ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home Breaking News ਕਾਗਜ ਚੁਗਣ ਵਾਲ...

    ਕਾਗਜ ਚੁਗਣ ਵਾਲੀ ਔਰਤ ਨੂੰ ਜਿੰਦਾ ਸਾੜਿਆ

    Burnt, Paper Picker, Woman

    ਪੁਲਿਸ ਨੇ ਮੁੱਖ ਮੁਲਜ਼ਮ ਨੂੰ ਕਾਬੂ ਕੀਤਾ

    ਲਹਿਰਾਗਾਗਾ, 27 ਜਨਵਰੀ  ਰਾਜ ਸਿੰਗਲਾ/ਤਰਸੇਮ ਬਬਲੀ। ਸਥਾਨਕ ਅਨਾਜ ਮੰਡੀ ਵਿਖੇ ਅੱਜ ਸਵੇਰੇ ਇੱਕ ਕਾਗਜ ਚੁਗਣ ਵਾਲੀ ਨੌਜਵਾਨ ਔਰਤ ਨੂੰ ਭੇਦ ਭਰੀ ਹਾਲਤ ਵਿੱਚ ਮਾਰ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।ਔਰਤ ਦੀ ਪਹਿਚਾਣ ਸਲਮਾ ਪਤਨੀ ਚਿਮਨ ਲਾਲ, ਕੌਮ ਢੇਹਾ, ਵਾਸੀ ਲਹਿਰਾਗਾਗਾ ਵਾਰਡ ਨੰ. 14 ਵਜੋਂ ਹੋਈ ਹੈ।ਪੁਲਿਸ ਨੇ ਖਬਰ ਲਗਦੇ ਸਾਰ ਹੀ ਆਪਣੀ ਕਾਰਵਾਈ ਸ਼ਰੂ ਕਰਦੇ ਹੋਏ ਅਨਾਜ ਮੰਡੀ ਲਹਿਰਾਗਾਗਾ ਵਿਖੇ ਔਰਤ ਦਾ ਕਤਲ ਕਰਕੇ ਉਸ ਨੂੰ ਅੱਗ ਲਗਾ ਕੇ ਸਾੜਣ ਵਾਲੇ ਮੁੱਖ ਮੁਲਜ਼ਮ ਨੂੰ ਸਿਰਫ 4 ਘੰਟਿਆਂ ਅੰਦਰ ਹੀ ਕਾਬੂ ਕਰ ਲਿਆ ਹੈ।

    ਥਾਣਾ ਲਹਿਰਾਗਾਗਾ ਦੇ ਮੁਖੀ ਡਾ.ਜਗਬੀਰ ਸਿੰਘ ਨੇ ਦੱਸਿਆ ਹੈ ਕਿ ਮੁਲਜਮ ਗੁਰਮੀਤ ਸਿੰਘ ਬੁੱਧੂ ਪੁੱਤਰ ਪੁੱਪੂ ਰਾਮ ਉਰਫ਼ ਰਾਜੂ ਹਲਵਾਈ ਵਾਸੀ ਲਹਿਰਾਗਾਗਾ ਖਿਲਾਫ ਆਈ.ਪੀ.ਸੀ ਦੀ ਧਾਰਾ 302, 201, 34 ਆਈਪੀਸੀ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਮੁਲਜਮ ਦੀ ਪੁੱਛ ਗਿੱਛ ਜਾਰੀ ਹੈ ਅਤੇ ਉਸ ਨੇ ਆਪਣ ਜੁਰਮ ਕਬੂਲ ਕਰ ਲਿਆ ਹੈ। ਇਸ ਮੌਕੇ ਸਿਟੀ ਇੰਚਾਰਜ ਧਰਮਵੀਰ ਚੌਧਰੀ, ਏ.ਐਸ.ਆਈ ਮਹੀਂਪਾਲ, ਹੌਲਦਾਰ ਸੀਤਾ ਰਾਮ, ਬਲਕਰਨ ਹੌਲਦਾਰ, ਹੌਲਦਾਰ ਗਮਦੂਰ ਸਿੰਘ, ਸਿਪਾਹੀ ਰਣਜੀਤ ਸ਼ਰਮਾ, ਹਰਦੀਪ ਕੌਰ ਨਾਲ ਹਾਜ਼ਰ ਸਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here