ਠੰਢ ‘ਚ ਕਰੋ ਲੋੜਵੰਦਾਂ ਦੀ ਸੰਭਾਲ

ਠੰਢ ‘ਚ ਕਰੋ ਲੋੜਵੰਦਾਂ ਦੀ ਸੰਭਾਲ

ਲਗਾਤਾਰ ਵਧ ਰਹੀ ਠੰਢ ਨੇ ਉੱਤਰੀ ਭਾਰਤ ਨੂੰ ਬੁਰੀ ਤਰ੍ਹਾਂ ਠਾਰ ਦਿੱਤਾ ਹੈ ਇਸ ਨਾਲ ਜਨ-ਜੀਵਨ ਠੱਪ ਹੈ, ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਸੰਘਣੀ ਧੁੰਦ ਦੀ ਵਜ੍ਹਾ ਨਾਲ ਕਈ ਥਾਵਾਂ ‘ਤੇ ਸੜਕ ਹਾਦਸੇ ਵੀ ਹੋ ਚੁੱਕੇ ਹਨ, ਜਿਨ੍ਹਾਂ ‘ਚ ਜਾਨੀ ਨੁਕਸਾਨ ਹੋਇਆ ਹੈ ਮੌਸਮ ਦੀ ਮਾਰ ਇੱਕ ਕੁਦਰਤੀ ਆਫ਼ਤ ਹੈ ਇਸ ਲਈ ਰੁੱਤ ਅਨੁਸਾਰ ਮੀਂਹ, ਗਰਮੀ, ਸਰਦੀ ਦੇ ਰੂਪ ਵਿਚ ਇਹ ਹਰ ਪ੍ਰਾਣੀ ‘ਤੇ ਆਉਂਦੀ ਹੈ ਮੌਸਮ ਦੀ ਮਾਰ ਨਾਲ ਸਭ ਤੋਂ ਜ਼ਿਆਦਾ ਜੇਕਰ ਕੋਈ ਪ੍ਰਭਾਵਿਤ ਹੁੰਦਾ ਹੈ, ਤਾਂ ਉਹ ਗਰੀਬ-ਗਰੁੱਬੇ ਲੋਕ ਹਨ ਅਜਿਹੇ ਲੋਕ ਜੋ ਬੇਘਰ ਹਨ,

ਜਿਨ੍ਹਾਂ ਕੋਲ ਨਾ ਕੱਪੜਾ ਹੈ, ਨਾ ਹੀ ਖਾਣਾ ਭਾਰਤ ਵਿਚ ਅਜਿਹੇ ਲੋਕਾਂ ਦੀ ਗਿਣਤੀ ਕਰੋੜਾਂ ਵਿਚ ਹੈ ਅਜਿਹੀ ਹਾਲਤ ਵਿਚ ਸਰਕਾਰ, ਬੇਸ਼ੱਕ ਉਹ ਕੇਂਦਰ ਦੀ ਹੋਵੇ ਜਾਂ ਰਾਜਾਂ ਦੀ, ‘ਤੇ ਨਾਗਰਿਕਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਵਧ ਜਾਂਦੀ ਹੈ ਪ੍ਰਸ਼ਾਸਨਿਕ ਪੱਧਰ ‘ਤੇ ਹੁਣ ਜੋ ਐਮਰਜੈਂਸੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਉਨ੍ਹਾਂ ਵਿਚ ਸਭ ਤੋਂ ਪਹਿਲਾ ਭੋਜਨ, ਗਰਮ ਕੱਪੜੇ ਅਤੇ ਰੈਣ-ਬਸੇਰੇ ਹਨ ਦੂਜਾ ਐਮਰਜੈਂਸੀ ਪ੍ਰਬੰਧ ਡਾਕਟਰੀ ਸੇਵਾਵਾਂ ਦੀ ਡਿਊਟੀ ਵਧਾਏ ਜਾਣ ਦੀ ਲੋੜ ਹੈ,

ਜੋ ਹੁਣ ਆਮ ਲੋਕਾਂ ਨੂੰ ਮੁਹੱਈਆ ਨਹੀਂ ਹੋ ਰਹੀ ਠੰਢ ਨਾਲ ਬਿਮਾਰ ਲੋਕਾਂ ਨੂੰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ, ਦਵਾਈਆਂ ਅਤੇ ਗੱਦੇਦਾਰ ਬਿਸਤਰਿਆਂ ਦੀ ਘਾਟ ਸਾਹਮਣੇ ਆਉਣਾ ਬੇਹੱਦ ਅਸਹਿਣਯੋਗ ਹੋ ਰਿਹਾ ਹੈ ਅਜਿਹੇ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਇਮਾਰਤਾਂ, ਜਿਨ੍ਹਾਂ ਵਿਚ ਸਕੂਲ, ਧਰਮਸ਼ਾਲਾਵਾਂ, ਪਿੰਡਾਂ ਅਤੇ ਸ਼ਹਿਰਾਂ ਵਿਚ ਅਜਿਹੀਆਂ ਇਮਾਰਤਾਂ ਜੋ ਤਿਆਰ ਹਨ, ਪਰ ਉਨ੍ਹਾਂ ਦਾ ਮਹੂਰਤ ਨਹੀਂ ਹੋ ਰਿਹਾ ਹੈ ਜਾਂ ਫਿਰ ਰੇਲਵੇ ਦੇ ਖਾਲੀ ਪਏ ਗੋਦਾਮਾਂ ਨੂੰ ਇੱਕ ਮਹੀਨੇ ਲਈ ਅਸਥਾਈ ਤੌਰ ‘ਤੇ ਸਿਰਫ਼ ਰਾਤ ਕੱਟਣ ਲਈ ਰੈਣ-ਬਸੇਰੇ ਬਣਾ ਦਿੱਤੇ ਜਾਣ ਇਸ ਨਾਲ ਬੇਸਹਾਰਾ ਲੋਕਾਂ ਦੀ ਇੱਕ ਬਹੁਤ ਵੱਡੀ ਅਬਾਦੀ ਠੰਢੇ ਮੌਸਮ ਦੀ ਮਾਰ ਤੋਂ ਸੁਰੱਖਿਅਤ ਹੋ ਜਾਵੇਗੀ ਨੌਜਵਾਨਾਂ ਦੇ ਮੁਕਾਬਲੇ ਔਰਤਾਂ, ਬੱਚਿਆਂ, ਬਜ਼ੁਰਗਾਂ, ਬਿਮਾਰਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਇਸੇ ਤਰ੍ਹਾਂ ਸਰਕਾਰੀ ਅਨਾਜ ਦੀ ਵੰਡ, ਜੋ ਮੁਫ਼ਤ ਵੰਡਿਆ ਜਾਂਦਾ ਹੈ, ਨੂੰ ਮਿਡ-ਡੇ-ਮੀਲ ਵਾਂਗ ਪਕਾ ਕੇ, ਸੜਕ ਕੰਢਿਆਂ, ਰੈਣ-ਬਸੇਰਿਆਂ, ਝੁੱਗੀਆਂ ਵਿਚ ਵੰਡਣ ਦਾ ਪ੍ਰਬੰਧ ਸਰਕਾਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਭਿਆਨਕ ਠੰਢ ਨੂੰ ਵੀ ਉਸੇ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ, ਜਿਵੇਂ ਕਿਸੇ ਹੜ੍ਹ ਪ੍ਰਭਾਵਿਤ ਖੇਤਰ ਵਿਚ ਸਰਕਾਰ ਖੁਰਾਕ ਸਮੱਗਰੀ  ਅਤੇ ਦਵਾਈਆਂ ਦੇ ਪੈਕੇਟ ਵੰਡਦੀ ਹੈ, ਸਰਕਾਰੀ ਇਮਾਰਤਾਂ ਨੂੰ ਆਸਰਾ ਸਥਾਨ ਬਣਾਉਂਦੀ ਹੈ ਅਤੇ ਕੈਰੋਸੀਨ, ਕੋਇਲਾ ਆਦਿ ਦੀ ਸਪਲਾਈ ਮੁਫ਼ਤ ਕਰਦੀ ਹੈ

ਸੁਵਿਧਾ ਭਰਪੂਰ ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਵੀ ਆਪਣੇ ਆਂਢ-ਗੁਆਂਢ ਵਿਚ ਘੁੰਮ ਰਹੇ ਬੇਘਰਾਂ, ਬੇਸ਼ੱਕ ਉਹ ਮਨੁੱਖ ਹੈ ਜਾਂ ਪਸ਼ੂ-ਪੰਛੀ, ਉਨ੍ਹਾਂ ਨੂੰ ਭੋਜਨ ਅਤੇ ਠੰਢ ਵਿਚ ਆਸਰਾ ਦੇਣ ਦੀ ਯਥਾ-ਸੰਭਵ ਕੋਸ਼ਿਸ਼ਾਂ ਕਰਨ ਇਸ ਦਿਸ਼ਾ ਵਿਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ‘ਤੇ ਚਲਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਤਾਂ ਵੰਡ ਹੀ ਰਹੇ ਹਨ ਨਾਲ ਹੀ ਬੇਸਹਾਰਾ ਘੁੰਮ ਰਹੇ ਮਾਨਸਿਕ ਰੋਗੀਆਂ ਦੀ ਸੰਭਾਲ ਕਰਕੇ ਉਨ੍ਹਾਂ ਦਾ ਇਲਾਜ ਕਰਵਾਉਂਦੇ ਹਨ ਤੇ ਉਨ੍ਹਾਂ ਦੇ ਘਰ ਦਾ ਪਤਾ ਕਰਕੇ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ