ਟਰੱਸਟ ਲੋੜਵੰਦ ਲੋਕਾਂ ਲਈ ਲਗਾਤਾਰ ਕੰਮ ਕਰ ਰਿਹਾ ਹੈ : ਸੂਬਾ ਪ੍ਰਧਾਨ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਜਨਨਾਇਕ ਕਰਪੁਰੀ ਠਾਕੁਰ ਟਰੱਸਟ ਦੇ ਸੂਬਾ ਪ੍ਰਧਾਨ ਅਮਨ ਭਰਥ ਦੀ ਅਗਵਾਹੀ ਵਿੱਚ ਟਰੱਸਟ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਵੱਧ ਚੜ ਕੇ ਕੀਤੇ ਜਾ ਰਿਹਾ ਹੈ। ਟਰੱਸਟ ਵੱਲੋਂ ਬੀਤੇ ਦਿਨ ਵੀ ਇੱਕ ਲੋੜਵੰਦ ਬੱਚੇ ਦੇ ਇਲਾਜ ਲਈ ਨਗਦ ਰਾਸੀ ਦੇ ਕੇ ਉਸਦੇ ਇਲਾਜ ਦੇ ਵਿੱਚ ਮਦਦ ਕੀਤੀ ਗਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੂਬਾ ਪ੍ਰਧਾਨ ਅਮਨ ਭਰਥ ਨੇ ਦੱਸਿਆ ਕਿ ਇੱਕ ਬੱਚੇ ਦਾ ਐਕਸੀਡੈਂਟ ਗਿਆ ਸੀ ਜਿਸ ਦਾ ਨਾਂਅ ਸਿਕੰਦਰ ਸਿੰਘ ਹੈ। ਐਕਸੀਡੈਂਟ ’ਚ ਬੱਚੇ ਦੀ ਇੱਕ ਬਾਂਹ ਕੱਟੀ ਗਈ ਹੈ ਤੇ ਇਹ ਪੀਜੀਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ।
ਇਹ ਖਬਰ ਵੀ ਪੜ੍ਹੋ : Sunam News: ਸੁਨਾਮ ਨੂੰ ਮਿਲਣ ਜਾ ਰਿਹੈ ਨਵਾਂ ਤੋਹਫਾ, ਸ਼ੁਰੂ ਹੋਇਆ ਬੱਸ ਸਟੈਂਡ ਦਾ ਨਿਰਮਾਣ
ਉਨ੍ਹਾਂ ਤੱਕ ਕਿਸੇ ਨੇੜਲੇ ਨੇ ਪਹੁੰਚ ਕੀਤੀ ਤਾਂ ਜੋ ਇਸ ਬੱਚੇ ਦੇ ਇਲਾਜ ਦੇ ਲਈ ਕੁਝ ਮਦਦ ਕੀਤੀ ਜਾ ਸਕੇ ਕਿਉਂਕਿ ਇਸ ਬੱਚੇ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਘਰ ’ਚ ਕੋਈ ਕਮਾਉਣ ਵਾਲਾ ਨਹੀਂ ਹੈ। ਹੁਣ ਉਨ੍ਹਾਂ ਦੇ ਟਰੱਸਟ ਵੱਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਸ ਬੱਚੇ ਦੇ ਇਲਾਜ ਲਈ ਬੱਚੇ ਸਿਕੰਦਰ ਸਿੰਘ ਦੀ ਮਾਤਾ ਜਸਪ੍ਰੀਤ ਕੌਰ ਨੂੰ 15000 ਹਜ਼ਾਰ ਰੁਪਏ ਨਗਦ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਬੱਚੇ ਦੇ ਇਲਾਜ ਲਈ ਅੱਗੇ ਵੀ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟਰੱਸਟ ਲੋੜਵੰਦ ਲੋਕਾਂ ਦੀ ਮਦਦ ਲਈ ਹੈ ਤੇ ਟਰੱਸਟ ਵੱਲੋਂ ਲੋੜਵੰਦ ਲੋਕਾਂ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨੰਦ ਗੋਪਾਲ, ਡਾ. ਭਗਵੰਤ ਸਿੰਘ, ਜਸਵੀਰ ਸਿੰਘ ਚੀਮਾ, ਏਐੱਸਆਈ ਨੈਬ ਸਿੰਘ ਅਤੇ ਹਰਵਿੰਦਰ ਸਿੰਘ ਨੋਨਾ ਅਤੇ ਹੋਰ ਮੈਂਬਰ ਹਾਜ਼ਰ ਸਨ।