ਚੜ੍ਹਦੀ ਉਮਰੇ ਮੋਟਰਸਾਈਕਲ ਚੋਰੀ ਕਰਨ ਵਾਲੇ 9 ਨੌਜਵਾਨ ਕਾਬੂ

Youths, Arrested, Stealing, Motorcycles

ਪੁਲਿਸ ਵੱਲੋਂ 20 ਦੁਪਹੀਆ ਵਾਹਨ ਬਰਾਮਦ

ਬਠਿੰਡਾ, ਅਸ਼ੋਕ ਵਰਮਾ

ਬਠਿੰਡਾ ਪੁਲਿਸ ਨੇ ਦੁਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਤਰ੍ਹਾਂ ਦੇ 20 ਵਾਹਨ ਬਰਾਮਦ ਕੀਤੇ ਹਨ ਚੜ੍ਹਦੀ ਉਮਰ ਦੇ ਮੁੰਡਿਆਂ ਨਾਲ ਸਬੰਧਿਤ ਇਸ ਗਿਰੋਹ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਵਾਹਨ ਚੋਰੀ ਕਰਨ ਦੀ ਹਨ੍ਹੇਰੀ ਲਿਆਂਦੀ ਹੋਈ ਸੀ, ਜਿਸ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਦਬੋਚਣ ਲਈ ਜਾਲ ਵਿਛਾਇਆ ਹੋਇਆ ਸੀ ਰੌਚਕ ਪਹਿਲੂ ਇਹ ਹੈ ਕਿ ਇਸ ਗਿਰੋਹ ‘ਚ ਇੱਕ ਅਜਿਹਾ ਲੜਕਾ ਵੀ ਸ਼ਾਮਲ ਹੈ ਜੋ ਕਿ ਨਾਬਾਲਗ ਹੋਣ ਕਰਕੇ ਪੁਲਿਸ ਨੇ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਹੈ।

ਅੱਜ ਐਸ.ਪੀ.ਸਿਟੀ ਗੁਰਮੀਤ ਸਿੰਘ , ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਅਤੇ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਦਵਿੰਦਰ ਸਿੰਘ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਗਿਰੋਹ ਨੇ ਇਹ ਚੋਰੀਆਂ ਪਿਛਲੇ ਕੁਝ ਕੁ ਮਹੀਨਿਆ ਦੌਰਾਨ ਕੀਤੀਆਂ ਹਨ ਜਿਸ ਸਬੰਧੀ ਪੁਲਿਸ ਮੁਸਤੈਦੀ ਨਾਲ ਚੋਰਾਂ ਦੀ ਤਲਾਸ਼ ਕਰ ਰਹੀ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਬ ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਹੇਠ ਗੋਲ ਡਿੱਗੀ ਚੌਂਕ ‘ਚ ਨਾਕਾਬੰਦੀ ਕੀਤੀ ਹੋਈ ਸੀ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅਪਰਾਧੀ ਕਿਸਮ ਦੇ ਵਿਅਕਤੀ ਜੋਕਿ ਮੋਟਰਸਾਈਕਲ ਆਦਿ ਚੋਰੀ ਕਰਕੇ ਅੱਗੇ ਵੇਚਦੇ ਹਨ ਤੇ ਮਿੱਤਲ ਮਾਲ ਕੋਲ ਘੁੰਮ ਰਹੇ ਹਨ ਪੁਲਿਸ ਅਫਸਰਾਂ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਇਸ ਸੂਚਨਾ ਦੇ ਅਧਾਰ ‘ਤੇ ਹਰਦੀਪ ਸਿੰਘ ਉਰਫ ਕਾਲੂ ਵਾਸੀ ਮਾਨਸਾ ਖੁਰਦ, ਜਗਤਾਰ ਸਿੰਘ ਉਰਫ ਜੁਗਨੂੰ ਤੇ ਗੁਰਸੰਗਤ ਸਿੰਘ ਉਰਫ ਸੰਗਤੀ ਵਾਸੀਅਨ ਚਨਾਰਥਲ, ਗੁਰਸੀਰ ਉਰਫ ਗੁਰਬੀਰ ਵਾਸੀ ਘਸੋਖਾਨਾ, ਵਜ਼ੀਰ ਮੁਹੰਮਦ ,ਅਮਨਦੀਪ ਸਿੰਘ ਉਰਫ ਅਮਨਾ ਤੇ ਚਰਨਜੀਤ ਸਿੰਘ ਵਾਸੀਅਨ ਰਾਏਖਾਨਾ, ਕੁਲਵਿੰਦਰ ਸਿੰਘ ਵਾਸੀ ਮਾਣਕਖਾਨਾ ਅਤੇ ਮਨਮੋਹਨ ਸਿੰਘ ਉਰਫ ਹੈਪੀ ਵਾਸੀ ਸਿਧਾਣਾ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸੇ ਮਾਮਲੇ ‘ਚ ਸ਼ਾਮਲ ਅਵਤਾਰ ਸਿੰਘ ਨੂੰ ਵੀ ਫੜਿਆ ਸੀ ਪਰ ਨਾਬਾਲਗ ਹੋਣ ਕਰਕੇ ਉਸ ਦੀ ਗ੍ਰਿਫਤਾਰੀ ਨਹੀਂ ਪਾਈ ਗਈ ਹੈ।

ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਵੱਖ-ਵੱਖ ਵਿਅਕਤੀਆਂ ਨੂੰ ਵੇਚੇ ਗਏ ਮੋਟਰਸਾਈਕਲ ਅਤੇ ਐਕਟਿਵਾ ਬਰਾਮਦ ਕੀਤੀਆਂ ਹਨ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਕੇਸ ਦਰਜ ਕਰ ਲਿਆ ਹੈ ਅਤੇ  ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਅਗਲੀ ਪੁੱਛ ਪੜਤਾਲ ਦੌਰਾਨ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।