ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ, ਪਿਛਲੇ ਰਸਤੇ ਰਾਹੀਂ ਹੀ ਲਿਜਾਣਾ ਪਿਆ ਮੰਤਰੀ ਸਾਹਿਬ ਨੂੰ
ਪੁਲਿਸ ਨੇ ਜੱਫੇ ਪਾ-ਪਾ ਰੋਕੇ ਕੱਚੇ ਮੁਲਾਜ਼ਮ, ਦਿਖਾਈਆਂ ਕਾਲੀਆਂ ਝੰਡੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਅੱਜ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਆਲਮ ਇਹ ਰਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਵਿਰੋਧ ਕਾਰਨ ਬ੍ਰਹਮ ਮਹਿੰਦਰਾ ਨੂੰ ਅਰਬਨ ਅਸਟੇਟ ਵਿਖੇ ਮੁੱਖ ਗੇਟ ਦੀ ਥਾਂ ਪਿਛਲੇ ਗੇਟ ਦੀ ਤੋਂ ਹੀ ਸਮਾਗਮ ਵਾਲੀ ਥਾਂ ’ਤੇ ਲਿਜਾਣਾ ਪਿਆ ਅਤੇ ਉੱੋਥੋਂ ਹੀ ਵਾਪਸ ਕੱਢਣਾ ਪਿਆ। ਇਸ ਦੌਰਾਨ ਪੁਲਿਸ ਵੱਲੋਂ ਵਿਰੋਧ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਖਿੱਚ-ਧੂਹ ਕੀਤੀ ਗਈ ਅਤੇ ਉਨ੍ਹਾਂ ਨੂੰ ਜੱਫੇ ਪਾ ਪਾ ਰੋਕਣ ਲਈ ਮਜ਼ਬੂਰ ਹੋਣਾ ਪਿਆ ਹੈ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਬ੍ਰਹਮ ਮਹਿਦਰਾ ਵੱਲੋਂ ਅੱਜ ਇੱਥੇ ਅਰਬਨ ਅਸਟੇਟ ਵਿਖੇ ਪਾਵਰਕੌਮ ਦੇ ਸਬ ਡਵੀਜ਼ਨ ਦੇ ਨਵੇਂ ਦਫ਼ਤਰ ਦੇ ਉਦਘਾਟਨ ਕਰਨ ਪੁੱਜੇ ਸਨ ਅਤੇ ਇਸ ਤੋਂ ਪਹਿਲਾ ਹੀ ਠੇਕਾ ਮੁਲਾਜ਼ਮ ਉੱਥੇ ਪੁੱਜ ਗਏ। ਜਲ ਸਪਲਾਈ ਸੈਨੀਟੇਸ਼ਨ ਕੰਟਕੈਟਕ ਵਰਕਰ ਯੂਨੀਅਨ ਅਤੇ ਪਾਵਰਕੌਮ ਟਰਾਸਕੋਂ ਠੇਕਾ ਮੁਲਾਜ਼ਮ ਯੂਨੀਅਨ ਦੇ ਕਾਰਕੁੰਨਾਂ ਵੱਲੋਂ ਬ੍ਰਹਮ ਮਹਿੰਦਰਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਲੀਆਂ ਝੰਡੀਆਂ ਦਿਖਾਉਣ ਲੱਗ ਪਏ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੂੰ ਭਾਜੜ ਪੈ ਗਈ ਅਤੇ ਉਨ੍ਹਾਂ ਵੱਲੋਂ ਬੈਰੀਕੇਡ ਲਾਕੇ ਇਨ੍ਹਾਂ ਠੇਕਾ ਮੁਲਾਜ਼ਮਾਂ ਰੋਕ ਲਿਆ ਗਿਆ। ਵਿਰੋਧ ਦੇ ਚੱਲਦਿਆ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਅਰਬਨ ਅਸਟੇਟ ਦੇ ਮੁੱਖ ਗੇਟ ਦੀ ਥਾਂ ਪਿਛਲੇ ਗੇਟ ਹੀ ਸਮਾਗਮ ਵਾਲੀ ਥਾਂ ਤੇ ਲਿਜਾਣਾ ਪਿਆ। ਪੁਲਿਸ ਵੱਲੋਂ ਰੋਕੇ ਠੇਕਾ ਮੁਲਾਜ਼ਮਾਂ ਵੱਲੋਂ ਜਦੋਂ ਅੱਗੇ ਵੱਧਣ ਦਾ ਯਤਨ ਕੀਤਾ ਗਿਆ ਤਾ ਪੁਲਿਸ ਵੱਲੋਂ ਧੂੰਅ ਘੜੀਸ ਕੀਤੀ ਗਈ ਅਤੇ ਬਚ ਕੇ ਅੱਗੇ ਵੱਧਣ ਵਾਲੇ ਠੇਕਾ ਮੁਲਾਜ਼ਮਾਂ ਨੂੰ ਜੱਫੇ ਪਾ ਪਾ ਕੇ ਫੜਨਾ ਪਿਆ।
ਇਸ ਮੌਕੇ ਠੇਕਾ ਆਗੂਆ ਜੀਤ ਸਿੰਘ ਬਠੋਈ, ਪਰਵਿੰਦਰ ਕਲਿਆਣ, ਟੇਕ ਚੰਦ, ਨਰਿੰਦਰ ਬਹਾਦਰਗੜ੍ਹ ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਅਤੇ ਇਸ ਕਮੇਟੀ ਦੇ ਚੇਅਰਮੈਂਨ ਬ੍ਰਹਮ ਮਹਿੰਦਰਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਊਟਸੋਰਸਿੰਗ, ਸੁਸਾਇਟੀਆਂ ਰਾਹੀਂ ਰੱਖੇ ਮੁਲਾਜ਼ਮਾਂ ਆਦਿ ਨੂੰ ਬਾਹਰ ਦਾ ਰਸਤਾ ਦਿਖਾ ਰਹੀ ਹੈ, ਜਿਸ ਕਾਰਨ ਸਰਕਾਰ ਦੇ ਹਰ ਮੰਤਰੀ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਆ ਰਹੀ ਕੈਬਨਿਟ ’ਚ ਕੱਚੇ ਮੁਲਾਜ਼ਮਾਂ ਦਾ ਹੱਲ ਨਾ ਕੀਤਾ ਗਿਆ ਤਾ ਉਹ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ। ਇਸ ਦੌਰਾਨ ਜਿਨ੍ਹਾਂ ਚਿਰ ਬ੍ਰਹਮ ਮਹਿੰਦਰਾ ਸਮਾਗਮ ਦੇ ਰਹੇ, ਉਨ੍ਹਾਂ ਸਮਾਂ ਹੀ ਪ੍ਰਦਰਸ਼ਨਕਾਰੀ ਵਿਰੋਧ ਕਰਦੇ ਰਹੇ। ਪੁਲਿਸ ਵੱਲੋਂ ਸਮਾਗਮ ਖਤਮ ਹੋਣ ਤੋਂ ਬਾਅਦ ਪਿਛਲੇ ਗੇਟ ਰਾਹੀਂ ਹੀ ਬ੍ਰਹਮ ਮਹਿੰਦਰਾ ਨੂੰ ਲਿਆਦਾ ਗਿਆ।
7 ਸਤੰਬਰ ਨੂੰ ਲਾਵਾਗੇ ਪਟਿਆਲਾ ’ਚ ਪੱਕਾ ਮੋਰਚਾ : ਵਰਿੰਦਰ ਮੋਮੀ
ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟਰ ਵਕਰਰ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਮੋਮੀ ਨੇ ਕਿਹਾ ਕਿ ਉਹ ਪਟਿਆਲਾ ’ਚ 7 ਸਤੰਬਰ ਨੂੰ ਪੱਕਾ ਮੋਰਚਾ ਗੱਢ ਰਹੇ ਹਨ। ਉਨ੍ਹਾਂ ਕਿਹਾ ਕਿ 7 ਸਤੰਬਰ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਮੇਤ ਘਰ ਘਰ ਦਾ ਬੱਚਾ ਬੱਚਾ ਇਸ ਪੱਕੇ ਮੋਰਚੇ ’ਚ ਪੁੱਜੇਗਾ ਅਤੇ ਸਰਕਾਰ ਦੇ ਨੱਕ ਵਿੱਚ ਦਮ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਆ ਰਹੇ ਵਿਧਾਨ ਸਭਾ ਸੈਸਨ ਵਿੱਚ ਆਊਟਸੋਰਸਿੰਗ, ਸੁਸਾਇਟੀਆਂ ਆਦਿ ਰਾਹੀਂ ਰੱਖੇ ਕੱਚੇ ਮੁਲਾਜ਼ਮਾਂ ਦਾ ਹੱਲ ਕਰੇ ਨਹੀਂ ਤਾ ਚੋਣਾਂ ਵਿੱਚ ਕਾਂਗਰਸ ਦਾ ਰੱਜ ਕੇ ਵਿਰੋਧ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ