ਕਰਫਿਊ ਦੌਰਾਨ ਵਿਆਹ ਦੀ ਵਰ੍ਹੇਗੰਢ ਮਨਾਉਂਦੇ ਪੁਲੀਸ ਦੇ ਧੱਕੇ ਚੜ੍ਹੇ

22 ਮਰਦਾਂ ਤੇ 15 ਔਰਤਾਂ ਸਮੇਤ 37 ਤੇ ਮਾਮਲਾ ਦਰਜ

ਸੇਰਪੁਰ( ਰਵੀ ਗੁਰਮਾ ) ਬੀਤੀ ਰਾਤ ਕਸਬਾ ਸ਼ੇਰਪੁਰ ਵਿੱਚ ਕਰਫਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਕੇ ਵਿਆਹ ਦੀ ਵਰ੍ਹੇਗੰਢ ਮਨਾਉਣ ਵਾਲੇ ਪਰਿਵਾਰ ਤੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਵਾਲੇ 37 ਵਿਅਕਤੀਆਂ ਉੱਪਰ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਥਾਣਾ ਸ਼ੇਰਪੁਰ ਵਿੱਚ ਦਰਜ ਹੋਈ ਐਫਆਈਆਰ ਨੰਬਰ 40 ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਵਿਸਾਖ ਚੰਦ ਵਾਸੀ ਮੇਨ ਬਾਜ਼ਾਰ ਸ਼ੇਰਪੁਰ , ਜੋ ਕਿ ਮੇਨ ਬਾਜ਼ਾਰ ਵਿੱਚ ਆਪਣੀ ਰਹਾਇਸ ਤੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਕੇ ਪਾਰਟੀ ਕਰ ਰਿਹਾ ਸੀ । ਇਸ ਪਾਰਟੀ ਵਿੱਚ ਕਸਬਾ ਸ਼ੇਰਪੁਰ ਦੇ ਹੋਰ ਪਰਿਵਾਰ ਵੀ ਸ਼ਾਮਲ ਸਨ। ਜਿਨ੍ਹਾਂ ਦੁਆਰਾ ਕਰੋਨਾ ਵਰਗੀ ਭਿਆਨਕ ਬੀਮਾਰੀ ਦੇ ਮੱਦੇਨਜ਼ਰ ਇਕੱਠੇ ਹੋ ਕੇ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ।

ਜਿਸ ਤਹਿਤ ਥਾਣਾ ਸ਼ੇਰਪੁਰ ਵਿੱਚ ਵਿਆਹ ਦੀ ਵਰ੍ਹੇਗੰਢ ਮਨਾਉਣ ਵਾਲੇ ਪਰਿਵਾਰ ਸਮੇਤ 22 ਮਰਦਾਂ ਅਤੇ 15 ਔਰਤਾਂ ਸਣੇ ਕੁੱਲ 37 ਵਿਅਕਤੀਆਂ ਉੱਪਰ ਧਾਰਾ 188, 269, 270, 271 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ । ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਦੀ ਕਿਸੇ ਵਿਅਕਤੀ ਵੱਲੋਂ ਉੱਚ ਪੱਧਰ ਤੇ ਸ਼ਿਕਾਇਤ ਕੀਤੀ ਗਈ ਸੀ । ਜਿਸ ਤਹਿਤ ਮਾਮਲੇ ਨੂੰ ਧਿਆਨ ਵਿੱਚ ਲੈਦੇ ਹੋਏ ਖੁਦ ਡੀ.ਐਸ.ਪੀ ਧੂਰੀ ਰਛਪਾਲ ਸਿੰਘ ਢੀਂਡਸਾ ਮੌਕੇ ਉੱਪਰ ਪਹੁੰਚੇ । ਮੌਕੇ ਤੇ ਪ੍ਰੋਗਰਾਮ ਵਿੱਚ ਸਾਮਲ ਹੋਏ ਮਰਦਾਂ ਤੇ ਅੋੋਰਤਾ ਨੂੰ ਪੁਲਿਸ ਪ੍ਰਸਾਸਨ ਦੁਆਰਾ ਥਾਣੇ ਲਿਜਾਇਆ ਗਿਆ ਤੇ ਮੌਕੇ ਉਪਰ ਜਮਾਨਤ ਦੇਕੇ ਦੇਰ ਰਾਤ ਘਰਾਂ ਨੂੰ ਭੇਜਿਆ ਗਿਆ ।

ਦੂਜਾ ਇਸ ਪ੍ਰੋਗਰਾਮ ਵਿੱਚ ਕੁਝ ਹੋਰ ਵਿਅਕਤੀ ਵੀ ਸ਼ਾਮਿਲ ਹੋਏ ਸਨ। ਪਰ ਉਹ ਸਮੇਂ ਦੀ ਨਬਜ਼ ਪਛਾਣਦੇ ਹੋਏ ਪਹਿਲਾਂ ਹੀ ਆਪਣੇ ਘਰਾਂ ਨੂੰ ਪਰਤ ਗਏ ਅਤੇ ਕੁਝ ਮੌਕੇ ਤੋਂ ਭੱਜਣ ਵਿੱਚ ਸਫਲ ਵੀ ਹੋਏ ।ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਰਾਜਪੁਰਾ ਵਿੱਚ ਇੱਕ ਹੁੱਕਾ ਪਾਰਟੀ ਦੌਰਾਨ ਕਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆਏ ਸਨ। ਪ੍ਰੰਤੂ ਲੋਕਾਂ ਵੱਲੋਂ ਕਿਸੇ ਵੀ ਘਟਨਾ ਤੋਂ ਸਬਕ ਲੈਣ ਦੀ ਬਜਾਏ ਕਾਨੂੰਨ ਨੂੰ ਸਿੱਕੇ ਢੰਗ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।