ਵਾਅਦੇ ਅਨੁਸਾਰ ਨਾ ਸਟੱਡੀ ਵੀਜ਼ੇ ’ਤੇ ਯੂਕੇ ਭੇਜਿਆ ਨਾ ਵਾਪਸ ਕੀਤੇ ਪੈਸੇ | Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਯੂਕੇ ਭੇਜਣ ਦੇ ਨਾਂਅ ’ਤੇ 15 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪੜਤਾਲ ਉਪਰੰਤ ਇੱਕ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਤਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਈਸ਼ਰ ਨਗਰ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਸਟੱਡੀ ਵੀਜ਼ੇ ਯੂਕੇ ’ਤੇ ਜਾਣਾ ਸੀ। ਜਿਸ ਲਈ ਉਨ੍ਹਾਂ ਵੈਲਕਮ ਇੰਮੀਗ੍ਰੇਸ਼ਨ ਦੇ ਸਚਿਨ ਪੁੰਜ ਨਾਲ ਸੰਪਰਕ ਕੀਤਾ। ਜਿੰਨ੍ਹਾਂ ਨੇ ਉਨ੍ਹਾਂ ਦੀ ਲੜਕੀ ਦਾ ਸਟੱਡੀ ਵੀਜ਼ੇ ਲਵਾ ਕੇ ਉਸ ਨੂੰ ਯੂਕੇ ਭੇਜਣ ਦਾ ਵਾਅਦਾ ਕੀਤਾ। Fraud
Read This : Visa Fraud: ਨਾ ਸਟੱਡੀ ਵੀਜਾ ਲਗਵਾਇਆ ਨਾ ਰਕਮ ਮੋੜੀ, ਮਾਮਲਾ ਦਰਜ਼
ਸਤਵਿੰਦਰ ਸਿੰਘ ਮੁਤਾਬਕ ਸਚਿਨ ਪੁੰਜ ਨੇ ਆਪਣੀ ਪਤਨੀ ਨਾਲ ਹਮ ਮਸ਼ਵਰਾ ਹੋ ਕੇ ਉਸ ਦੀ ਲੜਕੀ ਨੂੰ ਸਟੱਡੀ ਵੀਜ਼ੇ ’ਤੇ ਯੂਕੇ ਭੇਜਣ ਲਈ ਉਨ੍ਹਾਂ ਤੋਂ 15 ਲੱਖ ਰੁਪਏ ਹਾਸਲ ਕਰ ਲਏ ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਸਦੀ ਲੜਕੀ ਨੂੰ ਯੂਕੇ ਭੇਜਿਆ ਗਿਆ ਤੇ ਨਾ ਹੀ ਉਨ੍ਹਾਂ ਪਾਸੋਂ ਹਾਸਲ ਕੀਤੀ ਗਈ ਉਕਤ 15 ਲੱਖ ਦੀ ਨਕਦੀ ਉਨ੍ਹਾਂ ਨੂੰ ਵਾਪਸ ਕੀਤੀ। ਜਾਂਚਕਰਤਾ ਅਧਿਕਾਰੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ 8 ਦੀ ਪੁਲਿਸ ਵੱਲੋਂ ਸਤਵਿੰਦਰ ਸਿੰਘ ਦੇ ਬਿਆਨਾਂ ’ਤੇ ਸਚਿਨ ਪੁੰਜ ਤੇ ਉਸ ਦੀ ਪਤਨੀ ਦਿਵਿਆ ਪੁੰਜ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਪੜਤਾਲ ਉਪਰੰਤ ਦਰਜ਼ ਕੀਤਾ ਗਿਆ ਹੈ, ਜਿਸ ’ਚ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। Fraud