ਕੈਪਟਨ ਸਰਕਾਰ ਨੇ ਬਾਦਲਾਂ ਨੂੰ ਬਚਾਉਣ ਲਈ ਦਿੱਤੀ ਕੋਲਿਆਂਵਾਲੀ ਨੂੰ ਕਲੀਨ ਚਿੱਟ: ਫੂਲਕਾ

Captain Sarkar Captain Sarkar
ਕਿਹਾ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਥਾਂ ਬਾਦਲਾਂ ਨਾਲ ਹੋਈ ‘ਡੀਲ’ ਨੂੰ ਨਿਭਾ ਰਹੇ ਹਨ ਕੈਪਟਨ ਅਮਰਿੰਦਰ ਸਿੰਘ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਬਾਦਲਾਂ ਤੇ ਬਾਦਲ ਪਰਿਵਾਰ ਦੇ ਕਰੀਬੀਆਂ ਨੂੰ ਵੱਡੇ-ਵੱਡੇ ਘਪਲਿਆਂ ਤੋਂ ਬਚਾਉਣ ਦਾ ਦੋਸ਼ ਲਗਾਇਆ ਹੈ। ਐਤਵਾਰ ਨੂੰ ਆਪ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਐੱਚ. ਐੱਸ. ਫੂਲਕਾ ਨੇ ਵਿਜੀਲੈਂਸ ਬਿਓਰੋ ਵੱਲੋਂ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਤੇ ਵਿਵਾਦਤ ਆਗੂ ਦਿਆਲ ਸਿੰਘ ਕੋਲਿਆਵਾਲੀ ਨੂੰ ਭਰਤੀ ਘਪਲੇ ਦੇ ਮਾਮਲੇ ‘ਚਂੋ ਕਲੀਨ ਚਿੱਟ ਦਿੱਤੇ ਜਾਣ Àੁੱਪਰ ਸਖਤ ਇਤਰਾਜ ਕੀਤਾ ਹੈ। ਫੂਲਕਾ ਨੇ ਕਿਹਾ ਕਿ ਪੁੱਡਾ ਤੇ ਸਥਾਨਕ ਸਰਕਾਰਾਂ ਵਿਭਾਗ ਅੰਦਰ ਹੋਏ ਭਰਤੀ ਘੋਟਾਲੇ ‘ਚ ਦਿਆਲ ਸਿੰਘ ਕੋਲਿਆਂਵਾਲੀ ਸਿੱਧੇ ਤੌਰ ‘ਤੇ ਸ਼ਾਮਲ ਰਿਹਾ ਹੈ ਤੇ ਬਾਦਲਾਂ ਨੇ ਅਜਿਹੇ ਘਪਲੇ ਕਰਨ ਲਈ ਕੋਲਿਆਂਵਾਲੀ ਨੂੰ ਖੁੱਲ੍ਹ ਦਿੱਤੀ ਹੋਈ ਸੀ, ਕਿਉਂਕਿ ਲੁੱਟ ਦਾ ਮਾਲ ਬਾਦਲਾਂ ਦੇ ਘਰ ਤੱਕ ਵੀ ਪਹੁੰਚਦਾ ਸੀ।

ਫੂਲਕਾ ਨੇ ਸਵਾਲ ਕੀਤਾ ਕਿ ਇੱਕ ਕੌਂਸਲਰ ਪੱਧਰ ਦਾ ਅਕਾਲੀ ਆਗੂ ਸ਼ਾਮ ਲਾਲ ਡੱਡੀ ਦੀ ਔਕਾਤ ਨਹੀਂ ਸੀ ਕਿ ਉਹ ਐਡੇ ਵੱਡੇ ਭਰਤੀ ਘਪਲਿਆਂ ਨੂੰ ਅੰਜਾਮ ਦੇ ਦਿੰਦਾ। ਫੂਲਕਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਬਾਦਲਾਂ ਤੇ ਕੈਪਟਨ ਦੇ ਮਿਲੇ ਹੋਣ ਬਾਰੇ ਜੋ ਦੋਸ਼ ਲਾਏ ਜਾਂਦੇ ਸਨ ਉਹ ਸਹੀ ਸਾਬਿਤ ਹੋ ਰਹੇ ਹਨ।

ਕੈਪਟਨ ਸਰਕਾਰ ਵੱਲੋਂ 2 ਮਹੀਨੇ ਬੀਤ ਜਾਣ ਦੇ ਬਾਵਜ਼ੂਦ ਅਜੇ ਤੱਕ ਨਸ਼ੇ ਦੇ ਮੁੱਖ ਸਰਗਨੇ ਨੂੰ ਹੱਥ ਨਹੀਂ ਪਾਇਆ

ਕੈਪਟਨ ਸਰਕਾਰ ਵੱਲੋਂ 2 ਮਹੀਨੇ ਬੀਤ ਜਾਣ ਦੇ ਬਾਵਜ਼ੂਦ ਅਜੇ ਤੱਕ ਨਸ਼ੇ ਦੇ ਮੁੱਖ ਸਰਗਨੇ ਨੂੰ ਹੱਥ ਨਹੀਂ ਪਾਇਆ ਗਿਆ, ਬਾਦਲ ਪਰਿਵਾਰ ਦੀਆਂ ਬੱਸਾਂ ਦੀ ਸੜਕਾਂ ‘ਤੇ ਸਰਦਾਰੀ ਜਿਉਂ ਦੀ ਤਿਉਂ ਕਾਇਮ ਹੈ ਤੇ ਦਿਆਲ ਸਿੰਘ ਕੋਲਿਆਂਵਾਲੀ ਵਰਗੇ ਬਾਦਲ ਪਰਿਵਾਰ ਦੇ ਕਰੀਬੀਆਂ ਨੂੰ ਕਲੀਨ ਚਿੱਟ ਦੇਣਾ ਇਸ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ‘ਚ ਰੈਲੀ ਦੌਰਾਨ ਕਿਹਾ ਸੀ ਕਿ ਕੋਲਿਆਂਵਾਲੀ 15 ਲੱਖ ਤੋਂ ਲੈ ਕੇ 50 ਲੱਖ ਰੁਪਏ ਤੱਕ ਨੌਕਰੀਆਂ ਵੇਚ ਰਹੇ ਹਨ। ਫੂਲਕਾ ਨੇ ਇਸ ਪੂਰੇ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਿੱਧੀ ਨਿਗਰਾਨੀ ਹੇਠ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ