ਨਸ਼ਾ ਤਸ਼ਕਰਾਂ ਦੀ ਮਦਦ ਲਈ ਅੱਗੇ ਨਾ ਆਉਣ | Cabinet Minister Aman Arora
- ਨਸ਼ਾ ਤਸਕਰ ਦੀ ਜਮਾਨਤ ਕਰਵਾਉਣ ਵਾਲੇ ਨੰਬਰਦਾਰ ਦੀ ਨੰਬਰਦਾਰੀ ਹੋਵੇਗੀ ਕੈਂਸਲ
- ਨਸ਼ਿਆਂ ਅਤੇ ਗੈਂਗਸਟਰਾਂ ਖਿਲਾਫ ਸ਼ੁਰੂ ਕੀਤੀ ਕਾਰਵਾਈ ਅਜੇ ਤੱਕ ਟਰੇਲਰ ਹੈ
Cabinet Minister Aman Arora: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜਿਹੜਾ ਵੀ ਸਰਪੰਚ, ਨੰਬਰਦਾਰ ਜਾਂ ਕੌਂਸਲਰ ਨਸ਼ਾ ਤਸਕਰਾਂ ਦੀ ਜਮਾਨਤ ਕਰਵਾਉਣ ਜਾ ਬਚਾਉਣ ਲਈ ਅੱਗੇ ਆਵੇਗਾ, ਉਨ੍ਹਾਂ ਨੂੰ ਵੀ ਬੇਨਤੀ ਹੈ ਕਿ ਉਹ ਅਜਿਹਾ ਨਾ ਕਰਨ। ਇਸ ਦੇ ਨਾਲ ਹੀ ਨਸ਼ਾ ਤਸਕਰਾਂ ਦੀ ਜਮਾਨਤ ਕਰਵਾਉਣ ਵਾਲੇ ਨੰਬਰਦਾਰ ਦੀ ਨੰਬਰਦਾਰੀ ਵੀ ਕੈਂਸਲ ਹੋ ਸਕਦੀ ਹੈ। ਇਸ ਲਈ ਮੇਰੀ ਸਰਪੰਚਾਂ, ਨੰਬਰਦਾਰਾਂ, ਕੌਂਸਲਰਾਂ ਆਦਿ ਮੋਹਤਬਰਾਂ ਨੂੰ ਅਪੀਲ ਹੈ ਕਿ ਉਹ ਅਜਿਹੇ ਭੈੜੇ ਅਨਸਰਾਂ ਦਾ ਸਾਥ ਨਾ ਦੇਣ ਜੋ ਸਮਾਜ ਲਈ ਘਾਤਕ ਹਨ।
ਇਹ ਚੇਤਾਵਨੀ ਕੈਬਨਿਟ ਸਬ ਕਮੇਟੀ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਅੱਜ ਇੱਥੇ ਪਟਿਆਲਾ ਵਿਖੇ ਦਿੱਤੀ ਗਈ ਹੈ। ਅਮਨ ਅਰੋੜਾ ਨੇ ਆਖਿਆ ਹੈ ਕਿ ਕਿਸੇ ਵੀ ਗੈਂਗਸਟਰ, ਅੱਤਵਾਦੀ ਜਾਂ ਨਸ਼ਾ ਤਸਕਰ ਨਾਲ ਕੋਈ ਰਹਿਮ ਨਹੀਂ ਹੋਵੇਗਾ। ਇਸ ਲਈ ਅਜਿਹੇ ਲੋਕਾਂ ਨੂੰ ਅਪੀਲ ਹੈ ਕਿ ਉਹ ਸਮਾਜ ਦੀ ਮੁੱਖ ਧਾਰਾ ਵਿੱਚ ਆ ਜਾਣ।
Read Also : Amritsar Encounter News: ਇੱਕ ਹੋਰ ਐਨਕਾਊਂਟਰ, ਮਾਰਿਆ ਗਿਆ ਅੰਮ੍ਰਿਤਸਰ ਗ੍ਰੇਨੇਡ ਹਮਲੇ ਦਾ ਮੁਲਜ਼ਮ
ਜੇਕਰ ਉਹ ਅਜਿਹਾ ਨਹੀਂ ਕਰਨਗੇ ਅਤੇ ਸਮਾਜ ਦੀ ਸ਼ਾਂਤੀ ਨੂੰ ਭੰਗ ਕਰਨਗੇ ਤਾਂ ਪਰਮਾਤਮਾ ਨਾਲ ਤਰੀਕ ਉਹਨਾਂ ਦੀ ਫਿਕਸ ਕਰਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਨਸ਼ਾ ਤਸਕਰਾਂ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਕੋਈ ਢਿੱਲ ਨਹੀਂ ਵਰਤੇਗੀ, ਸਰਕਾਰ ਵੱਲੋਂ ਜੋ ਸਖਤੀ ਕੀਤੀ ਗਈ ਹੈ ਉਹ ਤਾਂ ਅਜੇ ਟਰੇਲਰ ਹੈ। ਇਸ ਤੋਂ ਪਹਿਲਾਂ ਅਮਨ ਅਰੋੜਾ ਵੱਲੋਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਯੁੱਧ ਨਸ਼ਿਆਂ ਵਿਰੁੱਧ ਸਬੰਧੀ ਮੀਟਿੰਗ ਕਰਕੇ ਪਿਛਲੇ 10 ਦਿਨਾਂ ਵਿੱਚ ਕੀਤੀ ਗਈ ਕਾਰਵਾਈ ਦਾ ਮੁਲੰਕਣ ਕੀਤਾ ਗਿਆ।