ਲੋਕਾਂ ਨੇ ਕਿਹਾ, ਪਹਿਲਾਂ ਵੀ ਹੋ ਚੁੱਕੇ ਹਨ ਕਈ ਹਾਦਸੇ
ਜ਼ੀਰਕਪੁਰ (ਐੱਮ ਕੇ ਸ਼ਾਇਨਾ)। ਪੰਜਾਬ ਵਿੱਚ ਧੁੰਦ ਕਾਰਨ ਹਾਦਸੇ ਵੱਧਦੇ ਜਾ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਮੋਹਾਲੀ ਵਿੱਚ ਵੇਖਣ ਨੂੰ ਮਿਲੀ ਜਦੋਂ ਧੁੰਦ ਕਾਰਨ ਸਵਿਫਟ ਕਾਰ ਬੇਕਾਬੂ ਹੋ ਕੇ ਜ਼ੀਰਕਪੁਰ ਦੀ ਸੁਖਨਾ ਚੋਅ ‘ਚ ਜਾ ਡਿੱਗੀ। ਪਰ ਕਾਰ ਚਾਲਕ ਵਾਲ-ਵਾਲ ਬਚ ਗਿਆ। ਰਾਹਗੀਰਾਂ ਨੇ ਕਿਸੇ ਤਰ੍ਹਾਂ ਕਾਰ ਸਵਾਰ ਨੂੰ ਬਾਹਰ ਕੱਢਿਆ। ਕਾਰ ਉਲਟੀ ਹੋ ਕੇ ਡਿੱਗੀ ਚੋਅ ਵਿੱਚ ਡਿੱਗੀ ਜੋ ਗੰਦੇ ਪਾਣੀ ਨਾਲ ਭਰਿਆ ਹੋਇਆ ਸੀ। Zirakpur News
ਦੱਸ ਦੇਈਏ ਕਿ ਕਾਰ ਚਾਲਕ ਕਿਸੇ ਕੰਮ ਲਈ ਚੰਡੀਗੜ੍ਹ ਜਾ ਰਿਹਾ ਸੀ। ਪੁਲ ਦੀ ਰੇਲਿੰਗ ਟੁੱਟੀ ਹੋਈ ਸੀ ਅਤੇ ਧੁੰਦ ਕਾਰਨ ਕੋਈ ਵਿਜ਼ੀਬਿਲਟੀ ਨਹੀਂ ਸੀ। ਅਜਿਹੇ ‘ਚ ਕਾਰ ਸਿੱਧੀ ਸੁਖਨਾ ਚੋਅ ‘ਚ ਜਾ ਡਿੱਗੀ। ਇਸ ਤੋਂ ਬਾਅਦ ਕਾਫੀ ਮੁਸ਼ੱਕਤ ਤੋਂ ਬਾਅਦ ਇਸ ਨੂੰ ਹਟਾਇਆ ਗਿਆ। Zirakpur News
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ’ਚ ਵਾਧਾ ਅਤੇ ਬਦਲਿਆਂ ਸਮਾਂ
ਲੋਕਾਂ ਦਾ ਕਹਿਣਾ ਹੈ ਕਿ ਪੁਲ ਦੀ ਰੇਲਿੰਗ ਛੇ ਮਹੀਨਿਆਂ ਤੋਂ ਟੁੱਟੀ ਹੋਈ ਹੈ। ਜੁਲਾਈ 2023 ਵਿੱਚ ਸੁਖਨਾ ਚੋਅ ਵਿੱਚ ਪਾਣੀ ਜ਼ਿਆਦਾ ਆਉਣ ਕਾਰਨ ਪੁਲ ਦੇ ਦੋਵੇਂ ਪਾਸੇ ਦੀ ਰੇਲਿੰਗ ਟੁੱਟ ਗਈ ਸੀ। ਉਦੋਂ ਤੋਂ ਇਸ ਨੂੰ ਠੀਕ ਨਹੀਂ ਕੀਤਾ ਗਿਆ ਹੈ। ਇੱਥੇ ਲੋਕਾਂ ਲਈ ਹਰ ਸਮੇਂ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਉੱਧਰ ਨਗਰ ਕੌਂਸਲ ਦੇ ਈਓ ਰਵਨੀਤ ਸਿੰਘ ਨੇ ਦੱਸਿਆ ਕਿ ਸੜਕ ’ਤੇ ਸਾਈਨ ਬੋਰਡ ਲਗਾਇਆ ਜਾਵੇਗਾ। ਜਲਦ ਹੀ ਰੇਲਿੰਗ ਵੀ ਲਗਾਈ ਜਾਵੇਗੀ।
ਜ਼ੀਰਕਪੁਰ: ਚੋਅ ਵਿੱਚ ਡਿੱਗੀ ਹੋਈ ਕਾਰ।