ਸਾਵਧਾਨ : ਦੇਸ਼ ’ਚ ਕੋਰੋਨਾ ਬੇਕਾਬੂ, 1 ਲੱਖ 79 ਹਜ਼ਾਰ 723 ਨਵੇਂ ਕੇਸ ਮਿਲੇ
(ਏਜੰਸੀ) ਨਵੀਂ ਦਿੱਲੀ। ਪਿਛਲੇ 24 ਘੰਟਿਆਂ ’ਚ ਦੇਸ਼ ਭਰ ’ਚ 29 ਲੱਖ ਤੋਂ ਵੱਧ ਕੋਵਿਡ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਕੁੱਲ ਟੀਕਾਕਰਨ 151.94 ਕਰੋੜ ਤੋਂ ਵੱਧ ਹੋ ਗਿਆ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਦੇਸ਼ ’ਚ 29 ਲੱਖ 60 ਹਜ਼ਾਰ 975 ਕੋਵਿਡ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ 7 ਵਜੇ ਤੱਕ 151 ਕਰੋੜ 94 ਲੱਖ ਪੰਜ ਹਜ਼ਾਰ 951 ਕੋਵਿਟ ਟੀਕੇ ਲਾਏ ਜਾ ਚੁੱਕੇ ਹਨ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ ਇੱਕ ਲੱਖ 79 ਹਜ਼ਾਰ 723 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨਾਂ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਸੱਤ ਲੱਖ 23 ਹਜ਼ਾਰ 619 ਹੋ ਗਈ ਹੈ। ਇਹ ਕੁੱਲ ਪੀੜਤ ਮਾਮਲਿਆਂ ਦਾ 2.03 ਫੀਸਦੀ ਹੈ।
ਰੋਜ਼ਾਨਾ ਮਾਮਲਿਆਂ ਦੀ ਦਰ 13.29 ਫੀਸਦੀ ਹੋ ਗਈ ਹੈ। ਕੋਵਿਡ ਦੇ ਨਵੇਂ ਰੂਪ ਓਮੀਕਰੋਨ ਨਾਲ 27 ਸੂਬਿਆਂ ’ਚ ਹੁਣ ਤੱਕ 4033 ਵਿਅਕਤੀ ਪੀੜਤ ਪਾਏ ਗਏ ਹਨ। ਜਿਨਾਂ ’ਚ ਮਹਾਂਰਾਸ਼ਟਰ ’ਚ ਸਭ ਤੋਂ ਵੱਧ 1216, ਰਾਜਸਥਾਨ ’ਚ 529 ਤੇ ਦਿੱਲੀ ’ਚ 513 ਮਾਮਲੇ ਹਨ। ਓਮੀਕਰੋਨ ਤੋਂ ਪੀੜਤ 1552 ਮਰੀਜ਼ ਠੀਕ ਹੋ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ ਇਸ ਮਿਆਦ ’ਚ 46569 ਲੋਕ ਕੋਵਿਡ ਤੋਂ ਠੀਕ ਹੋਏ ਹਨ। ਹਾਲੇ ਤੱਕ ਕੁੱਲ ਤਿੰਨ ਕਰੋੜ 45 ਲੱਖ 172 ਵਿਅਕਤੀ ਕੋਵਿਡ ਤੋਂ ਉਭਰ ਚੁੱਕੇ ਹਨ।
ਠੀਕ ਹੋਣ ਦੀ ਦਰ 96.62 ਫੀਸਦੀ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ’ਚ 13 ਲੱਖ 52 ਹਜ਼ਾਰ 717 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁੱਲ 69 ਕਰੋੜ 15 ਲੱਖ 75 ਹਜ਼ਾਰ 352 ਕੋਵਿਡ ਟੈਸਟ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ