CBSE Results 2025: ਨਵੀਂ ਦਿੱਲੀ (ਏਜੰਸੀ)। ਹਰਿਆਣਾ ਬੋਰਡ ਵੱਲੋਂ 12ਵੀਂ ਦੇ ਨਤੀਜੇ ਐਲਾਨੇ ਜਾਣ ਤੋਂ ਕੁੱਝ ਸਮੇਂ ਬਾਅਦ ਹੀ ਹੁਣ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਦਿਆਰਥੀ ਡਿਜੀਲਾਕਰ ਰਾਹੀਂ ਆਪਣੇ ਨਤੀਜੇ ਵੇਖ ਸਕਣਗੇ। ਸੀਬੀਐਸਈ ਬੋਰਡ ਪ੍ਰੀਖਿਆ 2025 ਦੇ ਨਤੀਜਿਆਂ ਦੇ ਐਲਾਨ ਲਈ ਵਿਦਿਆਰਥੀਆਂ ਤੇ ਮਾਪਿਆਂ ਦੀ ਉਡੀਕ ਖਤਮ ਹੋ ਗਈ ਹੈ। ਨਤੀਜੇ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ cbse.gov.in, cbseresults.nic.in, results.cbse.nic.in ਤੇ results.gov.in ਵਰਗੀਆਂ ਅਧਿਕਾਰਤ ਵੈੱਬਸਾਈਟਾਂ ’ਤੇ ਜਾ ਕੇ ਆਪਣੇ ਸਕੋਰ ਵੇਖ ਸਕਦੇ ਹਨ। ਵਿਦਿਆਰਥੀ ਰੋਲ ਨੰਬਰ, ਐਡਮਿਟ ਕਾਰਡ ਆਈਡੀ, ਸਕੂਲ ਕੋਡ ਤੇ ਜਨਮ ਮਿਤੀ ਵਰਗੇ ਲੌਗਇਨ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਆਪਣੇ ਸਕੋਰ ਚੈੱਕ ਕਰ ਸਕਦੇ ਹਨ। CBSE Results 2025
ਇਹ ਖਬਰ ਵੀ ਪੜ੍ਹੋ : HBSE Result 2025: ਹਰਿਆਣਾ ਬੋਰਡ ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ, ਜਾਣੋ ਕਿੰਨੇ ਵਿਦਿਆਰਥੀ ਹੋਏ ਪਾਸ…ਇੱਥੇ…
ਵਿਜੇਵਾੜਾ ਖੇਤਰ ਦਾ ਨਤੀਜਾ ਸਭ ਤੋਂ ਵਧੀਆ, ਪ੍ਰਯਾਗਰਾਜ ਦਾ ਨਤੀਜਾ ਸਭ ਤੋਂ ਖਰਾਬ
- ਵਿਜੇਵਾੜਾ : 99.60 ਫੀਸਦੀ
- ਤ੍ਰਿਵੇਂਦਰਮ : 99.32 ਫੀਸਦੀ
- ਚੇਨਈ : 97.39 ਫੀਸਦੀ
- ਬੰਗਲੁਰੂ : 95.95 ਫੀਸਦੀ
- ਦਿੱਲੀ ਪੱਛਮੀ : 95.17 ਫੀਸਦੀ
- ਦਿੱਲੀ ਪੂਰਬੀ : 95.06 ਫੀਸਦੀ
- ਚੰਡੀਗੜ੍ਹ/ਪੰਚਕੂਲਾ : 91.61 ਫੀਸਦੀ
- ਭੋਪਾਲ ਖੇਤਰ (ਸੰਭਾਵਿਤ) : 91.17 ਫੀਸਦੀ
- ਪੁਣੇ : 90.93 ਫੀਸਦੀ
- ਅਜਮੇਰ : 90.40 ਫੀਸਦੀ
- ਭੁਵਨੇਸ਼ਵਰ : 83.64 ਫੀਸਦੀ
- ਗੁਹਾਟੀ : 83.62 ਫੀਸਦੀ
- ਦੇਹਰਾਦੂਨ : 83.45 ਫੀਸਦੀ
- ਪਟਨਾ : 82.86 ਫੀਸਦੀ
- ਭੋਪਾਲ : 82.46 ਫੀਸਦੀ
- ਨੋਇਡਾ : 81.29 ਫੀਸਦੀ
- ਪ੍ਰਯਾਗਰਾਜ : 79.53 ਫੀਸਦੀ
ਸਭ ਤੋਂ ਵਧੀਆ ਪ੍ਰਦਰਸ਼ਨ ਵਿਜੇਵਾੜਾ ਅਤੇ ਤ੍ਰਿਵੇਂਦਰਮ ਖੇਤਰਾਂ ਵਿੱਚ ਸੀ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਪ੍ਰਯਾਗਰਾਜ ਖੇਤਰ ’ਚ ਦਰਜ ਕੀਤੀ ਗਈ।
ਕੁੱਲ 42 ਲੱਖ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਜਮਾਤ ਦੀ ਦਿੱਤੀ ਸੀ ਪ੍ਰੀਖਿਆ
12ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 4 ਅਪਰੈਲ ਦੇ ਵਿਚਕਾਰ ਹੋਈ ਸੀ। ਇਸ ਪ੍ਰੀਖਿਆ ’ਚ 17.88 ਲੱਖ ਵਿਦਿਆਰਥੀ ਬੈਠੇ ਸਨ। ਕੁੱਲ 42 ਲੱਖ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਿੱਤੀਆਂ।