ਸੱਤ ਦੀ ਮੌਤ, ਕਈ ਜਖ਼ਮੀ
ਰਾਇਪੁਰ (ਏਜੰਸੀ)। ਛੱਤੀਸਗੜ੍ਹ ਦੇ ਬਲੌਦਾ ਬਜ਼ਾਰ ਜ਼ਿਲ੍ਹੇ ‘ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਵਾਹਨ ਦੇ ਪਲਟਣ ਨਾਲ ਸੱਤ ਜਣਿਆਂ ਦੀ ਮੌਤ ਹੋ ਗਈ ਜਦੋਂਕਿ 25 ਜਣੇ ਜਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੌਦਾ ਬਜ਼ਾਰ ਜ਼ਿਲ੍ਹੇ ‘ਚ ਕੱਲ੍ਹ ਰਾਤ ਕਸਡੋਲ ਗਿਧੌਰੀ ਮਾਰਗ ‘ਤੇ ਬਰਾਤੀਆਂ ਨੂੰ ਲੈ ਕੇ ਜਾ ਰਹੀ ਪਿਕਅੱਪ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਦਰੱਖਤ ਨਾਲ ਵਾਹਨ ਦੀ ਐਨੀ ਜ਼ੋਰਦਾਰ ਟੱਕਰ ਸੀ ਕਿ ਪੰਜ ਬਰਾਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂਕਿ ਦੋ ਦੀ ਹਸਪਤਾਲ ਇਲਾਜ਼ ਲਈ ਲਿਜਾਂਦੇ ਸਮੇਂ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














