ਕਨਨੌਜ ‘ਚ ਆਗਰਾ-ਐਕਸਪ੍ਰੈਸ ਵੇ ‘ਤੇ ਬੱਸ ਤੇ ਕਾਰ ਦੀ ਟੱਕਰ

ਹਾਦਸੇ ‘ਚ ਪੰਜ ਮੌਤਾਂ, ਕਰੀਬ 40 ਜ਼ਖਮੀ

ਕਾਨੌਜ। ਉੱਤਰ ਪ੍ਰਦੇਸ਼ ਦੇ ਕਨਨੌਜ ਦੇ ਸੌਰੀਖ ਖੇਤਰ ‘ਚ ਐਤਵਾਰ ਸਵੇਰੇ ਲਖਨਊ-ਆਗਰਾ ਐਕਸਪ੍ਰੈਸ ਵੇ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਜਣੇ ਜ਼ਖਮੀ ਹੋ ਗਏ।

ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਸਵੇਰੇ ਕਰੀਬ ਪੰਜ ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਪ੍ਰਾਈਵੇਟ ਡਬਲ ਬੱਸ ਨੇ ਐਕਸਪ੍ਰੈਸ ਵੇ ‘ਤੇ ਖੜੀ ਕਾਰ ਨੂੰ ਪਿੱਛੋ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਤੇ ਕਾਰ ਦੋਵੇਂ ਐਕਸਪੈਸ ਵੇ ਤੋਂ ਹੇਠਾਂ ਡਿੱਗ ਪਈਆਂ। ਇਸ ਹਾਦਸੇ ‘ਚ ਬੱਸ ‘ਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹੇ ਦੇ ਤਮਾਮ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚ ਗਏ ਤੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸਾਰੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ।

ਨਾਲ ਹੀ ਜੋ ਮੁਸਾਫਰ ਜ਼ਿਆਦਾ ਗੰਭੀਰ ਜ਼ਖਮੀ ਸਨ ਉਨ੍ਹਾਂ ਨੂੰ ਮੈਡੀਕਲ ਕਾਲਜ ‘ਚ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਐਕਸਪ੍ਰੈਸ ਵੇ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੇ ਅੱਜ ਸਵੇਰੇ ਜਬਦਰਸਤ ਆਵਾਜ਼ ਸੁਣੀ ਜਿਸ ਤੋਂ ਬਾਅਦ ਉਹ ਲੋਕ ਭੱਜ ਕੇ ਐਕਸਪ੍ਰੈਸ ਵੇ ਵੱਲ ਦੌੜੇ ਜਿੱਥੇ ਬੱਸ ਤੇ ਕਾਰ ਐਕਸਪ੍ਰੈਸ ਵੇ ਦੇ ਹੇਠਾਂ ਖੱਡ ‘ਚ ਡਿੱਗੀ ਹੋਈ ਸੀ। ਚੀਕ-ਪੁਕਾਰ ਦੌਰਾਨ ਸਥਾਨਕ ਲੋਕਾਂ ਨੇ ਬੱਸ ਅੰਦਰੋਂ ਫਸੇ ਵਿਅਕਤੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਸੂਚਨਾ ਤੇ ਪੁਲਿਸ ਨੇ ਕ੍ਰੇਨ ਮੰਗਵਾ ਕੇ ਬੱਸ ਨੂੰ ਸਿੱਧੀ ਕੀਤਾ ਤੇ ਉਸ ‘ਚ ਫਸੇ ਲੋਕਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here