਸ ਨੇ ਉਸ ਨੂੰ ਫਰੀਦਕੋਟ ਤੋਂ ਗ੍ਰਿਫਤਾਰ ਕੀਤਾ ਹੈ।

ਪੁਲਿਸ ਵੱਲੋਂ ਕੀਤੀ ਪੁੱਛਗਿਛ ਦੌਰਾਨ ਉਸ ਨੇ ਨਿਸ਼ਾਨ ਦੇ ਸਾਲੇ ਸਾਨੂੰ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਮੁਹਾਲੀ ਪੁਲਿਸ ਨੇ ਤਰਨਤਾਰਨ ਦੇ ਪਿੰਡ ਮੇਂਹਦੀਪੁਰ ਦੇ ਰਹਿਣ ਵਾਲੇ ਜਗਰੂੁਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਗਰੂਪ ’ਤੇ ਵੀ ਪਹਿਲਾਂ ਤੋਂ ਕਈ ਮਾਮਲੇ ਦਰਜ ਹਨ।

ਪਾਕਿਸਤਾਨੀ ਕੁਨੈਕਸ਼ਨ ਵੀ ਸਾਹਮਣੇ ਆਇਆ

ਇਸ ਸਾਜਿਸ਼ ਦਾ ਹੁਣ ਪਾਕਿਸਤਾਨੀ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ। ਇਸ ਹਮਲੇ ਪਿੱਛੇ ਪਾਕਿਸਤਾਨ ’ਚ ਬੈਠੇ ਖਤਰਨਾਕ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਮੰਨਿਆ ਜਾ ਰਿਹਾ ਹੈ। ਸ਼ੱਕ ਹੈ ਕਿ ਰਿੰਦਾ ਨੇ ਹੀ ਡਰੋਨ ਰਾਹੀਂ ਇਸ ਰਾਕੇਟ ਲਾਂਚਰ ਨੂੰ ਪੰਜਾਬ ਭੇਜਿਆ ਹੈ। ਪੁਲਿਸ ਹੁਣ ਨਿਸ਼ਾਨ ਸਿੰਘ ਤੇ ਜਗਰੂੁੁਪ ਸਿੰਘ ਤੋਂ ਪਾਕਿਸਤਾਨ ਬੈਠੇ ਰਿੰਦਾ ਨਾਲ ਸੰਪਰਕ ਕਰਕੇ ਪੁੱਛਗਿੱਛ ਕਰ ਰਹੀ ਹੈ।

ਇਸ ਤੋਂ ਇਲਾਵਾ ਪੁਲਿਸ ਨੇ ਸਵਿਫਟ ਕਾਰ ਦੀ ਤਲਾਸ਼ ਵਿੱਚ ਸੀਸੀਟੀਵੀ ਫੁਟੇਜ ਸਕੈਨ ਕੀਤੀ। ਪਤਾ ਲੱਗਾ ਹੈ ਕਿ ਰਾਕੇਟ ਹਮਲੇ ਤੋਂ ਬਾਅਦ ਇਹ ਕਾਰ ਡੇਰਾਬੱਸੀ ਵੱਲ ਗਈ ਸੀ। ਉਥੋਂ ਦੱਪੜ ਟੋਲ ਪਲਾਜ਼ਾ ਤੋਂ ਲੰਘਿਆ। ਉੱਥੇ ਲੱਗੇ ਸੀਸੀਟੀਵੀ ਫੁਟੇਜ ਵਿੱਚ ਕਾਰ ਦਿਖਾਈ ਦੇ ਰਹੀ ਸੀ। ਫਿਰ ਇਹ ਕਾਰ ਅੰਬਾਲਾ ਵੱਲ ਚੱਲ ਪਈ। ਉਥੋਂ ਕੱਲ੍ਹ ਪੁਲਿਸ ਨੇ ਇੱਕ ਸ਼ੱਕੀ ਨੂੰ ਚੁੱਕਿਆ ਸੀ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ