ਭਾਰਤ ’ਚ ਮਾਰਕੀਟਿੰਗ ਮੈਨੇਜ਼ਮੈਂਟ ’ਚ ਕਰੀਅਰ ਆਪਸ਼ਨ
ਇਨ੍ਹੀਂ ਦਿਨੀਂ ਦੇਸ਼-ਦੁਨੀਆ ਦੇ ਪ੍ਰੋਡਕਟ ਅਤੇ ਸਰਵਿਜੇਸ ਦੇ ਪ੍ਰਚਾਰ ਦੇ ਨਾਲ-ਨਾਲ ਇੰਡਸਟਰੀ, ਬਿਜ਼ਨਸ, ਹਾਉਸੇਜ, ਕਾਰਪੋਰੇਟ ਹਾਉਸੇਜ਼ ਅਤੇ ਸਰਵਿਸ ਸੈਕਟਰ ਲਈ ਮਾਰਕੀਟਿੰਗ ਮੈਨੇਜ਼ਮੈਂਟ ਬਹੁਤ ਜ਼ਰੂਰੀ ਹੈ ਇਸ ਆਰਟੀਕਲ ’ਚ ਅਸੀਂ ਭਾਰਤ ’ਚ ਮਾਰਕੀਟਿੰਗ ਮੈਨੇਜ਼ਮੈਂਟ ਦੀ ਫੀਲਡ ’ਚ ਕਰੀਅਰ ਬਾਰੇ ਜਾਣਕਾਰੀ ਪੇਸ਼ ਕਰ ਰਹੇ ਹਾਂ 12ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਮਾਰਕੀਟਿੰਗ ਮੈਨੇਜ਼ਮੈਂਟ ਦੇ ਖੇਤਰ ’ਚ ਸਪੈਸ਼ਲਾਈਜੇਸ਼ਨ ਦੀ ਚੋਣ ਕੀਤੀ ਜਾ ਸਕਦੀ ਹੈ 12ਵੀਂ ਤੋਂ ਬਾਅਦ ਦੋ ਤਰ੍ਹਾਂ ਦੇ ਕੋਰਸ ਹੁੰਦੇ ਹਨ ਜਿਨ੍ਹਾਂ ’ਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਪਹਿਲਾ ਕੋ-ਡਿਪਲੋਮਾ ਕੋਰਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਜਦੋਂਕਿ ਦੂਜਾ ਅੰਡਰ-ਗ੍ਰੈਜੂਏਟ¿; ਕੋਰਸ ਦੇ ਰੂਪ ’ਚ ਮੰਨਿਆ ਜਾਂਦਾ ਹੈ ਇਨ੍ਹਾਂ ਦੋਵਾਂ ’ਚ ਪਹਿਲਾ ਫਰਕ ਕੋਰਸਾਂ ਦੀ ਸਮਾਪਤੀ ’ਚ ਸ਼ਾਮਲ ਸਮਾਂ ਵਿਸ਼ੇਸ਼ ਹੰੁਦਾ ਹੈ ਆਓ! ਮਾਰਕੀਟਿੰਗ ਮੈਨੇਜ਼ਮੈਂਟ ਦੇ ਵੱਖ -ਵੱਖ ਕੋਰਸਾਂ ’ਤੇ ਇੱਕ ਨਜ਼ਰ ਮਾਰਦੇ ਹਾਂ
1. ਮਾਰਕੀਟਿੰਗ ਮੈਨੇਜ਼ਮੈਂਟ ’ਚ ਡਿਪਲੋਮਾ:
ਮਾਰਕੀਟਿੰਗ ਮੈਨੇਜਮੈਂਟ ’ਚ ਡਿਪਲੋਮਾ ਉਮੀਦਵਾਰਾਂ ਨੂੰ ਮਾਰਕੀਟਿੰਗ ਦੇ ਡੋਮੇਨ ਨਾਲ ਸਬੰਧਿਤ ਬੁਨਿਆਦੀ ਪੱਧਰ ਦੀ ਜਾਣਕਾਰੀ ਅਤੇ ਸਕਿੱਲਸ ਪ੍ਰਦਾਨ ਕਰਨ ’ਤੇ ਕੇਂਦਰਿਤ ਹੈ ਇਸ ਕੋਰਸ ਦੀ ਮਿਆਦ ਇੱਕ ਸਾਲ ਦੀ ਹੈ
2. ਮਾਰਕੀਟਿੰਗ ਮੈਨੇਜ਼ਮੈਂਟ ’ਚ ਅੰਡਰ ਗ੍ਰੈਜੂਏਟ ਕੋਰਸ:
ਮਾਰਕੀਟਿੰਗ ਮੈਨੇਜ਼ਮੈਂਟ ’ਚ ਅੰਡਰ ਗ੍ਰੈਜੂਏਟ ਕੋਰਸ ਨੂੰ ਬੀਏ/ਬੀਬੀਏ (ਮਾਰਕੀਟਿੰਗ ਮੈਨੇਜ਼ਮੈਂਟ) ਦੇ ਰੂਪ ’ਚ ਮੰਨਿਆ ਜਾਂਦਾ ਹੈ ਬੀਬੀਏ ਦੀ ਡਿਗਰੀ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ ਜਦੋਂਕਿ ਬੀਏ ਦੀ ਡਿਗਰੀ ਆਮ ਤੌਰ ’ਤੇ ਦਿੱਲੀ ਯੂਨੀਵਰਸਿਟੀ ਵਰਗੇ ਸੂਬੇ ਯੂਨੀਵਰਸਿਟੀਜ਼ ਵੱਲੋਂ ਕਰਵਾਏ ਜਾਂਦੇ ਕੋਰਸਾਂ ਤਹਿਤ ਪ੍ਰਦਾਨ ਕੀਤੀ ਜਾਂਦੀ ਹੈ ਇਨ੍ਹਾਂ ਕੋਰਸਾਂ ਦੀ ਮਿਆਦ ਤਿੰਨ ਸਾਲ ਹੁੰਦੀ ਹੈ
3. ਮਾਰਕੀਟਿੰਗ ਮੈਨੇਜ਼ਮੈਂਟ ’ਚ ਪੋਸਟ ਗ੍ਰੈਜੂਏਟ ਕੋਰਸ:
ਮਾਰਕੀਟਿੰਗ ਮੈਨੇਜ਼ਮੈਂਟ ’ਚ ਪੋਸਟ ਗ੍ਰੈਜੂਏਟ ਕੋਰਸਾਂ ਨੂੰ ਮਾਰਕੀਟਿੰਗ ’ਚ ਐਮਬੀਏ/ਐਮਏ ਦੇ ਰੂਪ ’ਚ ਮੰਨਿਆ ਜਾਂਦਾ ਹੈ ਆਮ ਤੌਰ ’ਤੇ, ਐਮਬੀਏ ਕੋਰਸਾਂ ਦੇ ਦੂਜੇ ਸਾਲ ’ਚ ਮਾਰਕੀਟਿੰਗ ਮੈਨੇਜਮੈਂਟ ’ਚ ਸਪੈਸ਼ਲਾਈਜੇਸ਼ਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਕੁਝ ਐਮਬੀਏ ਇੰਸਟੀਚਿਊਟਸ ਮਾਰਕੀਟਿੰਗ ਫੀਲਡ ’ਚ ਵੀ ਪੂਰਨ ਕੋਰਸ ਪ੍ਰਦਾਨ ਕਰਦੇ ਹਨ ਪੋਸਟ ਗ੍ਰੈਜੂਏਟ ਕੋਰਸਾਂ ਦੀ ਮਿਆਦ ਦੋ ਸਾਲ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਕੁਝ ਐਮਬੀਏ ਇੰਸਟੀਚਿਊਟਸ ਮਾਰਕੀਟਿੰਗ ਫੀਲਡ ’ਚ ਵੀ ਪੂਰਨ ਕੋਰਸ ਪ੍ਰਦਾਨ ਕਰਦੇ ਹਨ ਪੋਸਟ ਗ੍ਰੈਜੂਏਟ ਕੋਰਸਾਂ ਦੀ ਮਿਆਦ ਦੋ ਸਾਲ ਹੈ
4. ਮਾਰਕੀਟਿੰਗ ਮੈਨੇਜ਼ਮੈਂਟ ’ਚ ਡਾਕਟਰੇਟ ਕੋਰਸ:
ਮਾਰਕੀਟਿੰਗ ਮੈਨੇਜਮੈਂਟ ’ਚ ਡਾਕਟਰੇਟ ਕੋਰਸ ਨੂੰ ਪੀਐਚਡੀ ਦੇ ਰੂਪ ’ਚ ਮੰਨਿਆ ਜਾਂਦਾ ਹੈ ਮਾਰਕੀਟਿੰਗ ਮੈਨੇਜ਼ਮੈਂਟ ’ਚ ਪੀਐਚਡੀ ਕਰਦੇ ਸਮੇਂ ਅਜਿਹੇ ਮਹੱਤਵਪੂਰਨ ਟਾਪਿਕ ਦੀ ਚੋਣ ਰਿਸਰਚ ਲਈ ਕੀਤੀ ਜਾਂਦੀ ਹੈ ਜਿਸ ਦੀ ਮੱਦਦ ਨਾਲ ਅਕੈਡਮੀ ਅਤੇ ਇੰਡਸਟਰੀ ’ਚ ਅਨੋਖਾ ਯੋਗਦਾਨ ਦਿੱਤਾ ਜਾ ਸਕੇ ਡਾਕਟਰੇਟ ਕੋਰਸ ਦੀ ਮਿਆਦ ਆਮ ਤੌਰ ’ਤੇ 3-4 ਸਾਲ ਹੰੁਦੀ ਹੈ ਪਰ ਇਹ ਯੂਨੀਵਰਸਿਟੀ/ਰਿਸਰਚ ਗਾਈਡ ਵੱਲੋਂ ਵੰਡੀ ਸਮਾਂ ਰੇਖਾ ਦੇ ਆਧਾਰ ’ਤੇ ਵੱਖ ਹੋ ਸਕਦੀ ਹੈ
ਮਾਰਕੀਟਿੰਗ ਮੈਨੇਜ਼ਮੈਂਟ ਗ੍ਰੈਜੂਏਟਸ ਲਈ ਵਿਸ਼ੇਸ਼ ਸਬਜੈਕਟ:
ਮਾਰਕੀਟਿੰਗ ਦੇ ਡੋਮੇਨ ’ਚ ਵੱਖ-ਵੱਖ ਸਬ ਸਪੈਸ਼ਲਾਈਜੇਸ਼ਨ ਸਬਜੈਕਟ ਤਹਿਤ ਵਿਦਿਆਰਥੀਆਂ ਨੂੰ ਮਾਰਕੀਟਿੰਗ ਦੀ ਭਲੀਭਾਂਤ ਜਾਣਕਾਰੀ ਰੱਖਣ ਵਾਲੇ ਅਜਿਹੇ ਕੈਂਡੀਡੇਟ ਤਿਆਰ ਕਰਨ ਦਾ ਯਤਨ ਕੀਤਾ ਜਾਂਦਾ ਹੈ ਜਿਸ ਨੂੰ ਹਰੇਕ ਇੰਡਸਟਰੀ ਬਿਨਾਂ ਕਿਸੇ ਸ਼ਰਤ ਦੇ ਆਪਣੇ ਇੱਥੇ ਜੌਬ ਦੇਣ ਲਈ ਤੱਤਪਰ ਰਹਿੰਦੀ ਹੈ ਹੇਠਾਂ ਦਿੱਤੇ ਗਏ ਸਬ ਸਪੈਸ਼ਲਾਈਜੇਸ਼ਨ ਸਬਜੈਕਟਸ ਮਾਰਕੀਟਿੰਗ ਡੋਮੇਨ ’ਚ ਪੜ੍ਹਾਏ ਜਾਂਦੇ ਹਨ
1. ਉਪਭੋਗਤਾ ਦਾ ਵਿਹਾਰ: ਇਹ ਕੋਰਸ ਮਨੋਵਿਗਿਆਨਕ, ਭਾਵਨਾਤਮਕ ਤੇ ਸਰੀਰਕ ਕਾਰਨਾਂ ’ਤੇ ਰੌਸ਼ਨੀ ਪਾਉਂਦੇ ਹਨ ਤੇ ਇਹ ਉਪਭੋਗਤਾ ਨੂੰ ਉਪਭੋਗਤਾ ਵਸਤੂਆਂ ਨੂੰ ਅਤੇ ਸੇਵਾਵਾਂ ਨੂੰ ਖਰੀਦਣ ਲਈ ਪ੍ਰੇਰਿਤ ਕਰਦੇ ਹਨ ਇਸ ਵਿਸ਼ੇ ਦਾ ਮਕਸਦ ਉਪਭੋਗਤਾ ਦਿ੍ਰਸ਼ਟੀਕੋਣ ਅਤੇ ਵਿਹਾਰ ਬਾਰੇ ਸਮਝ ਨੂੰ ਵਧਾਉਣ ਵਾਲੇ ਤਕਨੀਕੀ ਗਿਆਨ ਪ੍ਰਦਾਨ ਕਰਨਾ ਹੈ
2. ਡਿਜ਼ੀਟਲ ਮਾਰਕੀਟਿੰਗ: ਇਹ ਨਵਾਂ ਵਿਸ਼ਾ ਹੈ ਜਿਸ ਨੂੰ ਅੱਜ-ਕੱਲ੍ਹ ਲਗਭਗ ਸਾਰੀਆਂ ਸੰਸਥਾਵਾਂ ਵੱਲੋਂ ਦਰਜਾ ਦਿੱਤਾ ਜਾ ਰਿਹਾ ਹੈ ਇਹ ਵਿਸ਼ਾ ਆਨਲਾਈਨ ਮੀਡੀਆ ’ਚ ਵਪਾਰ ਅਤੇ ਬ੍ਰਾਂਡ ਦੀ ਮੌਜ਼ੂਦਗੀ ਵਧਾਉਣ ਲਈ ਸੋਸ਼ਲ ਮੀਡੀਆ ਮਾਰਕੀਟਿੰਗ, ਸਰਚ ਇੰਜਣ ਮਾਰਕੀਟਿੰਗ (ਐਸਈਐਮ) ਤੇ ਕੰਟੈਂਟ ਮਾਰਕੀਟਿੰਗ ਵਰਗੇ ਵਿਸ਼ਿਆਂ ਬਾਰੇ ਵਿਸਥਾਰ ਨਾਲ ਸਮਝ ਪ੍ਰਦਾਨ ਕਰਦਾ ਹੈ
3. ਮਾਰਕੀਟਿੰਗ ਰਿਸਰਚ: ਮਾਰਕੀਟਿੰਗ ਮੈਨੇਜ਼ਮੈਂਟ ਦਾ ਮੁੱਖ ਆਧਾਰ ਰਿਸਰਚ ਹੈ ਇਸ ਸਾਰੇ ਸਪੈਸ਼ਲਾਈਜੇਸ਼ਨ ਦਾ ਟੀਚਾ ਉਪਭੋਗਤਾਵਾਂ ਜਾਂ ਉਦਯੋਗਾਂ ਦੀ ਮੰਗ ਨੂੰ ਪੂਰਾ ਕਰਨ ਲਈ ਵਰਤੋਂ ਕੀਤੀ ਜਾ ਸਕਣ ਵਾਲੀ ਜਾਣਕਾਰੀ ਇਕੱਠਾ ਕਰਨ, ਵਿਸ਼ਲੇਸ਼ਣ ਕਰਨ ਅਤੇ ਫਿਰ ਵਿਆਖਿਆ ਕਰਨ ’ਚ ਮੱਦਦ ਕਰਨ ਵਾਲੇ ਸਕਿੱਲਸ ’ਚ ਵਾਧਾ ਕਰਨਾ ਹੈ
4. ਰੂਰਲ ਮੈਨੇਜ਼ਮੈਂਟ: ਪੇਂਡੂ ਅਤੇ ਰਿਮੋਟ ਇਲਾਕਿਆਂ ’ਚ ਹਾਜ਼ਰੀ ਅਤੇ ਮੁਨਾਫ਼ਾ ਕਮਾਉਣ ਲਈ ਅਪ੍ਰਚਲਿਤ ਬਜਾਰ ਸਥਾਨ ਨੂੰ ਟਰੇਸ ਕਰਨਾ ਇੱਕ ਚੁਣੌਤੀਪੂਰਨ ਕੰਮ ਹੈ ਇਸ ਤਰ੍ਹਾਂ, ਇਸ ਵਿਸ਼ੇ ਦਾ ਮਕਸਦ ਪੇਂਡੂ ਬਜਾਰਾਾਂ ਨੂੰ ਟੈਪ ਕਰਨ ਅਤੇ ਉਨ੍ਹਾਂ ਖੇਤਰਾਂ ਤੋਂ ਜ਼ਿਆਦਾਤਰ ਰੈਵੇਨਿੳੂ ਲਿਆਉਣ ’ਚ ਸ਼ਾਮਲ ਬਰੀਕੀਆਂ ਦੀ ਸਮਝ ਪ੍ਰਦਾਨ ਕਰਨਾ ਹੈ
5. ਰੀਟੇਲ ਮਾਰਕੀਟਿੰਗ : ਰੀਟੇਲ ਮਾਰਕੀਟਿੰਗ ਪੂਰੀ ਤਰ੍ਹਾਂ ਸਾਡੀ ਅਰਥਵਿਵਸਥਾ ਦੇ ਸੰਗਠਿਤ ਖੁਦਰਾ ਪਰਿਦਿ੍ਰਸ਼ ਦਾ ਵਿਸਥਾਰ ਮੁਆਇਨਾ ਪ੍ਰਦਾਨ ਕਰਨ¿; ਦਾ ਕੰਮ ਕਰਦੀ ਹੈ ਇਸ ਵਿਸ਼ੇ ਦਾ ਮਕਸਦ ਵੱਡੇ ਪੈਮਾਨੇ ’ਤੇ ਸੰਗਠਿਤ ਰੀਟੇਲ ਫੀਲਡ, ਜਿਸ ਦਾ ਕੁੱਲ ਘਰੇਲੂ ਉਤਪਾਦ ’ਚ ਕੋਈ ਯੋਗਦਾਨ ਨਹੀਂ ਹੁੰਦਾ, ਨੂੰ ਬਦਲਣਾ ਹੈ ਇਹ ਦੁਨੀਆ ਭਰ ’ਚ ਰੀਟੇਲ ਦੇ ਖੇਤਰ ’ਚ ਵੱਖ-ਵੱਖ ਰੀਟੇਲ ਮਾਡਲ ਅਤੇ ਨਵੇਂ ਵਿਕਾਸ ਬਾਰੇ ਸਮਝ ਵਿਕਸਿਤ ਕਰਨ ਦੇ ਕਈ ਦੁਆਰ ਖੋਲ੍ਹਦਾ ਹੈ
ਕੋਰਸ ਕਰਾਉਣ ਵਾਲੇ ਟਾੱਪ ਇੰਡੀਅਨ ਇੰਸਟੀਚਿਊਟਸ
- -ਇੰਡੀਅਨ ਇੰਸਟੀਚਿਊਟ ਆਫ਼ ਮੈਨੇਜ਼ਮੈਂਟ, ਕੋਲਕਾਤਾ
- -ਇੰਡੀਅਨ ਇੰਸਟੀਚਿਊਟ ਆਫ਼ ਮੈਨੇਜ਼ਮੈਂਟ, ਲਖਨਊ
- -ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਬੰਬੇ
- -ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ , ਖੜਗਪੁਰ
- -ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ
- -ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਰੁੜਕੀ
ਮੁੱਖ ਜੌਬ ਪ੍ਰੋਫਾਇਲਸ:
ਇੱਕ ਮਾਰਕੀਟਿੰਗ ਮੈਨੇਜਮੈਂਟ ਗ੍ਰੈਜੂਏਟ ਲਈ ਬਜਾਰ ’ਚ ਬਹੁਤ ਸਾਰੀਆਂ ਨੌਕਰੀਆਂ ਮੁਹੱਈਆ ਹਨ ਹਰ ਇੰਡਸਟਰੀ ਜਾਂ ਪ੍ਰੋਫੈਸ਼ਨ ’ਚ ਪ੍ਰੋਡਕਟ ਅਤੇ ਸਰਵਿਸ ਦੇ ਪ੍ਰਚਾਰ-ਪ੍ਰਸਾਰ ਲਈ ਮਾਰਕੀਟਿੰਗ ਮੈਨੇਜਰ ਦੀ ਜ਼ਰੂਰਤ ਹੰੁਦੀ ਹੀ ਹੈ ਕਿਸੇ ਵੀ ਬਿਜ਼ਨਸ ਦਾ ਵਿਕਾਸ ਬਿਨਾਂ ਮਾਰਕੀਟਿੰਗ ਮੈਨੇਜਰ ਦੇ ਸੰਭਵ ਨਹੀਂ ਹੈ ਹੇਠਾਂ ਕੁਝ ਹਰਮਨਪਿਆਰੀ ਜ਼ਾੱਬ ਪ੍ਰੋਫਾਈਲ ਦਾ ਵੇਰਵਾ ਪੇਸ਼ ਹੈ ਜਿਸ ਨੂੰ ਮਾਰਕੀਟਿੰਗ ਡੋਮੇਨ ’ਚ ਡਿਗਰੀ ਹਾਸਲ ਕਰਨ ਤੋਂ ਬਾਅਦ ਪ੍ਰਾਪਤ ਕੀਤਾ ਜਾ ਸਕਦਾ ਹੈ:
ਮਾਰਕੀਟਿੰਗ ਮੈਨੇਜ਼ਰ: ਮਾਰਕੀਟਿੰਗ ਰਿਸਰਚ ਐਨਾਲਿਸਟ, ਐਡਵਰਟਾਈਜਿੰਗ ਐਂਡ ਪ੍ਰੋਮੋਸ਼ਨਸ ਮੈਨੇਜਰ, ਸੋਸ਼ਲ ਮੀਡੀਆ ਮੈਨੇਜਰ, ਪ੍ਰੋਡਕਟ/ਬ੍ਰਾਂਡ ਮੈਨੇਜਰ, ਮੀਡੀਆ ਪਲਾਨਰ, ਸੇਲਸ ਮੈਨੇਜਰ, ਮਾਰਕੀਟਿੰਗ ਕੋਆਰਡੀਨੇਟਰ, ਪਬਲਿਕ ਰਿਲੇਸ਼ੰਸ ਸਪੈਸ਼ਲਿਸਟ, ਮੀਟਿੰਗ/ਇਵੈਂਟ ਪਲਾਨਰ, ਕਸਟਮਰ ਸਰਵਿਸ ਰਿਪ੍ਰੈਜੈਂਟੇਟਿਵ, ਸੇਲਸ ਰਿਪ੍ਰੈਜੈਂਟੇਟਿਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ