ਪ੍ਰਿਅੰਕਾ ਗਾਂਧੀ ਵਾਇਨਾਡ ਪਹੁੰਚੀ | By Election Voting Live
ਨਵੀਂ ਦਿੱਲੀ (ਏਜੰਸੀ)। By Election Voting Live: ਝਾਰਖੰਡ ਦੀਆਂ ਪਹਿਲੇ ਪੜਾਅ ਦੀਆਂ 43 ਸੀਟਾਂ ਦੇ ਨਾਲ-ਨਾਲ 10 ਸੂਬਿਆਂ ਦੀਆਂ 31 ਵਿਧਾਨ ਸਭਾ ਸੀਟਾਂ ਤੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ’ਤੇ ਬੁੱਧਵਾਰ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਨਤੀਜਾ 23 ਨਵੰਬਰ ਨੂੰ ਆਵੇਗਾ। ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ’ਤੇ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਵਾਡਰਾ ਭਾਜਪਾ ਦੇ ਨਵਿਆ ਹਰੀਦਾਸ ਤੇ ਖੱਬੇ ਪੱਖੀ ਸੱਤਿਆਨ ਮੋਕੇਰੀ ਦੇ ਖਿਲਾਫ ਚੋਣ ਲੜ ਰਹੀ ਹੈ। ਪ੍ਰਿਅੰਕਾ ਵਾਇਨਾਡ ਦੇ ਇੱਕ ਬੂਥ ’ਤੇ ਪਹੁੰਚੀ ਤੇ ਲੋਕਾਂ ਨੂੰ ਮਿਲੀ। ਉਨ੍ਹਾਂ ਕਿਹਾ ਕਿ ਵਾਇਨਾਡ ਦੇ ਲੋਕਾਂ ਨੇ ਮੇਰੇ ਭਰਾ ਰਾਹੁਲ ਨੂੰ ਪਿਆਰ ਦਿੱਤਾ ਹੈ। ਉਹ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਦੇਣਗੇ। ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੀ ਸੀਤਾਈ ਸੀਟ ਤੋਂ ਭਾਜਪਾ ਉਮੀਦਵਾਰ ਦੀਪਕ ਕੁਮਾਰ ਰਾਏ ਨੇ ਕਿਹਾ, ‘ਟੀਐਮਸੀ ਦੇ ਬਦਮਾਸ਼ ਵੋਟਰਾਂ ਨੂੰ ਡਰਾ ਰਹੇ ਹਨ। ਕਈ ਪੋਲਿੰਗ ਸਟੇਸ਼ਨ ਖਾਲੀ ਪਏ ਹਨ। ਪੁਲਿਸ ਟੀਐਮਸੀ ਦੀ ਮਦਦ ਕਰ ਰਹੀ ਹੈ।’
ਇਹ ਖਬਰ ਵੀ ਪੜ੍ਹੋ : Shah Satnam Ji Specialty Hospital: ਡੇਂਗੂ ਪੀੜਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ…