ਮਕਾਨ ‘ਚ ਲੱਗੀ ਅੱਗ ਨਾਲ ਨਗਦੀ ਤੇ ਸਮਾਨ ਸੜਿਆ

Cash, Luggage, Burnt, Fire, House

ਅਬੋਹਰ, ਸੁਧੀਰ ਅਰੋੜਾ  

ਮੁਹੱਲਾ ਸੰਤ ਨਗਰ ‘ਚ ਲੰਘੀ ਰਾਤ ਨੂੰ ਇੱਕ ਮਕਾਨ ਵਿੱਚ ਅੱਗ ਲੱਗ ਜਾਣ ਨਾਲ ਲੱਖਾਂ ਰੁਪਏ ਦਾ ਸਮਾਨ ਸਵਾਹ ਹੋ ਗਿਆ ਆਸ-ਪਾਸ ਦੇ ਲੋਕਾਂ ਨੇ ਕਾਫ਼ੀ ਸੰਘਰਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਉਕਤ ਕਮਰੇ ਦਾ ਸਾਰਾ ਸਾਮਾਨ ਤੇ ਨਗਦੀ ਅੱਗ ਦੀ ਭੇਂਟ ਚੜ੍ਹ ਚੁੱਕਿਆ ਸੀ ਘਟਨਾ ਦੌਰਾਨ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚੇ ਮੁਹੱਲਾ ਸੰਤ ਨਗਰ ਗਲੀ ਨੰ. 2 ਨਿਵਾਸੀ ਦੀਪਕ (ਕਾਲੂਰਾਮ) ਨੇ ਦੱਸਿਆ ਕਿ ਲੰਘੀ ਰਾਤ ਨੂੰ ਉਹ ਆਪਣੇ ਪਰਵਾਰਿਕ ਮੈਂਬਰਾਂ ਨਾਲ ਘਰ ਦੀ ਛੱਤ ‘ਤੇ ਸੌਂ ਰਿਹਾ ਸੀ।

ਇਸ ਦੌਰਾਨ ਅਚਾਨਕ ਹੇਠਾਂ ਦੇ ਇੱਕ ਕਮਰੇ ਵਿੱਚ ਅੱਗ ਲੱਗ ਗਈ ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਕਾਫ਼ੀ ਸੰਘਰਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਅੱਗ ਬੁਝਾਉਣ ਤੱਕ ਕਮਰੇ ‘ਚ ਪਈ 7 ਹਜ਼ਾਰ ਰੁਪਏ ਦੀ ਨਗਦੀ ਅਤੇ ਜ਼ਰੂਰੀ ਕਾਗਜ਼ਾਂ ਸਮੇਤ ਰੈਫਰੀਜਰੇਟਰ, ਅਲਮਾਰੀ ਅਤੇ ਐੱਲਈਡੀ ਤੋਂ ਇਲਾਵਾ ਹੋਰ ਸਮਾਨ ਸਵਾਹ ਹੋ ਗਿਆ ਦੀਪਕ ਨੇ ਦੱਸਿਆ ਕਿ ਅੱਗ ਲੱਗਣ ਦੀ ਇਸ ਘਟਨਾ ਵਿੱਚ ਉਸ ਦਾ ਇੱਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here