ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, January 17, 2026
More
    Home Breaking News Road Accident...

    Road Accident: ਲੁੱਕ ਪਾਉਣ ਵਾਲੇ ਖੜੇ ਟਿੱਪਰ ਨਾਲ ਟਕਰਾਈ ਕਾਰ, ਇੱਕ ਦੀ ਮੌਤ

    Nabha News

    ਲੁੱਕ ਪਾਉਣ ਵਾਲੇ ਖੜੇ ਟਿੱਪਰ ਨਾਲ ਟਕਰਾਈ ਕਾਰ, ਇੱਕ ਦੀ ਮੌਤ  (Road Accident)

    (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲਾ ਲੁਧਿਆਣਾ ’ਚ ਲੁੱਕ ਪਾਉਣ ਵਾਲੇ ਇੱਕ ਟਿੱਪਰ ਨਾਲ ਟਕਰਾਉਣ ਕਾਰਨ ਇੱਕ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੁਖਵੀਰ ਸਿੰਘ ਨੇ ਦੱਸਿਆ ਉਹ ਆਪਣੇ ਭਰਾ ਜਗਵੀਰ ਸਿੰਘ ਨਾਲ ਸੰਗੋਵਾਲ ਇਲਾਕੇ ਵਿੱਚ ਇੱਕ ਪਾਰਟੀ ’ਤੇ ਗਿਆ ਹੋਇਆ ਸੀ। ਜਿੱਥੋਂ ਉਹ ਬੁੱਧਵਾਰ ਰਾਤ ਸਾਢੇ 3 ਵਜੇ ਦੇ ਕਰੀਬ ਆਪਣੇ ਭਰਾ ਅਤੇ ਉਸਦੇ ਦੋਸਤ ਹਰਪ੍ਰੀਤ ਸਿੰਘ ਸਮੇਤ ਘਰ ਵੱਲ ਨੂੰ ਆ ਰਹੇ ਸੀ। ਜਗਵੀਰ ਅਤੇ ਹਰਪ੍ਰੀਤ ਇੱਕ ਕਾਰ ਵਿੱਚ ਸਵਾਰ ਸਨ ਜਦਕਿ ਉਹ ਆਪਣੀ ਕਾਰ ’ਚ ਉਨਾਂ ਦੇ ਪਿੱਛੇ ਆ ਰਹੇ ਸਨ। (Road Accident)

    ਉਨਾਂ ਅੱਗੇ ਦੱਸਿਆ ਕਿ ਈਸਰ ਨਗਰ ਨਹਿਰ ਪੁਲ ਦੇ ਲਾਗੇ ਸੜਕ ’ਤੇ ਲੁੱਕ ਪਾਉਣ ਵਾਲਾ ਇੱਕ ਟਿੱਪਰ ਖੜਾ ਸੀ, ਜਿਸ ਦਾ ਕੋਈ ਇੰਡੀਕੇਟਰ ਆਦਿ ਵੀ ਨਹੀਂ ਚੱਲ ਰਿਹਾ ਸੀ। ਹਨੇਰਾ ਹੋਣ ਕਾਰਨ ਚਾਲਕ ਹਰਪ੍ਰੀਤ ਨੂੰ ਟਿੱਪਰ ਦਿਖਾਈ ਨਾ ਦਿੱਤਾ ਅਤੇ ਉਸ ਦੀ ਕਾਰ ਟਿੱਪਰ ਨਾਲ ਟਕਰਾ ਗਈ। ਹਾਦਸਾ ਵਾਪਰਿਆ ਦੇਖ ਆਪਣੀ ਕਾਰ ਰੋਕ ਉਸ ਨੇ ਦੇਖਿਆ ਕਿ ਜਗਵੀਰ ਸਿੰਘ (23) ਦੀ ਮੌਤ ਹੋ ਚੁੱਕੀ ਸੀ। ਜਦਕਿ ਹਰਪ੍ਰੀਤ ਸਿੰਘ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ

    ਇਹ ਵੀ ਪੜ੍ਹੋ: ਪੰਚਾਇਤ ਵਿਭਾਗ ਨੇ ਪਿੰਡ ਬੁਟਾਹਰੀ ’ਚ ਕਰੀਬ 32 ਏਕੜ ਜ਼ਮੀਨ ਕਰਵਾਈ ਕਬਜ਼ਾ ਮੁਕਤ

     ਥਾਣਾ ਸਦਰ ਦੀ ਪੁਲਿਸ ਨੇ ਗੋਬਿੰਦ ਨਗਰ ਸ਼ਿਮਲਾਪੁਰੀ ਦੇ ਵਾਸੀ ਸੁਖਵੀਰ ਸਿੰਘ ਦੀ ਸ਼ਿਕਾਇਤ ਤੇ ਟਿੱਪਰ ਦੇ ਅਣਪਛਾਤੇ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਮਾਮਲੇ ਦੇ ਤਫਤੀਸੀ ਅਫਸਰ ਏਐਸਆਈ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਅਣਪਛਾਤੇ ਚਾਲਕ ਦੀ ਭਾਲ ਆਰੰਭ ਦੇਣ ਦੇ ਨਾਲ ਹੀ ਪੋਸਟਮਾਰਟਮ ਉਪਰੰਤ ਮਿ੍ਰਤਕ ਜਗਵੀਰ ਸਿੰਘ ਦੀ ਲਾਸ਼ ਨੂੰ ਵਾਰਸਾਂ ਨੂੰ ਸੌਂਪ ਦਿੱਤਾ ਹੈ। (Road Accident)

    LEAVE A REPLY

    Please enter your comment!
    Please enter your name here