World Cup 2023: ਵਿਸ਼ਵ ਕੱਪ ਹਾਰੀ ਟੀਮ, ਪਰ ਭਾਰਤ ਨੂੰ ਕਿਵੇਂ ਹੋਇਆ ਅਰਬਾਂ ਦਾ ਫਾਇਦਾ, ਪੜ੍ਹੋ ICC ਵੱਲੋਂ ਜਾਰੀ ਰਿਪੋਰਟ

World Cup 2023
World Cup 2023: ਵਿਸ਼ਵ ਕੱਪ ਹਾਰੀ ਟੀਮ, ਪਰ ਭਾਰਤ ਨੂੰ ਕਿਵੇਂ ਹੋਇਆ ਅਰਬਾਂ ਦਾ ਫਾਇਦਾ, ਪੜ੍ਹੋ ICC ਵੱਲੋਂ ਜਾਰੀ ਰਿਪੋਰਟ

ICC ਦੀ ਰਿਪੋਰਟ ’ਚ ਹੋਇਆ ਖੁਲਾਸਾ

  • ਵਿਸ਼ਵ ਕੱਪ 2023 ਤੋਂ ਭਾਰਤੀ ਅਰਥਚਾਰੇ ਨੂੰ ਹੋਈ 11,736 ਕਰੋੜ ਰੁਪਏ ਦੀ ਕਮਾਈ
  • 2 ਮਹੀਨਿਆਂ ’ਚ 48 ਹਜ਼ਾਰ ਲੋਕਾਂ ਨੂੰ ਮਿਲੀ ਨੌਕਰੀ

ਸਪੋਰਟਸ ਡੈਸਕ। World Cup 2023: ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ICC) ਨੇ ਕਿਹਾ ਕਿ 2023 ਵਨਡੇ ਵਿਸ਼ਵ ਕੱਪ ਤੋਂ ਭਾਰਤ ਦੀ ਅਰਥਵਿਵਸਥਾ ਨੂੰ 11,736 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਆਈਸੀਸੀ ਨੇ ਬੁੱਧਵਾਰ ਨੂੰ ਇੱਕ ਰਿਪੋਰਟ ’ਚ ਇਹ ਖੁਲਾਸਾ ਕੀਤਾ ਹੈ। ਵਿਸ਼ਵ ਕੱਪ ਦੌਰਾਨ ਲਗਭਗ 48 ਹਜਾਰ ਲੋਕਾਂ ਨੂੰ ਫੁੱਲ ਟਾਈਮ ਤੇ ਪਾਰਟ ਟਾਈਮ ਨੌਕਰੀਆਂ ਮਿਲੀਆਂ। ਵਿਸ਼ਵ ਕੱਪ ਦੇ ਸਾਰੇ ਮੈਚ ਭਾਰਤ ’ਚ ਹੋਏ ਸਨ, ਅਸਟਰੇਲੀਆ ਨੇ ਫਾਈਨਲ ’ਚ ਭਾਰਤੀ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। ਭਾਰਤ ਨੇ ਸੈਮੀਫਾਈਨਲ ਤੱਕ ਸਾਰੇ 10 ਮੈਚ ਜਿੱਤੇ ਸਨ ਪਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਟੀਮ ਨੂੰ ਅਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ODI World Cup 2023

ਨਿਊਯਾਰਕ ਦੀ ਕੰਪਨੀ ਤੋਂ ਕਰਵਾਈ ਗਈ ਖੋਜ | World Cup 2023

ਆਈਸੀਸੀ ਨੇ ਕਿਹਾ ਕਿ ਨਿਊਯਾਰਕ ਦੀ ਨੈਲਸਨ ਕੰਪਨੀ ਨੇ ਆਈਸੀਸੀ ਤੇ ਬੀਸੀਸੀਆਈ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਇੱਕ ਖੋਜ ਰਿਪੋਰਟ ਤਿਆਰ ਕੀਤੀ ਹੈ। ਆਈਸੀਸੀ ਨੇ ਕਿਹਾ ਕਿ ਸਟੇਡੀਅਮ ਨੂੰ ਅਪਗ੍ਰੇਡ ਕਰਨਾ ਤੇ ਟੂਰਨਾਮੈਂਟ ਲਈ ਨਵੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਭਾਰਤ ਦੇ ਵਪਾਰਕ ਖੇਤਰ ਨੂੰ ਵੱਡਾ ਲਾਭ ਸੀ।

Read This : IND Vs AUS : ਆਸਟਰੇਲੀਆ ਨੇ ਛੇਵੀਂ ਵਾਰ ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ, ਭਾਰਤੀ ਕਰੋਡ਼ਾਂ ਚਿਹਰੇ ਹੋਏ ਨਾਮੋਸ਼

ਵਿਸ਼ਵ ਕੱਪ ’ਚ 12.50 ਲੱਖ ਲੋਕਾਂ ਨੇ ਸਟੇਡੀਅਮ ਜਾ ਕੇ ਵੇਖੇ ਮੈਚ

ਆਈਸੀਸੀ ਨੇ ਕਿਹਾ ਕਿ ਰਿਕਾਰਡ 12.50 ਲੱਖ ਲੋਕ ਇੱਕਰੋਜ਼ਾ ਵਿਸ਼ਵ ਕੱਪ ਦੇ ਮੈਚ ਵੇਖਣ ਲਈ ਸਟੇਡੀਅਮ ਗਏ ਸਨ। ਜਿਸ ਵਿੱਚੋਂ 75 ਫੀਸਦੀ ਦਰਸ਼ਕ ਪਹਿਲੀ ਵਾਰ ਇੱਕਰੋਜ਼ਾ ਵਿਸ਼ਵ ਕੱਪ ਮੈਚ ਵੇਖਣ ਆਏ ਸਨ। ਇੰਨਾ ਹੀ ਨਹੀਂ 19 ਫੀਸਦੀ ਵਿਦੇਸ਼ੀ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚ ਵੇਖਣ ਲਈ ਭਾਰਤ ਆਏ ਸਨ। ਜਦੋਂ ਕਿ 55 ਫੀਸਦੀ ਵਿਦੇਸ਼ੀ ਸੈਲਾਨੀ ਪਹਿਲਾਂ ਹੀ ਭਾਰਤ ਆ ਚੁੱਕੇ ਸਨ।

ਸੈਰ ਸਪਾਟਾ ਸਥਾਨਾਂ ਨੂੰ ਵੀ ਹੋਇਆ ਫਾਇਦਾ | World Cup 2023

ਭਾਰਤ ’ਚ ਸੈਰ-ਸਪਾਟਾ ਸਥਾਨਾਂ ਨੂੰ ਵੀ ਕੌਮਾਂਤਰੀ ਸੈਲਾਨੀਆਂ ਦੀ ਆਮਦ ਦਾ ਫਾਇਦਾ ਹੋਇਆ। ਟੂਰਿਸਟ ਡੇਸਟੀਨੇਸ਼ਨ ਨੇ ਵਿਸ਼ਵ ਕੱਪ ਦੌਰਾਨ 2,361 ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਇਸ ਦੌਰਾਨ ਸਟੇਡੀਅਮ ਵਾਲੇ ਸ਼ਹਿਰਾਂ ਨੇ 2132 ਕਰੋੜ ਰੁਪਏ ਦਾ ਮੁਨਾਫਾ ਕਮਾਇਆ। World Cup 2023

48 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ | World Cup 2023

ICC ਨੇ ਆਪਣੇ ਰਿਪੋਰਟ ’ਚ ਅੱਗੇ ਦੱਸਿਆ ਕਿ ਪੁਰਸ਼ ਕ੍ਰਿਕੇਟ ਵਿਸ਼ਵ ਕੱਪ ਤੋਂ ਲਗਭਗ 48 ਹਜਾਰ ਲੋਕਾਂ ਨੂੰ ਫੁੱਲ ਟਾਈਮ ਤੇ ਪਾਰਟ ਟਾਈਮ ਨੌਕਰੀਆਂ ਮਿਲੀਆਂ ਹਨ। ਜਿਸ ਕਾਰਨ ਪ੍ਰਾਹੁਣਚਾਰੀ ਖੇਤਰ ਨੂੰ 151 ਕਰੋੜ ਰੁਪਏ ਦਾ ਮੁਨਾਫਾ ਹੋਇਆ। ਜਦੋਂ ਕਿ ਬ੍ਰਾਂਡਿੰਗ ਤੇ ਟੀਮ ਕਿੱਟ ਨੇ ਮੀਡੀਆ ਕਾਰੋਬਾਰ ਲਈ 593 ਕਰੋੜ ਰੁਪਏ ਦਾ ਮਾਲੀਆ ਪੈਦਾ ਕੀਤਾ। ਜਦੋਂ ਕਿ ਯਾਤਰਾ, ਆਵਾਜਾਈ ਤੇ ਭੋਜਨ ਤੋਂ 7233 ਕਰੋੜ ਰੁਪਏ ਦੀ ਆਮਦਨ ਹੋਈ।

ਭਾਰਤ ਦੇ 10 ਸ਼ਹਿਰਾਂ ’ਚ ਖੇਡਿਆ ਗਿਆ ਸੀ ODI ਵਿਸ਼ਵ ਕੱਪ 2023 | World Cup 2023

2023 ਦੇ ਇੱਕਰੋਜ਼ਾ ਵਿਸ਼ਵ ਕੱਪ ਦੇ ਮੈਚ 5 ਅਕਤੂਬਰ ਤੋਂ 19 ਨਵੰਬਰ ਤੱਕ ਭਾਰਤ ਦੇ 10 ਸਹਿਰਾਂ ’ਚ ਕਰਵਾਏ ਗਏ ਸਨ। ਲੀਗ ਪੜਾਅ ’ਚ 10 ਟੀਮਾਂ ਨੇ 9-9 ਮੈਚ ਖੇਡੇ। ਪਹਿਲਾ ਸੈਮੀਫਾਈਨਲ ਭਾਰਤ ਤੇ ਨਿਊਜੀਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ’ਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ, ਜਦਕਿ ਦੂਜਾ ਸੈਮੀਫਾਈਨਲ ਦੱਖਣੀ ਅਫਰੀਕਾ ਤੇ ਅਸਟਰੇਲੀਆ ਵਿਚਕਾਰ ਕੋਲਕਾਤਾ ਦੇ ਈਡਨ ਗਾਰਡਨਜ਼ ਮੈਦਾਨ ’ਤੇ ਖੇਡਿਆ ਗਿਆ ਸੀ। ਜਿਸ ਵਿੱਚ ਅਸਟਰੇਲੀਆ ਨੇ ਅਫਰੀਕਾ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਤੇ ਅਸਟਰੇਲੀਆ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ ਸੀ, ਜਿਸ ਵਿੱਚ ਅਸਟਰੇਲੀਆ ਨੇ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। World Cup 2023

World Cup 2023

LEAVE A REPLY

Please enter your comment!
Please enter your name here