ਸਰਹਿੰਦ ਤੇ ਰਾਜਸਥਾਨ ਫੀਡਰ ਦੀ ਰੀਲਾਈਨਿੰਗ ਲਈ ਮਿਲਣਗੇ 825 ਕਰੋੜ
ਨਵੀਂ ਦਿੱਲੀ, ਏਜੰਸੀ
ਕੇਂਦਰੀ ਕੈਬਨਿਟ ਦੀ ਅੱਜ ਹੋਈ ਮੀਟਿੰਗ ‘ਚ ਗੰਨਾ, ਰੇਲ, ਹੋਟਲ ਸਮੇਤ ਕਈ ਅਹਿਮ ਫੈਸਲੇ ਲਏ ਗਏ ਹਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਪ੍ਰੀਸ਼ਦ ਦੇ ਫੈਸਲੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਦੇਸ਼ ‘ਚ ਵਾਧੂ ਸ਼ੂਗਰ ਪ੍ਰੋਡਕਸ਼ਨ ਨੂੰ ਦੇਖਦਿਆਂ ਕੈਬਨਿਟ ਨੇ ਇੱਕ ਵਿਸਥਾਰ ਪਾਲਸੀ ਨੂੰ ਮਨਜ਼ੂਰੀ ਦਿੱਤੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਤੇ ਇਸ ਸਾਲ ‘ਚ ਗੰਨੇ ਦੀ ਪੈਦਾਵਾਰ ਕਾਫ਼ੀ ਜ਼ਿਆਦਾ ਰਹੀ ਹੈ, ਜਿਸ ਦੇ ਲਈ ਇਹ ਕਾਫ਼ੀ ਅਹਿਮ ਹੋਵੇਗਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਐਲਾਨਾਂ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ
ਖੰਡ ਮਿੱਲਾਂ ਨੂੰ ਵਿਸ਼ੇਸ਼ ਪੈਕੇਜ ਕੇਂਦਰੀ ਮੰਤਰੀ ਨੇ ਕਿਹਾ ਕਿ ਪਾਲਿਸੀ ਤਹਿਤ ਖੰਡ ਮਿੱਲਾਂ ਨੂੰ ਟਰਾਂਸਪੋਰਟ, ਹੈਂਡਲਿੰਗ ਆਦਿ ਦੇ ਖਰਚੇ ਲਈ ਖਾਸ ਤੌਰ ‘ਤੇ ਨਿਰਯਾਤ ‘ਚ ਵਿਸ਼ੇਸ਼ ਮੱਦਦ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਸ਼ੂਗਰ ਇੰਡਸਟਰੀ ਨੂੰ 5,500 ਕਰੋੜ ਰੁਪਏ ਦਾ ਪੈਕੇਜ਼ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਰਾਜਸਥਾਨ ਤੇ ਪੰਜਾਬ ਲਈ ਸਰਹਿੰਦ ਫੀਡਰ ਕੈਨਾਲ ਤੇ ਰਾਜਸਥਾਨ ਫੀਡਰ ਕੈਨਾਲ ਦੀ ਰੀਲਾਈਨਿੰਗ ਲਈ 825 ਕਰੋੜ ਰੁਪਏ ਦੀ ਵਿੱਤੀ ਮੱਦਦ ਦਾ ਐਲਾਨ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ