ਵੀਡੀਓ ਕਾਨਫਰੰਸ ਰਾਹੀਂ ਹੋਵੇਗੀ ਕੈਬਨਿਟ ਮੀਟਿੰਗ : ਚੌਹਾਨ
ਭੋਪਾਲ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਵੀਡੀਓ ਕਾਨਫਰੰਸ ਰਾਹੀਂ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ‘ਚ ਹਿੱਸਾ ਲੈਣਗੇ। ਚੌਹਾਨ ਕੋਰੋਨਾ ਦਾ ਇਲਾਜ ਕਰਵਾਉਣ ਲਈ ਇੱਥੇ ਸ਼ਨਿੱਚਰਵਾਰ ਤੋਂ ਚਿਰਾਊ ਹਸਪਤਾਲ ‘ਚ ਭਰਤੀ ਹਨ।

ਉਹ ਹਸਪਤਾਲ ਤੋਂ ਹੀ ਕੋਰੋਨਾ ਸਬੰਧੀ ਮਾਮਲਿਆਂ ਦੀ ਲਗਾਤਾਰ ਸਮੀਖਿਆ ਕਰ ਰਹੇ ਹਨ ਤੇ ਅੱਜ ਦਿਨ ‘ਚ ਮੰਤਰੀ ਮੰਡਲ ਦੀ ਮੀਟਿੰਗ ‘ਚ ਵੀ ਸ਼ਾਮਲ ਹੋਣਗੇ। ਕੋਰੋਨਾ ਦੇ ਕਹਿਰ ਕਾਰਨ ਰਾਜਧਾਨੀ ਭੋਪਾਲ ‘ਚ ਲਾਗੂ ਸਖ਼ਤ ਲਾਕਡਾਊਨ ਦੇ ਚੱਲਦੇ ਹੁਣ ਜ਼ਿਆਦਾਤਰ ਸਰਕਾਰੀ ਮੀਟਿੰਗਾਂ ਵੀਡੀਓ ਕਾਨਫਰੰਸ ਰਾਹੀਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਚੌਹਾਨ ਸ਼ਨਿੱਚਰਵਾਰ ਨੂੰ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ ਤੇ ਇਸ ਤੋਂ ਬਾਅਦ ਉਹ ਹਸਪਤਾਲ ‘ਚ ਦਾਖਲ ਹਨ। ਉਨ੍ਹਾਂ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਹੈ।