ਪਿਛਲੇ ਦਿਨਾਂ ‘ਚ ਪੰਜਾਬ ‘ਚ ਬੇਸਹਾਰਾ ਪਸ਼ੂਆਂ ਕਾਰਨ ਕਈ ਖ਼ਤਰਨਾਕ ਸੜਕ ਹਾਦਸੇ ਵਾਪਰੇ ਜਿਹਨਾਂ ‘ਚ 4-5 ਦਿਨਾਂ ਅੰਦਰ ਦਸ ਵਿਅਕਤੀਆਂ ਦੀ ਮੌਤ ਹੋ ਗਈ ਇਹ ਸਮੱਸਿਆ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਦੀ ਹੈ ਦੇਸ਼ ਭਰ ‘ਚ ਸਾਲਾਨਾ ਹਜ਼ਾਰਾਂ ਮੌਤਾਂ ਪਸ਼ੂਆਂ ਖਾਸਕਰ ਗਊਧਨ ਦੇ ਬੇਸਹਾਰਾ ਹੋਣ ਕਾਰਨ ਵਾਪਰ ਰਹੀਆਂ ਹਨ ਪ੍ਰਸ਼ਾਸਨ ਵੱਲੋਂ ਕੁਝ ਹੱਦ ਤੱਕ ਯਤਨ ਤਾਂ ਕੀਤੇ ਜਾਂਦੇ ਹਨ ਪਰ ਜ਼ਿਆਦਾਤਰ ਯਤਨ ਸ਼ੁਰੂਆਤੀ ਤੌਰ ‘ਤੇ ਹੀ ਹੁੰਦੇ ਹਨ ਹੌਲੀ-ਹੌਲੀ ਇਸ ਸਮੱਸਿਆ ਤੋਂ ਧਿਆਨ ਹਟਦਾ ਜਾਂਦਾ ਹੈ ਭਾਵੇਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੇਸਹਾਰਾ ਗਊਧਨ ਨੂੰ ਗਊਸ਼ਲਾਵਾਂ ‘ਚ ਭੇਜਿਆ ਜਾਂਦਾ ਹੈ ਪਰ ਉੱਥੇ ਸਮਰੱਥਾ ਤੋਂ ਜ਼ਿਆਦਾ ਗਊਆਂ ਰੱਖੀਆਂ ਜਾਂਦੀਆਂ ਹਨ ਹਰਿਆਣਾ ਦੀਆਂ 6 ਹਜ਼ਾਰ ਦੀ ਸਮਰੱਥਾ ਵਾਲੀਆਂ 4 ਗਊਸ਼ਲਾਵਾਂ ‘ਚ 9 ਹਜ਼ਾਰ ਗਊਆਂ ਰੱਖਣ ਦੀ ਵੀ ਚਰਚਾ ਹੈ ਜ਼ਰੂਰਤ ਮੁਤਾਬਕ ਗਊਸ਼ਲਾਵਾਂ ਦੀ ਅਜੇ ਘਾਟ ਹੈ ਪੰਜਾਬ ‘ਚ ਗਊ ਕਮਿਸ਼ਨ ਵੀ ਬਣਾਇਆ ਹੈ ਪਰ ਸਰਕਾਰ ਬਦਲਣ ‘ਤੇ ਸਿਆਸੀ ਦਾਅ ਪੇਚਾਂ ਕਾਰਨ ਗਊਸ਼ਲਾਵਾਂ ਨੂੰ ਲੋੜੀਂਦੇ ਫੰਡ ਨਹੀਂ ਦਿੱਤੇ ਗਏ ਉਂਜ ਗਊ ਸੈਸ ਦੇ ਨਾਂਅ ‘ਤੇ ਸਰਕਾਰਾਂ ਕਰੋੜਾਂ ਰੁਪਏ ਜ਼ਰੂਰ ਇਕੱਠੇ ਕਰ ਲੈਂਦੀਆਂ ਹਨ ਸਰਕਾਰ ਇਸ ਮਾਮਲੇ ‘ਚ ਪੰਚਾਇਤਾਂ ਦਾ ਸਹਿਯੋਗ ਲੈ ਕੇ ਹੋਰ ਗਊਸ਼ਲਾਵਾਂ ਦਾ ਨਿਰਮਾਣ ਤੇ ਵਿਸਥਾਰ ਕਰ ਸਕਦੀ ਹੈ।
ਸਮਾਜਿਕ ਪੱਧਰ ‘ਤੇ ਇਸ ਸਬੰਧੀ ਮੁਹਿੰਮ ਚਲਾਈ ਜਾ ਸਕਦੀ ਹੈ ਇਹ ਵੀ ਜ਼ਰੂਰੀ ਹੈ ਕਿ ਜਦੋਂ ਤੱਕ ਪਸ਼ੂਆਂ ਦੀ ਸੰਭਾਲ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਉਦੋਂ ਤੱਕ ਪਸ਼ੂਆਂ ਦੇ ਗਲ਼ਾਂ ‘ਚ ਰਿਫਲੈਕਟਰ ਪੱਟੀ ਪਾਈ ਜਾਵੇ ਤਾਂ ਕਿ ਰਾਤ ਵੇਲੇ ਸੜਕ ਹਾਦਸੇ ਤੋਂ ਬਚਾਅ ਹੋ ਸਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਆਪਣੇ ਯਤਨਾਂ ਨਾਲ ਹੀ ਹਜ਼ਾਰਾਂ ਪਸ਼ੂਆਂ ਦੇ ਗਲ ਰਿਫੈਲਕਟਰ ਪਾ ਕੇ ਇਸ ਦਿਸ਼ਾ ‘ਚ ਬਹੁਤ ਵਧੀਆ ਕਦਮ ਚੁੱਕਿਆ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਦੇਸ਼ ਅੰਦਰ ਦੁੱਧ ਉਤਪਾਦਨ ਦੀ ਭਾਰੀ ਘਾਟ ਹੈ ਤੇ ਦੂਜੇ ਪਾਸੇ ਕੀਮਤੀ ਗਊਧਨ ਸੜਕਾਂ ‘ਤੇ ਬੇਸਹਾਰਾ ਘੁੰਮ ਰਿਹਾ ਹੈ ਉਪਯੋਗੀ ਪਸ਼ੂ ਗਊਸ਼ਲਾਵਾਂ ਲਈ ਆਮਦਨ ਦਾ ਸਾਧਨ ਬਣ ਸਕਦੇ ਹਨ ਤੇ ਉਪਯੋਗੀ ਨਾ ਰਹੇ ਪਸ਼ੂਆਂ ਦੀ ਸੰਭਾਲ ਕਰਨਾ ਵੀ ਇਨਸਾਨੀ ਫਰਜ਼ ਹੈ ਸਰਕਾਰਾਂ ਕੋਲ ਸੈਂਕੜੇ ਕਰੋੜਾਂ ਦਾ ਬਜਟ ਹੈ ਤੇ ਸਾਡੇ ਸਮਾਜ ‘ਚ ਪਸ਼ੂਆਂ ਲਈ ਦਾਨ ਕਰਨ ਦੀ ਬੜੀ ਅਮੀਰ ਪਰੰਪਰਾ ਰਹੀ ਹੈ ਪਸ਼ੂ ਪਾਲਕਾਂ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਪਸ਼ੂ ਦੇ ਉਪਯੋਗੀ ਨਾ ਰਹਿਣ ‘ਤੇ ਉਸ ਦੀ ਬੇਕਦਰੀ ਨਾ ਕਰਨ ਬੇਜ਼ੁਬਾਨੇ ਪਸ਼ੂਆਂ ਦੀ ਬਿਹਤਰੀ ਲਈ ਸਰਕਾਰ ਦੇ ਨਾਲ-ਨਾਲ ਕਿਸਾਨਾਂ, ਕਾਰੋਬਾਰੀਆਂ ਤੇ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਮਨੁੱਖੀ ਅਬਾਦੀ ਤੇ ਉਪਜਾਊ ਜ਼ਮੀਨ ਦੇ ਖੇਤਰਫ਼ਲ ਸਾਹਮਣੇ ਬੇਸਹਾਰਾ ਪਸ਼ੂ ਕੋਈ ਵੱਡੀ ਸਮੱਸਿਆ ਨਹੀਂ ਬੱਸ ਜ਼ਰੂਰਤ ਹਿੰਮਤ ਤੇ ਪਹਿਲ ਕਰਨ ਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।