ਕਾਰ ’ਚੋਂ ਭੁੱਕੀ ਦੀਆਂ ਬੋਰੀਆਂ ਬਰਾਮਦ | Bathinda Road Accident
Bathinda Road Accident: (ਅਸ਼ੋਕ ਗਰਗ) ਬਠਿੰਡਾ। ਬਠਿੰਡਾ-ਰਾਮਪੁਰਾ ਰੋਡ ਤੇ ਛਾਉਣ ਲਾਗੇ ਇੱਕ ਟੈਂਪੂ ਟਲੈਵਰ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਹੋਣ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਪੁਲਿਸ ਨੇ ਕਾਰ ਦੀ ਛਾਣਬੀਣ ਕੀਤੀ ਤਾਂ ਉਸ ਵਿੱਚੋਂ ਭੁੱਕੀ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਟੈਂਪੂ ਟਰੈਵਲਰ ਚਾਲਕ ਰਾਮਪੁਰਾ ਸਾਈਡ ਤੋਂ ਬੱਚੇ ਲੈ ਕੇ ਬਠਿੰਡਾ ਵੱਲ ਆ ਰਿਹਾ ਸੀ ਤਾਂ ਛਾਉਣੀ ਖੇਤਰ ਲਾਗੇ ਰਿੰਗ ਰੋਡ ’ਤੇ ਉਹ ਇੱਕ ਸਾਈਡ ਤੋਂ ਜਦੋਂ ਕਰਾਸ ਕਰਨ ਲੱਗਿਆ ਤਾਂ ਪਿਛੋਂ ਆ ਰਹੀ ਤੇਜ਼ ਹਰਿਆਣਾ ਨੰਬਰੀ ਕਾਰ ਨਾਲ ਟੈਂਪੂ ਟਰੈਵਰਲ ਦੀ ਜ਼ਬਰਦਸਤ ਟੱਕਰ ਹੋ ਗਈ। ਟੈਂਪੂ ਟਰੈਵਲ ਦੇ ਚਾਲਕ ਨੇ ਦੱਸਿਆ ਕਿ ਟੱਕਰ ਐਨੀ ਜ਼ਬਰਦਸਤ ਸੀ ਕਿ ਉਸ ਦੀ ਗੱਡੀ ਅਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਪਰ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਸ ਨੇ ਦੱਸਿਆ ਟੱਕਰ ਹੋਣ ਤੋਂ ਤਰੁੰਤ ਬਾਅਦ ਹੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। Bathinda Road Accident
ਇਹ ਵੀ ਪੜ੍ਹੋ:Bribe: ਵਿਜੀਲੈਂਸ ਬਿਊਰੋ ਨੇ ਪੀਐਸਪੀਸੀਐਲ ਦੇ ਜੇਈ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਹਾਦਸੇ ਦਾ ਪਤਾ ਲੱਗਣ ’ਤੇ ਜਦੋਂ ਥਾਣਾ ਕੈਂਟ ਪੁਲਿਸ ਘਟਨਾ ਸਥਾਨ ’ਤੇ ਪੁੱਜੀ ਅਤੇ ਕਾਰ ਦੀ ਤਾਕੀ ਖੋਲ੍ਹ ਕੇ ਛਾਣਬੀਣ ਕੀਤੀ ਤਾਂ ਕਾਰ ਵਿੱਚ ਭੁੱਕੀ ਦੀਆਂ ਬੋਰੀਆਂ ਪਈਆਂ ਸਨ। ਥਾਣਾ ਕੈਂਟ ਪੁਲਿਸ ਦੇ ਥਾਣਾ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਟਰੈਵਲ ਗੱਡੀ ’ਚ ਸਵਾਰ ਸਾਰੇ ਬੱਚੇ ਠੀਕ ਹਨ ਜਦੋਂ ਕਿ ਕਾਰ ਵਿੱਚੋਂ ਦੋ ਬੋਰੀਆਂ ਭੁੱਕੀ ਦੀਆਂ ਮਿਲੀਆਂ ਹਨ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।