ਅਮਰਿੰਦਰ ਨੇ ਮੋਦੀ ਨਾਲ ਮਿਲੇ ਹੋਣ ਦੇ ਚੌਧਰੀ ਦੇ ਦੋਸ਼ਾਂ ਨੂੰ ਨਕਾਰਿਆ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਸਕੱਤਰ ਪੰਜਾਬ ਇੰਜਾਰਜ ਹਰੀਸ਼ ਚੌਧਰੀ ਦੇ ਇਨਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦੇ ਕੇ ਰੱਦ ਕੀਤਾ ਕਿਾ ਉਹ ਮੁੱਖ ਮੰਤਰੀ ਰਹਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨਾਲ ਮਿਲੇ ਹੋਏ ਹਨ।
ਕੈਪਟਨ ਨੇ ਜਾਰੀ ਬਿਆਨ ਚ ਕਿਹਾ ਕਿਾ ਜੇਕਰ ਉਨ੍ਹਾਂ ਦੀ ਮਿਲੀਭੁਗਤ ਹੁੰਦੀ ਤਾਂ ਉਹ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦਾ ਸਮੱਰਥਨ ਨਾ ਕਰਦੇ ਤੇ ਵਿਧਾਨ ਸਭਾ ਚ ਕਾਨੂੰਨ ਰੱਦ ਕਰਵਾਉਣ ਦਾ ਮਤਾ ਪਾਸ ਨਾ ਕਰਵਾਉਂਦੇ। ਅਮਰਿੰਦਰ ਨੇ ਚੌਧਰੀ ਤੇ ਹਮਲਾ ਬੋਲਦਿਆਂ ਕਿਹਾ ਕਿ ਉਂਜ ਉਨ੍ਹਾਂ ਰਾਜਸਥਾਨ ਚ ਇੱਕ ਕਤਲ ਮਾਮਲੇ ਚ ਦੋਸ਼ ਲਾਉਣ ਦੇ ਕਾਰਨ ਮੰਤਰੀ ਅਹੁਦੇ ਤੋਂ ਹਟਾਏ ਗਏ ਵਿਧਾਇਕ ਨੂੰ ਸਫਾਈ ਨਹੀਂ ਦੇਣ ਦਿੱਤੀ। ਸਾਬਕਾ ਮੁੱਖ ਮੰਤਹੀ ਨੇ ਚੌਧਰੀ ਨੂੰ ਚੰਡੀਗੜ੍ਹ ਚ ਮੰਤਰੀਆਂ ਨੂੰ ਦਿੱਤੇ ਜਾਣ ਵਾਲਾ ਬੰਗਲਾ ਦਿੱਤੇ ਜਾਣ ਤੇ ਵੀ ਇਤਰਾਜ ਪ੍ਰਗਟਾਇਆ ਤੇ ਕਿਹਾ ਕਿ ਉਨਾਂ ਦੀ ਇੱਥੇ ਰਿਹਾਇਸ਼ ਦਾ ਖਰਚਾ ਕੌਣ ਉਠਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ