ਭਾਵੁਕਤਾ ਨਹੀਂ, ਸਾਵਧਾਨੀ ਜ਼ਰੂਰੀ
ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਜੁਟੀਆਂ ਹੋਈਆਂ ਹਨ ਖਾਸ ਕਰਕੇ ਡਾਕਟਰਾਂ, ਪੁਲਿਸ ਮੁਲਾਜ਼ਮਾਂ ਤੇ ਸਫ਼ਾਈ ਕਰਮਚਾਰੀਆਂ ਦਾ ਜਜ਼ਬਾ ਕਾਬਿਲੇ-ਤਾਰੀਫ਼ ਹੈ ਜੋ ਲੋਕਾਂ ਦੀ ਜਾਨ ਬਚਾਉਣ ਲਈ ਜੀਜਾਨ ਨਾਲ ਮਿਹਨਤ ਕਰ ਰਹੇ ਹਨ ਤਾਂਹੀ ਇਹਨਾਂ ਨੂੰ ‘ਕੋਰੋਨਾ ਯੋਧੇ’ (ਕੋਰੋਨਾ ਵਾਰੀਅਰ) ਦਾ ਦਰਜਾ ਦਿੱਤਾ ਗਿਆ ਇਸ ਦੇ ਨਾਲ ਹੀ ਕੋਰੋਨਾ ਯੋਧਿਆਂ ਦੀ ਸਿਹਤ ਸੁਰੱਖਿਆ ਦਾ ਵੀ ਮੁੱਦਾ ਹੈ
ਜੇਕਰ ‘ਵਾਰੀਅਰ’ ਤੰਦਰੁਸਤ ਰਹਿਣਗੇ ਤਾਂ ਹੀ ਉਹ ਲੋਕਾਂ ਨੂੰ ਕੋਰੋਨਾ ਦੇ ਖ਼ਤਰਨਾਕ ਪੰਜਿਆਂ ‘ਚੋਂ ਬਚਾ ਸਕਣਗੇ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਭਾਵੁਕਤਾ ਵੱਸ ਮੈਡੀਕਲ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਖਾਸ ਕਰਕੇ ਪੁਲਿਸ ਮੁਲਾਜ਼ਮ ਜਜ਼ਬਾਤੀ ਹੋ ਕੇ ਕੁਝ ਬੱਚਿਆਂ ਦੇ ਜਨਮ ਦਿਨ ਮੌਕੇ ਉਹਨਾਂ ਦੇ ਘਰ ਕੇਕ ਦੇ ਕੇ ਆਏ ਬੱਚਿਆਂ ਪ੍ਰਤੀ ਪੁਲਿਸ ਮੁਲਾਜ਼ਮਾਂ ਵੱਲੋਂ ਵਿਖਾਇਆ ਗਿਆ ਲਾਡ ਪਿਆਰ ਤੇ ਭਾਵਨਾ ਸ਼ਲਾਘਾਯੋਗ ਹੈ
ਪਰ ਮਹਾਂਮਾਰੀ ਦੇ ਦੌਰ ‘ਚ ਇਸ ਤਰ੍ਹਾਂ ਦਾ ਸੰਪਰਕ ਕਿਸੇ ਖ਼ਤਰੇ ਤੋਂ ਵੀ ਖਾਲੀ ਨਹੀਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਜਨਮ ਦਿਨ ਮੌਕੇ ਭਾਵੁਕ ਨਾ ਹੋ ਕੇ ਬੱਚਿਆਂ ਨੂੰ ਬਜ਼ਾਰੀ ਕੇਕ ਮੰਗਵਾਉਣ ਦੀ ਜਿਦ ਨਾ ਕਰਨ ਦੇਣ ਕਿਉਂਕਿ ਇਹ ਲਾਡ ਭਰੀ ਜਿਦ ਪੁਲਿਸ ਮੁਲਾਜ਼ਮਾਂ ਲਈ ਵੀ ਖਤਰਨਾਕ ਬਣ ਸਕਦੀ ਹੈ ਕੇਕ ਬਣਾਉਣ ਵਾਲਾ ਜਾਂ ਪੈਕ ਕਰਨ ਵਾਲਾ ਖੁਦ ਸੁਰੱਖਿਅਤ ਹੈ ਜਾਂ ਨਹੀਂ ਇਸ ਦੀ ਕਿਸੇ ਕੋਲ ਕੋਈ ਗਾਰੰਟੀ ਨਹੀਂ ਕੇਕ ਰਾਹੀਂ ਵਾਇਰਸ ਪੁਲਿਸ ਤੇ ਬੱਚੇ ਦੇ ਪਰਿਵਾਰ ਤੱਕ ਪਹੁੰਚ ਸਕਦਾ ਹੈ ਇਸ ਲਈ ਪਰਿਵਾਰਕ ਮੈਂਬਰ ਪੁਲਿਸ ਨੂੰ ਕੇਕ ਲਿਆਉਣ ਲਈ ਮਜ਼ਬੂਰ ਨਾ ਕਰਨ ਸਗੋਂ ਘਰ ‘ਚ ਹੀ ਖਾਣ ਲਈ ਕੋਈ ਖਾਸ ਚੀਜ਼ ਤਿਆਰ ਕਰਕੇ ਬੱਚੇ ਦੀ ਖੁਸ਼ੀ ਪੂਰੀ ਕੀਤੀ ਜਾਵੇ
ਇਸੇ ਤਰ੍ਹਾਂ ਘਰ ‘ਚ ਬਣਾਈ ਚੀਜ ਦਾ ਵੱਖਰਾ ਹੀ ਸੁਆਦ ਹੁੰਦਾ ਹੈ ਪੁਲਿਸ ਤੋਂ ਇਲਾਵਾ ਕੁਝ ਸਿਆਸੀ ਆਗੂਆਂ ਵੱਲੋਂ ਭੀੜ ਇਕੱਠੀ ਕਰਕੇ ਸੈਨੇਟਾਈਜਰ ਵੰਡਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜੋ ਖ਼ਤਰੇ ਦੀ ਘੰਟੀ ਹੈ ਜੇਕਰ ਕੋਈ ਸਿਆਸੀ ਪਾਰਟੀ ਲੋਕ ਭਲਾਈ ਕਰਨੀ ਹੀ ਚਾਹੁੰਦੀ ਹੈ ਤਾਂ ਉਹ ਇਕੱਠ ਕਰਨ ਦੀ ਬਜਾਇ ਜ਼ਰੂਰਤਮੰਦ ਵਿਅਕਤੀਆਂ ਨੂੰ ਨਿੱਜੀ ਤੌਰ ‘ਤੇ ਸਮਾਨ ਵੰਡ ਦੇਣ ਤਾਂ ਕਿ ਆਪਸੀ ਦੂਰੀ ਨੂੰ ਕਾਇਮ ਰੱਖਿਆ ਜਾ ਸਕੇ ਇਹ ਹੋਰ ਵੀ ਜਿਆਦਾ ਵਧੀਆ ਹੋਵੇ ਜੇਕਰ ਵੱਡੇ ਸਿਆਸੀ ਆਗੂ ਪਿੱਛੇ ਰਹਿ ਕੇ ਹੀ ਕੰਮ ਕਰਨ
ਕਿਉਂÎਕ ਇਹਨਾਂ ਆਗੂਆਂ ਨਾਲ ਭੀੜ ਇਕੱਠੀ ਹੁੰਦੀ ਹੈ ਤੇ ਉਹਨਾਂ ਦੀ ਸੁਰੱਖਿਆ ਦਾ ਵੀ ਮਸਲਾ ਹੁੰਦਾ ਹੈ ਸਿਆਸੀ ਸ਼ੁਹਰਤ ਦਾ ਤਿਆਗ ਕਰਕੇ ਮਾਨਵਤਾ ਦੀ ਸੇਵਾ ਕੀਤੀ ਜਾਵੇ ਤਾਂ ਸਮਾਜ ਸੁਰੱਖਿਅਤ ਰਹਿ ਸਕਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।