Nabha Bus Accident: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜਿਲ੍ਹੇ ਅਧੀਨ ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਪੀਆਰਟੀਸੀ ਓਵਰਲੋਡ ਬੱਸ ਵਿੱਚ 120 ਤੋ ਵੱਧ ਸਵਾਰੀਆਂ ਸਵਾਰ ਸਨ ਅਤੇ ਬੱਸ ਦੀਆਂ ਕਮਾਣੀਆਂ ਟੁੱਟਣ ਦੇ ਨਾਲ ਸਿੱਧੀ ਬਹੁਤ ਵੱਡੇ ਦਰਖਤ ਵਿੱਚ ਜਾ ਕੇ ਵੱਜੀ ਅਤੇ ਦਰੱਖਤ ਦੇ ਟੋਟੇ-ਟੋਟੇ ਹੋ ਗਏ।
ਮੌਕੇ ’ਤੇ ਆਲੇ-ਦੁਆਲੇ ਦੇ ਲੋਕਾਂ ਵੱਲੋਂ ਕੜੀ ਹੀ ਮਸ਼ੱਕਤ ਦੇ ਨਾਲ ਸਵਾਰੀਆਂ ਨੂੰ ਬਸ ਵਿੱਚੋਂ ਬਾਹਰ ਕੱਢਿਆ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਪਹੁੰਚਾਇਆ। ਬਸ ਦਾ ਹਾਦਸਾ ਗ੍ਰਸਤ ਹੋਣ ਦਾ ਕਾਰਨ ਓਵਰਲੋਡ ਸਵਾਰੀਆਂ ਦੇ ਕਾਰਨ ਇਹ ਹਾਦਸਾ ਦੱਸਿਆ ਜਾ ਰਿਹਾ। ਮੌਕੇ ’ਤੇ ਆਲੇ-ਦੁਆਲੇ ਦੇ ਲੋਕਾਂ ਸਖਤ ਮਸ਼ੱਕਤ ਦੇ ਨਾਲ ਸਵਾਰੀਆਂ ਨੂੰ ਬਸ ਵਿੱਚੋਂ ਬਾਹਰ ਕੱਢਿਆ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਪਹੁੰਚਾਇਆ। Nabha Bus Accident
Read Also : ਪੰਜਾਬ ਲਈ ਮੁੜ ਵੱਜੀ ਖਤਰੇ ਦੀ ਘੰਟੀ, ਕੈਬਨਿਟ ਮੰਤਰੀ ਨੇ ਲਾਈਵ ਆ ਕੇ ਕੀਤਾ ਚੌਕਸ
ਦੱਸਿਆ ਜਾ ਰਿਹਾ ਹੈ ਕਿ 15 ਦੇ ਕਰੀਬ ਸਵਾਰੀਆਂ ਜ਼ਖਮੀ ਹਨ ਜਿਸ ਵਿੱਚ ਬੱਸ ਦੇ ਕੰਡਕਟਰ ਅਤੇ ਡਰਾਈਵਰ ਦੀ ਲੱਤ ਟੁੱਟ ਗਈ ਹੈ, ਜਿਸ ਵਿੱਚ ਇੱਕ ਲੜਕੀ ਦਾ ਵੀ ਚੂਲਾ ਟੁੱਟਣ ਦੀ ਗੱਲ ਦੱਸੀ ਜਾ ਰਹੀ ਹੈ ਅਤੇ ਬਾਕੀ ਸਵਾਰੀਆਂ ਦੇ ਮਮੂਲੀ ਸੱਟਾਂ ਵੀ ਹਨ।