ਗੱਡੀ ਵੀ ਬਰਾਮਦ ਕਰਵਾਈ (Crime News)
(ਗੁਰਪ੍ਰੀਤ ਸਿੰਘ) ਸੰਗਰੂਰ। ਬੀਤੇ ਦਿਨੀਂ ਸੁਨਾਮ ਵਿਖੇ ਖਿਡੌਣਾ ਪਿਸਤੌਲ ਵਿਖਾ ਕੇ ਕੀਤੀ ਗਈ ਖੋਹ ਦੀ ਵਾਰਦਾਤ ਤੋਂ ਪਰਦਾ ਚੁੱਕਦਿਆਂ ਪੁਲਿਸ ਨੇ 48 ਘੰਟਿਆਂ ਦੇ ਅੰਦਰ ਹੀ ਇੱਕ (Crime News) ਜਣੇ ਨੂੰ ਗ੍ਰਿਫਤਾਰ ਕਰਕੇ ਖੋਹੀ ਗਈ ਕਾਰ ਤੇ ਹੋਰ ਸਮਾਨ ਬਰਾਮਦ ਕਰਵਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰੇਂਦਰ ਲਾਂਬਾ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਦਿਨੀਂ ਸੁਨਾਮ ਵਿਖੇ ਜਸਵੀਰ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀ ਨੇਜੀਆ ਖੇੜਾ ਜ਼ਿਲ੍ਹਾ ਸਰਸਾ ਨੇ ਥਾਣਾ ਸਿਟੀ ਸੁਨਾਮ ਵਿਖੇ ਇਤਲਾਹ ਦਿੱਤੀ ਕਿ ਉਸਦਾ ਦੋਸਤ ਵਿਜੇ ਕੁਮਾਰ ਉਸਦੀ ਗੱਡੀ ਕਿਸੇ ਕੰਮ ਲਈ ਮੰਗ ਕੇ ਲੈ ਕੇ ਗਿਆ ਸੀ।
ਉਨ੍ਹਾਂ ਕਿਹਾ ਕਿ ਵਿਜੇ ਕੁਮਾਰ ਨੇ ਉਸ ਨੂੰ ਦੱਸਿਆ ਕਿ ਉਹ ਅਤੇ ਉਸਦਾ ਦੋਸਤ ਪ੍ਰਿੰਸ ਸੋਨੀ ਗੱਡੀ ਤੇ ਸਵਾਰੀ ਛੱਡਣ ਲਈ ਸੁਨਾਮ ਆਏ ਸਨ ਤਾਂ ਸੁਨਾਮ ਪੁੱਜ ਕੇ ਕਿਸੇ ਅਣਪਛਾਤੇ ਵਿਅਕਤੀ ਪਿ੍ਰੰਸ ਸੋਨੀ ਨੂੰ ਆਪਣੇ ਨਾਲ ਕਿਸੇ ਦੇ ਘਰ ਆਪਣਾ ਬੈਗ ਰੱਖਣ ਲਈ ਲੈ ਗਿਆ ਤੇ ਪਿ੍ਰੰਸ ਸੋਨੀ ਨੂੰ ਉੱਥੇ ਬਿਠਾ ਕੇ ਆਪ ਇਕੱਲਾ ਹੀ ਵਾਪਿਸ ਆ ਗਿਆ ਜਿਸ ਨੇ ਵਿਜੇ ਕੁਮਾਰ ਨੂੰ ਪਿਸਤੌਲ ਦਿਖਾ ਕੇ ਗੋਲੀ ਮਾਰਨ ਦਾ ਡਰਾਵਾ ਦਿੱਤਾ ਤੇ ਗੱਡੀ ਖੋਹ ਕੇ ਫਰਾਰ ਹੋ ਗਿਆ। ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਸੁਨਾਮ ਸਿਟੀ ਵਿਖੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ। Crime News
ਇਹ ਵੀ ਪੜ੍ਹੋ: ਪਾਵਰਕੌਮ ਦਫਤਰ ਦੇ ਗੇਟਾਂ ’ਤੇ ਬਿਜਲੀ ਕਾਮਿਆਂ ਵੱਲੋ ਜ਼ੋਰਦਾਰ ਪ੍ਰਦਰਸ਼ਨ
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਥਿਤ ਦੋਸ਼ੀ ਨੇ ਪਿੰਡ ਕੱਕੜਵਾਲ ਵਿਖੇ ਪੈਟਰੋਲ ਪੰਪ ਤੋਂ 3 ਹਜ਼ਾਰ ਦਾ ਤੇਲ ਪਵਾ ਕੇ ਪੈਸੇ ਦਿੱਤੇ ਬਿਨਾਂ ਗੱਡੀ ਭਜਾ ਕੇ ਲੈ ਗਿਆ ਸੀ ਜਿਸ ਦੇ ਖਿਲਾਫ਼ ਮੁਕੱਦਮਾ ਦਰਜ਼ ਸੀ। ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਦੌਰਾਨ ਰਵੀ ਸ਼ਰਮਾ ਵਾਸੀ ਆਦਰਸ਼ ਰੋਡ ਧੂਰੀ ਨੂੰ ਗ੍ਰ੍ਰਿਫਤਾਰ ਕਰ ਲਿਆ। ਗਿ੍ਰਫ਼ਤਾਰੀ ਤੋਂ ਬਾਅਦ ਉਸ ਕੋਲੋਂ ਪਿਸਤੌਲ ਜਿਹੜੇ ਮਹਿਜ਼ ਇਕ ਖਿਡੋਣਾ ਸੀ ਬਰਾਮਦ ਕਰਵਾਈ ਅਤੇ ਗੱਡੀ ਵੀ ਬਰਾਮਦ ਕਰਵਾ ਲਈ ਹੈ। ਇਸ ਸਬੰਧੀ ਹੋਰ ਤਫ਼ਤੀਸ ਜਾਰੀ ਹੈ।