ਸ਼ਿਵ ਸੈਨਿਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਦਿੱਤੀ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਸ਼ਰਧਾਂਜਲੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਦੀ ਅਗਵਾਈ ‘ਚ ਸੈਂਕੜੇ ਸ਼ਿਵ ਸੈਨਿਕਾਂ ਨੇ ਆਰੀਆ ਸਮਾਜ ਚੌਂਕ ਸਥਿਤ ਪਾਰਟੀ ਮੁੱਖ ਦਫਤਰ ਸਾਹਮਣੇ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਇਸ ਮੌਕੇ ਸਾਰੇ ਸ਼ਿਵ ਸੈਨਿਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਕੈਂਡਲ ਜਲਾ ਕੇ ਮਹਿੰਦਰਪਾਲ ਬਿੱਟੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਇਸ ਮੌਕੇ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਕੈਨੇਡਾ ‘ਚ ਬੈਠੇ ਕੁਝ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ
ਚਾਹੁੰਦੇ ਹਨ
ਵਿਦੇਸ਼ਾਂ ਤੋਂ ਪੈਸੇ ਮਿਲਣ ਕਾਰਨ ਬੇਰੁਜ਼ਗਾਰ ਨੌਜਵਾਨ ਸੋਚਦੇ ਹਨ ਕਿ ਕਿਸੇ ਵੀ ਨਾਮੀ ਬੰਦੇ ਦਾ ਖੂਨ ਕਰਕੇ ਵਿਦੇਸ਼ਾਂ ਤੋਂ ਫੰਡਿੰਗ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਇਹ ਠੀਕ ਨਹੀਂ ਹੈ ਬਿੱਟੂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਿਕਾਂ ਨੇ ਆਰੀਆ ਚੌਂਕ ਤੋਂ ਕੈਂਡਲ ਮਾਰਚ ਸ਼ੁਰੂ ਕਰਕੇ ਸਰਹੰਦੀ ਗੇਟ ਰਾਜਪੁਰਾ ਰੋਡ ਹੋ ਕੇ ਪ੍ਰਸਿੱਧ ਸ੍ਰੀ ਹਨੂਮਾਨ ਮੰਦਿਰ ਜਾ ਕੇ ਖ਼ਤਮ ਕੀਤਾ ਇਸ ਮੌਕੇ ਸ੍ਰੀ ਸਿੰਗਲਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਮਹਿੰਦਰਪਾਲ ਸਿੰਘ ਬਿੱਟੂ ਦੇ ਹੱਤਿਆਰਿਆਂ ਨੂੰ ਫ਼ਾਂਸੀ ਦੀ ਸਜ਼ਾ ਦਿਵਾਉਣ ਲਈ ਉਸ ਦਾ ਕੇਸ ਫਾਸਟ ਟਰੈਕ ਕੋਰਟ ‘ਚ ਚਲਾਇਆ ਜਾਵੇ ਤੇ ਇਸ ਕੇਸ ਨੂੰ ਜਲਦ ਤੋਂ ਜਲਦ ਪੰਜਾਬ ਸਰਕਾਰ ਹੱਲ ਕਰਵਾਵੇ
ਇਸ ਮੌਕੇ ਲਾਹੌਰੀ ਸਿੰਘ, ਪ੍ਰਵੀਨ ਬਲਜੋਤ, ਭਾਰਤ ਦੀਪ ਠਾਕੁਰ, ਤਿਲਕ ਰਾਜ ਬੌਬੀ ਡੈਂਟਰ, ਅਮਰਜੀਤ ਗੋਲਡੀ, ਆਰ ਕੇ ਬੌਬੀ, ਮੋਹਿੰਦਰ ਸਿੰਘ ਤਿਵਾੜੀ, ਰਮਨਦੀਪ ਹੈਪੀ, ਗੌਰਵ ਵਰਮਾ, ਰਾਹੁਲ ਸਰੀਨ, ਕਿਸ਼ਨ ਪਵਾਰ, ਵਿਜੇ ਵੋਹਰਾ, ਸੌਰਵ ਜੈਨ, ਐਡਵੋਕੇਟ ਅਮਨ, ਪ੍ਰਵੀਨ ਸ਼ਰਮਾ, ਹਰਜੀਤ ਸਿੰਘ, ਸੰਤੋਸ਼ ਕੁਮਾਰ, ਤਾਰੀ ਆਦਿ ਮੌਜ਼ੂਦ ਰਹੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














