ਡੂੰਘੀ ਖੱਡ ’ਚ ਡਿੱਗੀ ਕਾਰ, ਅੱਠ ਦੀ ਮੌਤ, ਦੋ ਜਖ਼ਮੀ
ਚੇਨਈ। ਤਾਮਿਲਨਾਡੂ ਦੇ ਥੇਨੀ ਜ਼ਿਲ੍ਹੇ ਵਿੱਚ ਕੁਮੁਲੀ ਪਹਾੜੀ ਦੱਰੇ ਨੇੜੇ ਸ਼ੁੱਕਰਵਾਰ ਦੇਰ ਰਾਤ ਇੱਕ ਕਾਰ ਦੇ ਕਰੀਬ 40 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਅੱਠ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਅੱਜ ਇੱਥੇ ਦੱਸਿਆ ਕਿ ਇਸ ਹਾਦਸੇ ਵਿੱਚ ਅੱਠ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਨੌਂ ਸਾਲਾ ਬੱਚਾ ਵੀ ਸ਼ਾਮਲ ਹੈ। ਅੰਦੀਪੱਟੀ ਦੇ ਸ਼ਰਧਾਲੂ ਭਗਵਾਨ ਅਯੱਪਾ ਦੇ ਦਰਸ਼ਨ ਕਰਕੇ ਸਬਰੀਮਾਲਾ ਤੋਂ ਘਰ ਪਰਤ ਰਹੇ ਸਨ ਜਦੋਂ ਕੁਮੁਲੀ ਪਹਾੜੀ ਦੱਰੇ ’ਤੇ ਇਰਾਚਲਾਪਾਲੇਮ ਪੁਆਇੰਟ ਨੇੜੇ ਉਨ੍ਹਾਂ ਦੀ ਕਾਰ ਅਚਾਨਕ ਡੂੰਘੀ ਖੱਡ ’ਚ ਡਿੱਗ ਗਈ। ਜ਼ਖਮੀਆਂ ਨੂੰ ਥੇਨੀ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ