ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home Breaking News ਅੱਖਾਂ ‘...

    ਅੱਖਾਂ ‘ਚ ਨਸ਼ੀਲਾ ਪਾਊਡਰ ਪਾ ਕੇ ਲੁੱਟੀ ਨਗਦੀ 

    Dipped, Nasty Powder,Cash loop

    ਸਤਪਾਲ ਥਿੰਦ, ਫਿਰੋਜ਼ਪੁਰ:  ਪਿੰਡ ਫਿੱਡੇ ‘ਚ ਇੱਕ ਵਿਅਕਤੀ ਦੀਆਂ ਅੱਖਾਂ ਵਿਚ ਨਸ਼ੀਲਾ ਪਾਊਡਰ ਪਾ ਕੇ 4 ਅਣਪਛਾਤੇ ਵਿਅਕਤੀ ਤੋਂ ਨਗਦੀ ਖੋਹ ਕੇ ਫਰਾਰ ਹੋ ਗਏ ।

    ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਵਾਸੀ ਕੋਟ ਕਰੋੜ ਨੇ ਦੱਸਿਆ ਕਿ ਉਹ ਰਾਤ ਦੇ ਕਰੀਬ 8 ਵਜੇ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਖੇਤਾਂ ਵਿਚੋਂ ਗੇੜਾ ਮਾਰ ਕੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ‘ਚ ਪਿੰਡ ਫਿੱਡੇ ਕੋਲ 4 ਅਣਪਛਾਤੇ ਵਿਅਕਤੀ ਜੋ 2 ਮੋਟਰਸਾਈਕਲਾਂ ਤੇ ਸਵਾਰ ਸਨ ਜਿਹਨਾਂ ਨੇ ਉਸਦੀ ਅੱਖਾਂ ‘ਚ ਨਸ਼ੀਲਾ ਪਾਊਡਰ ਪਾ ਦਿੱਤਾ , ਜਿਸ ਕਾਰਨ ਉਹ ਮੋਟਰਸਾਈਕਲ ਤੋਂ ਡਿੱਗ ਪਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਸਦੇ ਪਰਸ ਜਿਸ ਵਿਚ ਜ਼ਰੂਰੀ ਕਾਗਜ਼ਾਤ ਅਤੇ 4 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ ।

    ਇਸ ਸਬੰਧੀ ਥਾਣਾ ਘੱਲ ਖੁਰਦ ਤੋਂ ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਮੀਤ ਸਿੰਘ ਦੇ ਬਿਆਨਾਂ ਤੇ 4 ਅਣਪਛਾਤਿਆਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ।

    LEAVE A REPLY

    Please enter your comment!
    Please enter your name here