ਬੈਂਕ ਕਰਮਚਾਰੀਆਂ ਦੀ ਕਾਰ ਨਹਿਰ ’ਚ ਡਿੱਗੀ, ਤਿੰਨ ਮੌਤਾਂ

Pathankot News

ਪਠਾਨਕੋਟ। ਜ਼ਿਲ੍ਹਾ ਪਠਾਨਕੋਟ (Pathankot News) ਦੇ ਨਾਲ ਲੱਗਦੇ ਮਾਧੋਪੁਰ ਵਿਖੇ ਐਤਵਾਰ ਰਾਤ ਨੂੰ ਇੱਕ ਐਕਸਯੂਵੀ ਕਾਰ ਨਹਿਰ ਵਿੱਚ ਡਿੱਗਣ ਦਾ ਸਮਾਚਾਰ ਹੈ। ਕਾਰ ’ਚ 5 ਜਣੇ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ। ਤਿੰਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਪਠਾਨਕੋਟ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੇ। ਕਾਰ ਸਵਾਰ ਨੌਜਵਾਨ ਬੈਂਕ ਕਰਮਚਾਰੀ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਐੱਨਡੀਆਰਐਫ਼ ਦੀ ਮੱਦਦ ਲੈ ਕੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਜਿਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Pathankot News

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਪੰਜੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਪਠਾਨਕੋਟ ਦੇ ਕਰਮਚਾਰੀ ਹਨ, ਜੋ ਐਤਵਾਰ ਨੂੰ ਛੁੱਟੀ ਮਨਾਉਣ ਲਈ ਘੁੰਮਣ ਗਏ ਹੋਏ ਸਨ। ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਉਲ੍ਹਾ ਦੇ ਨਾਂਅ ਪਿ੍ਰੰਸ ਰਾਜ ਪੁੱਤਰ ਹਰੀਕ੍ਰਿਸ਼ਨ ਵਾਸੀ ਬਿਹਾਰ ਅਤੇ ਸੁਰਿੰਦਰ ਸ਼ਰਮਾ ਪੁੱਤਰ ਸੀਤਾ ਰਾਮ ਵਾਸੀ ਰਾਜਸਥਾਨ ਹਨ। ਮਿ੍ਰਤਕਾਂ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਪੁਰਸ਼ੋਤਮ ਦਾਸ ਵਾਸੀ ਮਿਰਜ਼ਾਪੁਰ (ਮਾਧੋਪੁਰ), ਵਿਸ਼ਵਾਲ ਅਤੇ ਅਜੈ ਬਾਬੂਲ ਵਜੋਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here