ਕਰੋੜ ਰੁਪਏ ਦੀ ਠੱਗੀ ਮਾਰਨ ਵਾਲਿਆਂ ਖਿਲਾਫ਼ ਮਾਮਲਾ ਦਰਜ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪਲਿਸ ਵੱਲੋਂ 3 ਕਰੋੜ 77 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦਰਜ਼ਨ ਤੋਂ ਵੱਧ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਪਹਿਲਾਂ ਇੱਕ ਕੰਪਨੀ ਬਣਾ ਕੇ ਲੋਕਾਂ ਤੋਂ ਪੈਸੇ ਇਨਵੈਸਟ ਕਰਵਾਏ ਗਏ, ਪਰ ਉਨ੍ਹਾਂ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਪੈਸੇ ਵਾਪਸ ਨਹੀਂ ਕੀਤੇ ਗਏ।
ਇਸ ਸਬੰਧੀ ਥਾਣਾ ਅਨਾਜ ਮੰਡੀ ਵਿਖੇ ਗਗਨਦੀਪ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਸਿਉਣਾ ਸਮੇਤ ਐਂਟੀ ਚਿਟ ਫੰਡ ਐਕਸ਼ਨ ਕਮੇਟੀ ਪਿੰਡ ਮੰਨਵੀ ਜ਼ਿਲ੍ਹਾ ਸੰਗਰੂਰ ਵੱਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ ਸਾਲ 2016 ਵਿੱਚ ਮੁਦਈ ਅਤੇ ਉਸਦੇ ਸਾਥੀਆਂ ਵੱਲੋਂ ਕੈਨ ਇੰਨਫਰਾਟੇਕ ਲਿਮ. ਕੈਨ ਐਗਰੀਕਲਚਰ ਡਿਵਲੈਪਰ ਇੰਡੀਆ ਲਿਮ. ਕੈਨ ਐਗਰੋ ਕੋਆਪਰੇਟਿਵ ਸੁਸਾਇਟੀ ਫਿਰੋਜਪੁਰ ਦੀ ਇੱਕ ਬ੍ਰਾਂਚ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਦੀ ਮਾਰਕੀਟ ਵਿੱਚ ਐਫ.ਡੀ/ਆਰ.ਡੀ ਵਿੱਚ ਪੈਸੇ ਇੰਨਵੈਸਟ ਕੀਤੇ ਗਏ ਸਨ। ਇਸ ਫਰਮ ਨੂੰ ਕਈ ਵਿਅਕਤੀ ਚਲਾ ਰਹੇ ਸਨ, ਜਿਹਨਾ ਨੇ ਮੈਚਿਊਰਟੀ ਡੇਟ ਪੂਰੀ ਹੋਣ ‘ਤੇ ਵਿਆਜ ਸਮੇਤ ਪੈਸੇ ਵਾਪਿਸ ਕਰਨੇ ਸਨ, ਪਰ ਬਾਅਦ ਵਿੱਚ ਇਨ੍ਹਾਂ ਨੇ ਪੈਸੇ ਵਾਪਿਸ ਨਹੀਂ ਕੀਤੇ ਅਤੇ ਫਰਮ ਬੰਦ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਫਿਰ ਪਤਾ ਲੱਗਾ ਕਿ ਇਹ ਫਰਮ ਪੰਜਾਬ ਦੇ ਕਾਫੀ ਹਿੱਸਿਆਂ ਵਿੱਚ ਚੱਲ ਰਹੀ ਸੀ ਅਤੇ ਇਸ ਫਰਮ ਦੇ ਵਿਅਕਤੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਜਿਲ੍ਹਿਆਂ ਵਿੱਚ ਧੋਖਾਧੜੀ ਦੇ ਮੁਕੱਦਮੇ ਦਰਜ ਹਨ। ਇਨ੍ਹਾਂ ਨੇ ਵੱਖ-ਵੱਖ ਵਿਅਕਤੀਆਂ ਤੋਂ ਕੁੱਲ 3,77,60,000 ਰੁਪਏ ਦੀ ਠੱਗੀ ਮਾਰੀ ਹੈ।
ਪੁਲਿਸ ਵੱਲੋਂ ਇਸ ਮਾਮਲੇ ‘ਚ ਸੁਖਚੈਨ ਸਿੰਘ ਪੁੱਤਰ ਅਜੀਤ ਸਿੰਘ, ਸਰਬਜੀਤ ਕੌਰ ਪਤਨੀ ਸੁਖਚੈਨ ਸਿੰਘ ਵਾਸੀਆਨ ਸਾਹਵਾਲਾ ਫਿਰੋਜਪੁਰ, ਸੁਖਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ, ਪਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀਆਨ ਪਿੰਡ ਮੱਲਾਵਾਲਾ ਫਿਰੋਜਪੁਰ, ਗੁਰਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪੇਸਨਵਾਲ ਫਿਰੋਜਪੁਰ, ਜੁਗਰਾਜ ਸਿੰਘ ਪੁੱਤਰ ਕਰਮ ਸਿੰਘ ਵਾਸੀ ਫਿਰੋਜਪੁਰ, ਮਾਹਾਵੀਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਕਮਲਾ ਜਿਲਾ ਫਿਰੋਜਪੁਰ, ਰਾਜ ਕੁਮਾਰ ਪੁੱਤਰ ਖੱਤਰੀ ਲਾਲ ਵਾਸੀ ਫਿਰੋਜਪੁਰ, ਸਨਦੀਪ ਪੁਰੀ ਪੁੱਤਰ ਜੁਗਰਾਨ ਪੁਰੀ ਵਾਸੀ ਮੱਖੂ ਗੇਟ ਫਿਰੋਜਪੁਰ, ਗੁਰਸੇਵਕ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਾਧੂ ਸਾਹਵਾਲਾ ਫਿਰੋਜਪੁਰ, ਨਵਿੰਦਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਯਾਰੋ ਸਾਹਵਾਲਾ ਫਿਰੋਜਪੁਰ, ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਫਿਰੋਜਪੁਰ, ਬਲਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਕੱਟੜਾ ਫਿਰੋਜਪੁਰ, ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸੋਢੀ ਨਗਰ ਖਿਲਾਫ਼ ਧੋਖਾਧੜੀ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।