ਕੈਨੇਡਾ ਨੇ ਇੱਕ ਪ੍ਰਵਾਸੀ ਪੰਜਾਬੀ ਨੌਜਵਾਨ ਨੂੰ ਗੱਡੀ ਗਲਤ ਢੰਗ ਨਾਲ ਚਲਾਉਣ ਲਈ ਵਾਪਸ ਭਾਰਤ ਭੇਜ ਦਿੱਤਾ ਹੈ ਇਹ ਘਟਨਾ ਭਾਰਤ ਦੇ ਪ੍ਰਸੰਗ ’ਚ ਬੜੀ ਅਹਿਮ ਹੈ ਕੈਨੇਡਾ ਸਮੇਤ ਹੋਰ ਬਹੁਤ ਸਾਰੇ ਯੂਰਪੀ ਤੇ ਅਮਰੀਕੀ ਮੁਲਕ ਹਨ ਜਿਨ੍ਹਾਂ ਦੇ ਟ੍ਰੈਫ਼ਿਕ ਨਿਯਮ ਬੜੇ ਸਖਤ ਹਨ ਇਹੀ ਕਾਰਨ ਹੈ ਕਿ ਉੱਥੇ ਪ੍ਰਵਾਸੀਆਂ ਸਮੇਤ ਮੂਲ ਬਾਸ਼ਿੰਦੇ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਰਹਿੰਦੇ ਹਨ ਭਾਵੇਂ ਸਾਡੇ ਦੇਸ਼ ਅੰਦਰ ਵੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਖਿਲਾਫ਼ ਕੈਦ ਤੇ ਜ਼ੁਰਮਾਨਾ ਹੈ ਫਿਰ ਵੀ ਮਾਹੌਲ ਅਜਿਹਾ ਹੈ ਕਿ ਲੋਕ ਸੁਧਰਨ ਦਾ ਨਾਂਅ ਨਹੀਂ ਲੈਂਦੇ ਬੀਤੇ ਦਿਨ ਜਲੰਧਰ ’ਚ ਇੱਕ ਗੱਡੀ ਨੇ ਪੰਜ ਵਿਅਕਤੀਆਂ ਨੂੰ ਦਰੜ ਦਿੱਤਾ। (Canada)
ਹੇਮੰਤ ਸੋਰੇਨ ਨੇ ਦਿੱਤਾ ਅਸਤੀਫਾ, ਚੰਪਾਈ ਸੋਰੇਨ ਹੋਣਗੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ
ਇਸ ਹਾਦਸੇ ’ਚ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਪਤਾ ਨਹੀਂ ਅਜਿਹੇ ਕਿੰਨੇ ਹੀ ਹਾਦਸੇ ਵਾਪਰਦੇ ਹਨ ਪਰ ਦੋਸ਼ੀ ਕਾਨੂੰਨੀ ਚੋਰ-ਮੋਰੀਆਂ ਰਾਹੀਂ ਬਚ ਨਿੱਕਲਦੇ ਹਨ ਸਮੇਂ ਸਿਰ ਕਾਨੂੰਨੀ ਕਾਰਵਾਈ ਨਾ ਹੋਣ ਕਰਕੇ ਲੋਕ ਸਬਕ ਨਹੀਂ ਲੈਂਦੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਮਾਮਲੇ ਘਟਣ ਦੀ ਬਜਾਇ ਵਧਦੇ ਹੀ ਜਾ ਰਹੇ ਹਨ। ਗੱਡੀਆਂ ਦੀ ਗਿਣਤੀ ਵਧ ਰਹੀ ਹੈ, ਅਣਜਾਣ ਨਾਬਾਲਗ ਵੀ ਗੱਡੀ ਲੈ ਤੁਰਦੇ ਹਨ ਤੇ ਕਿਸੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ ‘ਹਿਟ ਐਂਡ ਰਨ’ ਵਰਗੇ ਚੰਦ ਮਾਮਲਿਆਂ ਦੀ ਹੀ ਚਰਚਾ ਹੁੰਦੀ ਹੈ ਪਰ ਹਜ਼ਾਰਾਂ ਮਾਮਲੇ ਮੀਡੀਆ ’ਚ ਨਾ ਆਉਣ ਕਰਕੇ ਦੱਬੇ ਰਹਿ ਜਾਂਦੇ ਹਨ। (Canada)
ਸਿਸਟਮ ਅਜਿਹਾ ਹੋਵੇ ਕਿ ਟੱਕਰ ਮਾਰ ਕੇ ਭੱਜਣ ਵਾਲਾ ਕਾਨੂੰਨ ਦੇ ਸ਼ਿਕੰਜੇ ’ਚ ਆਵੇ ਤੇ ਉਸ ਦਾ ਲਾਇਸੰਸ ਤੁਰੰਤ ਰੱਦ ਹੋਵੇ ਮਸਲੇ ਦਾ ਹੱਲ ਉਦੋਂ ਹੀ ਹੋਵੇਗਾ ਜਦੋਂ ਕਾਰਵਾਈ ਨਿਰਪੱਖ ਤੇ ਅਜ਼ਾਦਾਨਾ ਢੰਗ ਨਾਲ ਸਮੇਂ ਸਿਰ ਹੋਵੇਗੀ ਗਲਤ ਡਰਾਇਵਿੰਗ ਲਈ ਲਾਇਸੰਸ ਰੱਦ ਕਰਨ ਦਾ ਆਟੋਮੈਟਿਕ ਸਿਸਟਮ ਬਣਾਉਣਾ ਜ਼ਰੂਰੀ ਹੈ ਤਾਂ ਕਿ ਟ੍ਰੈਫ਼ਿਕ ਨਿਯਮਾਂ ਦਾ ਕੋਈ ਮਹੱਤਵ ਹੋਵੇ ਇਹ ਉਦੋਂ ਹੀ ਸੰਭਵ ਹੈ ਜਦੋਂ ਕਿਸੇ ਐੱਮਪੀ, ਵਿਧਾਇਕ ਜਾਂ ਉੱਚ ਅਫ਼ਸਰ ਜਾਂ ਪਹੁੰਚ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ’ਤੇ ਬਰਾਬਰ ਕਾਰਵਾਈ ਹੋਵੇਗੀ। (Canada)