ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News Roadways Bus ...

    Roadways Bus Service: ਇਨ੍ਹਾਂ ਬੱਸ ਅੱਡਿਆਂ ਤੋਂ ਨਹੀਂ ਚੱਲੀਆਂ ਬੱਸਾਂ, ਯਾਤਰੀ ਹੋ ਰਹੇ ਪ੍ਰੇਸ਼ਾਨ

    Roadways Bus Service
    Roadways Bus Service: ਇਨ੍ਹਾਂ ਅੱਡਿਆਂ ਤੋਂ ਨਹੀਂ ਚੱਲੀਆਂ ਬੱਸਾਂ, ਯਾਤਰੀ ਹੋ ਰਹੇ ਪ੍ਰੇਸ਼ਾਨ

    Roadways Bus Service: ਸਰਸਾ (ਸੁਨੀਲ ਵਰਮਾ)। ਅੱਜ ਹਰਿਆਣਾ ਰੋਡਵੇਜ ਬੱਸਾਂ ਦੀ ਤਿੰਨ ਜ਼ਿਲ੍ਹਿਆਂ ਵਿੱਚ ਸੰਕੇਤਕ ਹੜਤਾਲ ਚੱਲ ਰਹੀ ਹੈ। ਅੱਜ ਸਵੇਰ ਤੋਂ ਹੀ ਬੱਸ ਅੱਡਿਆਂ ਤੋਂ ਹਰਿਆਣਾ ਰੋਡਵੇਜ ਦੀਆਂ ਬੱਸਾਂ ਨਹੀਂ ਚੱਲ ਸਕੀਆਂ। ਬੱਸ ਅੱਡਿਆਂ ਦੇ ਗੇਟਾਂ ’ਤੇ ਧਰਨਾ ਲਾ ਕੇ ਬੈਠੇ ਰੋਡਵੇਜ ਕਰਮਚਾਰੀਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।

    Roadways Bus Service

    ਦੱਸ ਦਈਏ ਕਿ ਇਹ ਹੜਤਾਲ ਤਿੰਨ ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ। ਜਿਸ ਵਿੱਚ ਸਰਸਾ, ਫਤਿਹਾਬਾਦ ਤੇ ਹਿਸਾਰ ਜ਼ਿਲਿਆਂ ਵਿੱਚ ਰੋਡਵੇਜ ਦੀਆਂ ਬੱਸਾਂ ਦਾ ਚੱਕਾ ਜਾ ਹੈ। ਦੱਸ ਦਈਏ ਕਿ ਰੋਡਵੇਜ ਦੇ ਕੰਡਕਟਰ ਨਾਲ ਕੁੱਟਮਾਰ ਦੇ ਵਿਰੋਧ ’ਚ ਇਹ ਹੜਤਾਲ ਕੀਤੀ ਗਈ ਹੈ। ਕੁੱਟਮਾਰ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਤਿੰਨ ਜ਼ਿਲ੍ਹਿਆਂ ਦੇ ਬੱਸ ਅੱਡੇ ਬੰਦ ਕੀਤੇ ਗਏ ਹਨ। Roadways Bus Service

    Read Also : By-Election: ਵੋਟਿੰਗ ਸ਼ੁਰੂ, ਵੋਟਰਾਂ ਦਾ ਉਤਸ਼ਾਹ ਮੱਠਾ, ਜਾਣੋ ਲੁਧਿਆਣਾ ਤੋਂ ਮੌਕੇ ਦਾ ਹਾਲ

    ਇਸ ਦੇ ਨਾਲ ਹੀ ਰਡੋਵੇਜ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਇ ਹੜਤਾਲ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗੀ। ਰੋਡਵੇਜ ਦੇ ਕਰਮਚਾਰੀਆਂ ਨੂੰ ਜ਼ਿਲ੍ਹਾ ਪੱਧਰ ’ਤੇ ਨਾਅਰੇਬਾਜੀ ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੀਆਂ ਇੱਕਾ-ਦੁੱਕਾ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ ਉਨ੍ਹਾਂ ਨੂੰ ਬੱਸ ਅੱਡਿਆਂ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ।