Road Accident: ਚਾਚੇ ਦੇ ਜਨਮ ਦਿਨ ਦੀ ਖੁਸ਼ੀ ਲੈ ਕੇ ਆ ਰਹੇ ਸਨ ਕੇਕ, ਵਾਪਿਰਆ ਹਾਦਸਾ

Road Accident
ਅਬੋਹਰ : ਇਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ ਵਿਚ ਦਰੱਖਤ ਨਾਲ ਟਕਰਾਕੇ ਪਲਟੀ ਕਾਰ। ਤਸਵੀਰ : ਮੇਵਾ ਸਿੰਘ

ਕਾਰ ਪਲਟਣ ਕਾਰਨ ਨੌਜਵਾਨ ਹੋਏ ਜ਼ਖਮੀ, ਵੱਡਾ ਹਾਦਸਾ ਹੋਣੋਂ ਟਲਿਆ

Road Accident: (ਮੇਵਾ ਸਿੰਘ) ਅਬੋਹਰ। ਬੀਤੀ ਦੇਰ ਰਾਤ ਅਬੋਹਰ ਦੇ ਮਲੋਟ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਇੱਕ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਗਈ ਅਤੇ ਟੱਕਰ ਵੱਜਣ ਤੋਂ ਬਾਅਦ ਪਲਟ ਗਈ। ਇਸ ਵਿੱਚ ਸਵਾਰ ਤਿੰਨ ਨੌਜਵਾਨ ਵਾਲ-ਵਾਲ ਬਚ ਗਏ ਜਦੋਂ ਕਿ ਕਾਰ ਨੂੰ ਕਾਫ਼ੀ ਨੁਕਸਾਨ ਹੋਇਆ। ਕਾਰ ਵਿੱਚ ਸਵਾਰ ਤਿੰਨ ਨੌਜਵਾਨ ਆਪਣੇ ਚਾਚੇ ਦੇ ਜਨਮ ਦਿਨ ਲਈ ਕੇਕ ਲੈ ਕੇ ਆ ਰਹੇ ਸਨ।

ਇਹ ਵੀ ਪੜ੍ਹੋ: Canada Fraud Case: ਨਾ ਲਾੜੀ ਮਿਲੀ, ਨਾ ਕੈਨੇਡਾ ਵੱਸਣ ਦਾ ਸੁਫ਼ਨਾ ਹੋਇਆ ਪੂਰਾ, ਲੱਖਾਂ ਰੁਪਏ ਵੀ ਡੁੱਬੇ

ਜਾਣਕਾਰੀ ਅਨੁਸਾਰ ਪਿੰਡ ਗੋਬਿੰਦਗੜ ਦਾ ਰਹਿਣ ਵਾਲਾ ਆਕਾਸ਼ਦੀਪ ਅਤੇ ਉਸਦੇ ਦੋ ਦੋਸਤ ਰਾਤ 11 ਵਜੇ ਦੇ ਕਰੀਬ ਆਪਣੇ ਚਾਚੇ ਦੇ ਜਨਮ ਦਿਨ ਮੌਕੇ ਮਲੋਟ ਰੋਡ ’ਤੇ ਕੇਕ ਲੈ ਕੇ ਕਾਰ ਵਿੱਚ ਵਾਪਸ ਆ ਰਹੇ ਸਨ ਜਦੋਂ ਕਿ ਰਸਤੇ ਵਿੱਚ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਨਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ ਅਤੇ ਇੱਕ ਦਰੱਖਤ ਨਾਲ ਟਕਰਾਅ ਗਈ। ਜਿਸ ਵਿੱਚ ਆਕਾਸ਼ਦੀਪ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਬਾਕੀ ਦੋ ਜਣੇ ਵਾਲ-ਵਾਲ ਬਚ ਗਏ। ਨੇੜੇ-ਤੇੜੇ ਦੇ ਲੋਕਾਂ ਨੇ ਉਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। Road Accident